ਰੈਡ ਕਰਾਸ ਨਸ਼ਾ ਮੁਕਤੀ ਕੇਂਦਰ ਨਵਾਂਸ਼ਹਿਰ ਵਿਖੇ ਫੱਗਣ ਮਹੀਨੇ ਦੀ ਸੰਗਰਾਂਦ ਮਨਾਈ

ਨਵਾਂਸ਼ਹਿਰ 12 ਫਰਵਰੀ (ਹਰਿੰਦਰ ਸਿੰਘ) ਰੈੱਡ ਕਰਾਸ ਨਸ਼ਾ ਪੀੜਤਾਂ ਲਈ ਏਕੀਕ੍ਰਿਤ ਮੁੜ ਵਸੇਬਾ ਕੇਂਦਰ ਨਵਾਂਸ਼ਹਿਰ ਵਿਖੇ “ਫੱਗਣ “ ਮਹੀਨੇ ਦੀ ਸੰਗਰਾਂਦ ਦਾ ਦਿਹਾੜਾ ਮਨਾਇਆ ਗਿਆ | ਇਸ ਮੌਕੇ ਭਾਈ ਮਨਜੀਤ ਸਿੰਘ ਮੁੱਖ ਗ੍ਰੰਥੀ ਸਿੰਘ ਸਭਾ ਗੁਰਦੁਆਰਾ ਨਵਾਂਸ਼ਹਿਰ ਨੇ ਬਾਰਹ ਮਾਹ ਦਾ ਜਾਪ ਕੀਤਾ ਉਪਰੰਤ ਫੱਗਣ ਮਹੀਨੇ ਦੀ ਵਿਆਖਿਆ ਗੁਰਬਾਣੀ ਦੇ ਹਵਾਲੇ ਦੇ ਕੇ ਕਰਦਿਆ ਸਮਝਾਇਆ ਕਿ ਜਿਵੇ ਫੱਗਣ ਦੇ ਮਹੀਨੇ ਵਿੱਚ ਬਨਸਪਤੀ ਸੁਗੰਧਤ ਵੰਡਦੀ ਹੈ ਅਤੇ ਮਨ ਨੂੰ ਅਨੰਦ ਖੇੜਾ ਆਉਦਾ ਹੈ ਇਸ ਤਰਾ ਜੇ ਸਤਿਗੁਰੂ ਦੀ ਸੰਗਤ ਕਰ ਕੇ ਪ੍ਰਭੂ ਦੇ ਨਾਮ ਨਾਲ ਜੁੜ ਜਾਈਏ ਤਾਂ ਮਨ ਅਨੰਦ ਹੋ ਜਾਦ ਹੈ। ਉਨ੍ਹਾਂ ਨੇ ਦਾਖਲ ਨੌਜਵਾਨਾਂ ਨੂੰ ਨਾਮ ਬਾਣੀ ਨਾਲ ਜੁੜਨ ਲਈ ਕਿਹਾ ਅਤੇ ਮਾਤਾ ਪਿਤਾ ਦੇ ਆਗਿਆਕਾਰ ਬਣਨ ਲਈ ਪ੍ਰੇਰਿਤ ਕੀਤਾ। ਉਪਰੰਤ ਰੈੱਡ ਕਰਾਸ ਸਟਾਫ ਅਤੇ ਸਮਾਜ ਸੇਵੀ ਸੰਸਥਾਵਾਂ ਦੀ ਚੜਦੀ ਕਲਾ ਲਈ ਅਰਦਾਸ ਕੀਤੀ।ਇਸ ਮੌਕੇ ਤੇ ਚਮਨ ਸਿੰਘ, ਪ੍ਰੋਜੈਕਟ ਡਾਇਰੈਕਟਰ ਨੇ ਸਮੂਹ ਸੰਗਤ ਦਾ ਧੰਨਵਾਦ ਕਰਦਿਆ ਨੌਜਵਾਨਾਂ ਨੂੰ ਸਮਝਾਇਆ ਕਿ ਸਾਨੂੰ ਰੋਜਾਨਾ ਕੁੱਝ ਸਮਾ ਕੱਢ ਕੇ ਪ੍ਰਭੂ ਨਾਮ ਨਾਲ ਜੁੜਨਾ ਚਾਹੀਦਾ ਹੈ। ਮਾ-ਬਾਪ ਹੀ ਆਪਣੇ ਸਤਿਗੁਰੂ ਹਨ ਉਨਾ ਦੇ ਆਗਿਆਕਾਰ ਰਹੀਏ ਫਿਰ ਦੇਖੋ ਜਿੰਦਗੀ ਵਿੱਚ ਕਿਨਾਂ ਆਨੰਦ ਪ੍ਰਾਪਤ ਹੁੰਦਾ ਹੈ ਅਤੇ ਬੁਰਾਈਆ ਤੋਂ ਛੁਟਕਾਰਾ ਮਿਲੇਗਾ ਅਤੇ ਜਿੰਦਗੀ ਦੇ ਅਰਥਾਂ ਦੀ ਸਮਝ ਆਏਗੀ। ਅਸੀ ਵਾਹਿਗੁਰੂ ਅੱਗੇ ਅਰਦਾਸ ਕਰਦੇ ਹਾਂ ਕਿ ਤੁਸੀ ਤੰਦਰੁਸਤ ਰਹੋ ਚੜਦੀ ਕਲਾ ਵਿੱਚ ਰਹੋ ਅਤੇ ਸਮਾਜ ਦੀ ਸੇਵਾ ਕਰੋ। ਇਸ ਮੌਕੇ ਤੇ ਸ਼੍ਰੀ ਸੁਭਾਸ਼ ਅਰੋੜਾ ਜੀ ਨੇ ਆਪਣੀਆਂ ਸਾਹਿਤਕ ਰਚਨਾਵਾਂ ਰਾਹੀਂ ਹਾਜਰੀ ਲਗਵਾਉਦਿਆਂ ਸੰਗਤ ਨੂੰ ਕਿਹਾ ਕਿ ਜਿੰਦਗੀ ਵਿੱਚ ਚੰਗੇ ਕਾਰਜ ਕਰਨੇ ਚਾਹੀਦੇ ਹਨ. ਤਾਂ ਕਿ ਅਜਿਹਾ ਕਰਦਿਆ ਹੀ ਮਨੁੱਖ ਦੀ ਸ਼ੋਭਾ ਹੁੰਦੀ ਹੈ.। ਇਸ ਮੌਕੇ ਤੇ ਦਿਨੇਸ਼ ਕੁਮਾਰ, ਕਮਲਜੀਤ ਕੌਰ, ਮਨਜੀਤ ਸਿੰਘ, ਮਨਜੋਤ, ਕਮਲਾ ਰਾਣੀ, ਗੁਰਦੀਪ ਸਿੰਘ ਹਾਫਿਜਾਬਾਦੀ, ਕੋਮਲਪ੍ਰੀਤ ਕੌਰ , ਮਰੀਜ ਤੇ ਉਨ੍ਹਾਂ ਦ ਪਰਿਵਾਰਕ ਮੈਂਬਰ ਹਾਜ਼ਰ ਸਨ।

Leave a Reply

Your email address will not be published. Required fields are marked *

error: Content is protected !!