ਨਵਾਂਸ਼ਹਿਰ 12 ਫਰਵਰੀ (ਹਰਿੰਦਰ ਸਿੰਘ)ਪੰਜਾਬ ਰਾਜ ਪਾਵਰ ਕਾਰਪੋਰੇਸ਼ਨ ਲਿਮਟਿਡ ਸਹਾਇਕ ਕਾਰਜਕਾਰੀ ਇੰਜੀਨੀਅਰ (ਸੰਚਾਲਣ)ਦਿਹਾਤੀ ਉਪ ਮੰਡਲ, ਗੜ੍ਹਸ਼ੰਕਰ ਰੋਡ, ਨਵਾਂਸ਼ਹਿਰ ਤੋਂ ਪ੍ਰਾਪਤ ਸੂਚਨਾ ਸਬੰਧੀ ਆਮ ਪਬਲਿਕ ਨੂੰ ਸੂਚਿਤ ਕੀਤਾ ਜਾਂਦਾ ਹੈ ਕਿ 66 ਕੇ.ਵੀ ਸਬ ਸਟੇਸ਼ਨ, ਭੀਣ ਤੋਂ ਚੱਲਦੇ 11 ਕੇ. ਵੀ ਫੀਡਰ ਘਟਾਰੋਂ ਯੂ. ਪੀ.ਐਸ, ਤੇ ਸ਼ਡਿਊਲ ਪ੍ਰੋਗਰਾਮ ਮੁਤਾਬਕ ਮੇਨਟੀਨੈਂਸ ਕਰਨ ਹਿੱਤ ਮਿਤੀ 13 ਫਰਵਰੀ ਨੂੰ ਸਮਾਂ ਸਵੇਰੇ 09:00 ਤੋਂ ਸ਼ਾਮ 05:00 ਵਜੇ ਤੱਕ ਬਿਜਲੀ ਸਪਲਾਈ ਬੰਦ ਕੀਤੀ ਜਾਣੀ ਹੈ।ਇਸ ਫੀਡਰ ਅਧੀਨ ਚਲਦੇ ਪਿੰਡ ਘਟਾਰੋਂ,ਕਰਿਆਮ, ਕਰੀਹਾ, ਮੂਸਾਪੁਰ, ਲੋਧੀਪੁਰ, ਅਮਰਗੜ ਅਤੇ ਭੰਗਲ ਕਲਾਂ ਪ੍ਰਭਾਵਿਤ ਹੋਣਗੇ।
