ਗੋਬਿੰਦਪੁਰ ਸਕੂਲ ‘ਚ ਕਰਵਾਇਆ ਗਿਆ ਵਿਸ਼ੇਸ਼ ਜਾਗਰੂਕਤਾ ਲੈਕਚਰ ਸੈਸ਼ਨ – ਡਾ. ਢਿੱਲੋਂ ਅਤੇ ਗਹੂੰਣ ਨੇ ਕੀਤਾ ਵਿਸ਼ੇਸ਼ ਤੌਰ ‘ਤੇ ਸੰਬੋਧਨ

ਨਵਾਂਸ਼ਹਿਰ 14 ਫਰਵਰੀ (ਹਰਿੰਦਰ ਸਿੰਘ) -ਦੇਸ਼ ਭਗਤ ਮਾਸਟਰ ਕਾਬਲ ਸਿੰਘ ਮੈਮੋਰੀਅਲ ਸਰਕਾਰੀ ਸੀਨੀਅਰ ਸੈਕੰਡਰੀ ਸਮਾਰਟ ਸਕੂਲ ਗੋਬਿੰਦਪੁਰ ਵਿਖੇ ਐਨ.ਐਸ.ਕਿਊ.ਐਫ (NSQF) ਅਧੀਨ ਚੱਲ ਰਹੇ ਪ੍ਰਾਈਵੇਟ ਸਕਿਉਰਟੀ ਟਰੇਡ ਦੇ ਵਿਦਿਆਰਥੀਆਂ ਲਈ ਇੱਕ ਵਿਸ਼ੇਸ਼ ਜਾਗਰੂਕਤਾ ਲੈਕਚਰ ਸੈਸ਼ਨ ਕਰਵਾਇਆ ਗਿਆ। ਸਭ ਤੋਂ ਪਹਿਲਾਂ ਵੋਕੇਸ਼ਨ ਟਰੇਨਰ ਸੂਬੇਦਾਰ ਫਤਿਹ ਸਿੰਘ ਨੇ ਮਹਿਮਾਨਾਂ ਨੂੰ ਜੀ ਆਇਆ ਆਖਦੇ ਹੋਏ ਜਾਣ ਪਹਿਚਾਣ ਕਰਵਾਈ। ਇਸ ਦੌਰਾਨ ਪਹਿਲਾਂ ਹਰਦੀਪ ਸਿੰਘ ਕਲਮ ਗਹੂੰਣ ਨੇ ਸੰਬੋਧਨ ਕਰਦੇ ਹੋਏ ਵਿਦਿਆਰਥੀਆਂ ਨੂੰ ਵਿਦਿਅਕ ਖੇਤਰ ਵਿਚ ਇਮਤਿਹਾਨਾਂ ਦੀ ਮਹੱਤਤਾ ਬਾਰੇ ਵਿਸਥਾਰ ਨਾਲ ਜਾਣਕਾਰੀ ਦਿੰਦੇ ਹੋਏ ਚੰਗੇ ਨਤੀਜਿਆਂ ਲਈ ਕੇਈ ਨੁਕਤੇ ਵੀ ਸਾਂਝੇ ਕੀਤੇ। ਇਸ ਮੌਕੇ ਡਾ. ਕਸ਼ਮੀਰ ਸਿੰਘ ਢਿੱਲੋਂ ਨੇ ਵਿਦਿਆਰਥੀਆਂ ਨੂੰ ਤੰਦਰੁਸਤ ਜੀਵਨਸ਼ੈਲੀ ਲਈ ਦੇਸੀ ਅਤੇ ਆਪ ਹੱਥੀਂ ਤਿਆਰ ਕੀਤੀ ਖੁਰਾਕ ਖਾਣ ਲਈ ਉਤਸ਼ਾਹਿਤ ਕੀਤਾ ਅਤੇ ਵਾਤਾਵਰਣ ਦੀ ਸ਼ੁੱਧਤਾ ਲਈ ਵੀ ਵਿਦਿਆਰਥੀਆਂ ਨੂੰ ਪ੍ਰੇਰਿਆ। ਸਕੂਲ ਇੰਚਾਰਜ ਮੈਡਮ ਮਨਜੀਤ ਕੌਰ ਨੇ ਮਹਿਮਾਨਾਂ ਦਾ ਧੰਨਵਾਦ ਕਰਦੇ ਹੋਏ ਕਿਹਾ ਕਿ ਅਜਿਹੇ ਲੈਕਚਰ ਵਿਦਿਆਰਥੀਆਂ ਦੇ ਵਿਅਕਤੀਗਤ ਵਿਕਾਸ ਅਤੇ ਰੋਜ਼ਗਾਰ ਯੋਗਤਾ ਵਧਾਉਣ ਵਿੱਚ ਮਹੱਤਵਪੂਰਣ ਭੂਮਿਕਾ ਨਿਭਾਉਂਦੇ ਹਨ। ਇਸ ਮੌਕੇ ਸੁਭਾਸ਼ ਸੱਲਵੀ, ਸੰਜੀਵ ਕੁਮਾਰ ਸੇਠੀ, ਜਸਵੀਰ ਸਿੰਘ, ਹਰਦੀਪ ਰਾਏ, ਹਰਮੇਸ਼ ਗੁਰੂ, ਦਲਜੀਤ ਸਿੰਘ, ਸੰਜੀਵ ਕੁਮਾਰ, ਮੈਡਮ ਤਾਰੋ, ਨੀਲਮ ਰਾਣੀ, ਸਤਵਿੰਦਰ ਕੌਰ, ਮੈਡਮ ਨੇਹਾ, ਗੁਰਮੀਤ ਕੌਰ ਅਤੇ ਮੈਡਮ ਗੁਰਪ੍ਰੀਤ ਕੌਰ ਵੀ ਹਾਜ਼ਰ ਸਨ। ਵਿਦਿਆਰਥੀਆਂ ਨੇ ਲੈਕਚਰ ਦੌਰਾਨ ਪੂਰਾ ਉਤਸ਼ਾਹ ਦਿਖਾਇਆ ਅਤੇ ਸਵਾਲ ਪੁੱਛ ਕੇ ਆਪਣੀ ਸਮਝ ਦੇ ਘੇਰੇ ਨੂੰ ਹੋਰ ਮਜ਼ਬੂਤ ਕੀਤਾ।*ਫੋਟੋ ਕੈਪਸਨ* ਗੋਬਿੰਦਪੁਰ ਸਕੂਲ ਵਿਖੇ ਕਰਵਾਏ ਵਿਸ਼ੇਸ਼ ਜਾਗਰੂਕਤਾ ਲੈਕਚਰ ਸਮੇਂ ਸੂਬੇਦਾਰ ਫਤਿਹ ਸਿੰਘ, ਹਰਦੀਪ ਸਿੰਘ ਕਲਮ ਗਹੂੰਣ ਤੇ ਡਾ. ਕਸ਼ਮੀਰ ਸਿੰਘ ਢਿੱਲੋਂ ਸੰਬੋਧਨ ਕਰਦੇ ਹੋਏ ਅਤੇ ਉਤਸੁਕਤਾ ਨਾਲ ਸੁਣਦੇ ਹੋਏ ਵਿਦਿਆਰਥੀ।

Leave a Reply

Your email address will not be published. Required fields are marked *

error: Content is protected !!