ਨਵਾਂਸ਼ਹਿਰ 12 ਫਰਵਰੀ (ਹਰਿੰਦਰ ਸਿੰਘ) ਅੱਜ 12 ਫਰਵਰੀ ਨੂੰ ਵੱਖ ਵੱਖ ਟਰੇਡ ਯੂਨੀਅਨਾਂ, ਕਿਸਾਨ ਯੂਨੀਅਨਾਂ, ਵੱਡੇ ਸ਼ਹਿਰਾਂ ਦੇ ਕਈ ਬਜ਼ਾਰ,ਅੱਧੇ ਤੋਂ ਜ਼ਿਆਦਾ ਸਰਕਾਰੀ ਬੈਂਕਾਂ, ਪੰਜਾਬ ਰੋਡਵੇਜ਼ ਦੇ ਕੱਚੇ ਮੁਲਾਜ਼ਮਾਂ,ਕਈ ਸੂਬਿਆਂ ਦੇ ਸਕੂਲ ਬੰਦ ਰੱਖਣ ਦੀ ਕਾਲ ਦਿੱਤੀ ਗਈ ਹੈ। ਓਥੇ ਹੀ ਸਰਕਾਰੀ ਸਕੂਲਾਂ ਦੇ ਮਿਡ ਡੇ ਮੀਲ ਵਰਕਰਾਂ ਵਲੋਂ ਆਪਣਾ ਮਾਣ ਭੱਤਾ/ਤਨਖਾਹ ਵਧਾਉਣ ਦੀ ਮੰਗ ਨੂੰ ਲੈਕੇ ਬੰਦ ਦਾ ਸਮਰਥਨ ਕਰਦੇ ਇੱਕ ਦਿਨ ਹੜਤਾਲ ਤੇ ਜਾਣ ਦਾ ਫੈਸਲਾ ਕੀਤਾ ਹੈ। ਪ੍ਰੰਤੂ ਸੂਬੇ ਦੇ ਸਿੱਖਿਆ ਵਿਭਾਗ ਵਿੱਚ ਪੜਦੇ ਬੱਚੇ ਮਿਡ ਡੇ ਮੀਲ ਦੇ ਖਾਣੇ ਤੋਂ ਵਾਂਝੇ ਰਹਿਣਗੇ। ਉਥੇ ਹੀ ਸਿੱਖਿਆ ਵਿਭਾਗ ਵੱਲੋਂ ਬੱਚਿਆਂ ਨੂੰ ਦੁਪਹਿਰ ਦਾ ਖਾਣਾ ਲਾਜ਼ਮੀ ਪ੍ਰੋਸਣ ਦੇ ਤੁਗਲਕੀ ਫੁਰਮਾਨ ਜਾਰੀ ਕੀਤੇ ਗਏ ਹਨ। ਇਸੇ ਤਹਿਤ ਬੱਚਿਆਂ ਦੇ ਖਾਣੇ ਦਾ ਧਿਆਨ ਰੱਖਦਿਆਂ ਅੱਜ ਇੱਕ ਸਥਾਨਕ ਸਰਕਾਰੀ ਸਕੂਲ ਦੇ ਅਧਿਆਪਕਾਂ ਵਲੋਂ ਬੱਚਿਆਂ ਲਈ ਮਿਡ ਡੇ ਮੀਲ ਦਾ ਖਾਣਾ ਤਿਆਰ ਕਰਕੇ ਖਵਾਉਣ ਦੀ ਵਾਹ ਵਾਹ ਖੱਟੀ ਹੈ,ਜੋ ਕਿ ਇੱਕ ਸ਼ਲਾਘਾਯੋਗ ਉਪਰਾਲਾ ਹੈ। ਅਧਿਆਪਕਾਂ ਦਾ ਕਹਿਣਾ ਹੈ ਕਿ ਉਹਨਾਂ ਵਲੋਂ ਆਪਣੇ ਸ਼ੌਕ ਵਜੋਂ ਬਿਨਾਂ ਕਿਸੇ ਦਬਾਅ ਦੇ ਬੱਚਿਆਂ ਲਈ ਮਿਡ ਡੇ ਮੀਲ ਤਿਆਰ ਕਰਨ ਦੀ ਇਹ ਸੇਵਾ ਨਿਭਾਈ ਗਈ ਹੈ।

