ਨਵਾਂਸ਼ਹਿਰ 18 ਫਰਵਰੀ (ਹਰਿੰਦਰ ਸਿੰਘ) ਪੰਜਾਬ ਮੰਡੀ ਬੋਰਡ ਜਾਂ ਰਾਜ ਮਾਰਗ ਹਾਈਵੇਅ ਅਥਾਰਟੀ ਵਲੋਂ ਵੱਖ ਵੱਖ ਥਾਵਾਂ ਤੇ ਲੋਕਾਂ ਨੂੰ ਪਿੰਡਾਂ ਸ਼ਹਿਰਾਂ ਦੇ ਰਸਤਿਆਂ ਨੂੰ ਜਾਣ ਤੋਂ ਜਾਣੂ ਕਰਾਉਣ ਲਈ ਸਾਈਨ ਬੋਰਡ ਲਗਾਏ ਜਾਂਦੇ ਹਨ ਤਾਂ ਕਿ ਕਿਸੇ ਨੂੰ ਆਪਣੀ ਮੰਜ਼ਿਲ ਤੱਕ ਪਹੁੰਚਣ ਲਈ ਅਸੁਵਿਧਾ ਨਾ ਹੋਵੇ। ਪ੍ਰੰਤੂ ਪੰਜਾਬ ਸਰਕਾਰ ਦੀ ਨਲਾਇਕੀ ਓਦੋਂ ਜ਼ਾਹਿਰ ਹੋਈ ਜਦੋਂ ਉਸਨੇ ਬਲਾਚੌਰ, ਨਵਾਂਸ਼ਹਿਰ ਹੁਸ਼ਿਆਰਪੁਰ ਟੀ ਪੁਆਇੰਟ ਤੇ ਦੂਜੇ ਸ਼ਹਿਰਾਂ ਨੂੰ ਦਿਸ਼ਾ ਦਰਸਾਉਂਦੇ ਬੋਰਡ ਤੇ ਆਪਣੀ ਹੀ ਵਾਹ ਵਾਹ ਖੱਟਣ ਵਾਲੇ ਵਪਾਰਕ ਮਿਲਣੀ ਦੇ ਇਸ਼ਤਿਹਾਰੀ ਬੋਰਡ ਚਿਪਕਾ ਦਿੱਤੇ। ਸਥਾਨਕ ਲੋਕਾਂ ਨੇ ਇਸ ਗੱਲ ਤੇ ਰੋਸ ਜਾਹਿਰ ਕਰਦਿਆਂ ਮੀਡੀਆ ਤੱਕ ਪਹੁੰਚ ਕੀਤੀ ਅਤੇ ਸਥਾਨਕ ਪ੍ਰਸ਼ਾਸਨ ਤੋਂ ਇਸ ਇਸ਼ਤਿਹਾਰੀ ਬੋਰਡ ਨੂੰ ਦਿਸ਼ਾ ਦਰਸਾਉਂਦੇ ਬੋਰਡ ਤੋਂ ਭੋਰਾ ਪਾਸੇ ਲਗਾਉਣ ਦੀ ਮੰਗ ਕੀਤੀ।

