ਮਹਾਸ਼ਿਵਰਾਤਰੀ ਮੌਕੇ ਵਾਤਾਵਰਣ ਸੰਭਾਲ ਸੁਸਾਇਟੀ ਵੱਲੋਂ ਬੂਟੇ ਲਗਾਏ

ਨਵਾਂਸ਼ਹਿਰ 15 ਫਰਵਰੀ (ਹਰਿੰਦਰ ਸਿੰਘ)ਵਾਤਾਵਰਣ ਨੂੰ ਸਾਫ਼ ਸੁਥਰਾ ਰੱਖਣ ਲਈ ਲੰਮੇ ਸਮੇਂ ਤੋਂ ਮਿਹਨਤ ਕਰ ਰਹੀ ਵਾਤਾਵਰਣ ਸੰਭਾਲ ਸੁਸਾਇਟੀ ਵਲੋਂ ਆਰ ਕੇ ਆਰੀਆ ਕਾਲਜ ਦੇ ਖੇਡ ਮੈਦਾਨ ਵਿੱਚ ਵੱਖ-ਵੱਖ ਕਿਸਮ ਦੇ 11 ਬੂਟੇ ਲਗਾਏ ਗਏ। ਇਸ ਮੋਕੇ ਤੇ ਸੁਸਾਇਟੀ ਮੈਂਬਰ ਧਰਮਪਾਲ ਬਾਲੀ ਅਤੇ ਸਤਪਾਲ ਸ਼ਰਮਾਂ ਨੇ ਕਿਹਾ ਕਿ ਮਾਨਵਤਾ ਦੀ ਸੇਵਾ ਬਹੁਤ ਹੀ ਉੱਚੀ ਅਤੇ ਸੁੱਚੀ ਸੇਵਾ ਹੈ। ਦੇਵੀ ਦੇਵਤਿਆਂ ਵਲੋਂ ਜੰਗਲਾਂ ਅਤੇ ਪਹਾੜਾਂ ਵਿੱਚ ਵਾਸ ਕਰਨ ਦਾ ਕਾਰਨ ਸਾਫ਼ ਅਤੇ ਸ਼ੁਧ ਵਾਤਾਵਰਣ ਹੋਣਾ ਹੈ। ਸੁਸਾਇਟੀ ਦੇ ਵਾਈਸ ਪ੍ਰਧਾਨ ਤਰਸੇਮ ਲਾਲ ਨੇ ਕਿਹਾ ਕਿ ਆਕਸੀਜਨ ਭਰਪੂਰ ਵਾਤਾਵਰਣ ਲਈ ਸਾਨੂੰ ਸਬ ਨੂੰ ਮਿਲ ਕੇ ਵੱਧ ਤੋਂ ਵੱਧ ਬੂਟੇ ਲਗਾ ਕੇ ਰੁੱਖ ਬਣਨ ਤੱਕ ਸਾਂਭ-ਸੰਭਾਲ ਕਰਨੀ ਚਾਹੀਦੀ ਹੈ। ਮੈਦਾਨ ਵਿੱਚ ਖੇਡ ਰਹੇ ਨੌਜਵਾਨਾਂ ਦਕਸ਼ ਧੀਮਾਨ, ਹਰਫਤਿਹ ਸਿੰਘ, ਪੁਰਸ਼ਾਰਥ ਧੀਮਾਨ ਅਤੇ ਮੋਟੀਵੇਟਰ ਤਰਸੇਮ ਲਾਲ ਕੋਲੋਂ ਬੂਟੇ ਲਗਵਾਏ ਗਏ। ਇਸ ਮੋਕੇ ਤੇ ਸੁਸਾਇਟੀ ਪ੍ਰਧਾਨ ਜਸਵੰਤ ਸਿੰਘ ਭੱਟੀ, ਵਾਈਸ ਪ੍ਰਧਾਨ ਤਰਸੇਮ ਲਾਲ, ਸਕੱਤਰ ਤਰਲੋਚਨ ਸਿੰਘ, ਧਰਮਪਾਲ ਬਾਲੀ,ਸੱਤ ਪਾਲ ਸ਼ਰਮਾਂ, ਹਰਫਤਿਹ ਸਿੰਘ ਪੁਰਸ਼ਾਰਥ ਧੀਮਾਨ ਅਤੇ ਦਕਸ਼ ਧੀਮਾਨ ਹਾਜਿਰ ਸਨ।

Leave a Reply

Your email address will not be published. Required fields are marked *

error: Content is protected !!