ਰਾਜਾ ਸਾਹਿਬ ਪਬਲਿਕ ਸਕੂਲ ਵਿਖੇ ਸ਼ਿਵਾਜੀ ਮਰਾਠਾ ਦਾ ਜਨਮ ਦਿਨ ਮਨਾਇਆ

ਨਵਾਂਸ਼ਹਿਰ 18 ਫਰਵਰੀ (ਹਰਿੰਦਰ ਸਿੰਘ/ਮਨਦੀਪ ਦੁੱਗਲ) ਰਾਜਾ ਸਾਹਿਬ ਪਬਲਿਕ ਸੀਨੀਅਰ ਸੈਕੰਡਰੀ ਸਕੂਲ ਝਿੰਗੜਾਂ ਵਿਖੇ ਛਤ੍ਰਪਤੀ ਸ਼ਿਵਾ ਜੀ ਮਹਾਰਾਜ ਦੀ ਜੈਯੰਤੀ ਬੜੀ ਧੂਮਧਾਮ ਨਾਲ ਮਨਾਈ ਗਈ।ਇਸ ਮੌਕੇ ਸਮਾਗਮ ਦਾ ਆਰੰਭ ਕਰਦੇ ਹੋਏ ਸਕੂਲ ਪ੍ਰਿੰਸੀਪਲ ਤਰਜੀਵਨ ਸਿੰਘ ਗਰਚਾ ਨੇ ਵਿਦਿਆਰਥੀਆਂ ਦੱਸਿਆ ਕਿ ਛਤ੍ਰਪਤੀ ਸ਼ਿਵਾਜੀ ਮਹਾਰਾਜ ਭਾਰਤ ਦੇ ਮਹਾਨ ਵੀਰ ਅਤੇ ਆਦਰਸ਼ ਸ਼ਾਸਕ ਸਨ। ਉਨ੍ਹਾਂ ਨੇ ਹਿੰਮਤ, ਬੁੱਧੀਮਾਨ ਅਤੇ ਨਿਆ ਨਾਲ ਰਾਜ ਕੀਤਾ। ਅਧਿਆਪਿਕਾ ਨਰਿੰਦਰ ਕੌਰ ਨੇ ਬੱਚਿਆਂ ਨੂੰ ਦੱਸਿਆ ਕੇ ਸ਼ਿਵਾਜੀ ਮਹਾਰਾਜ ਗਰੀਬਾਂ ਅਤੇ ਬੇਸਹਾਰੇ ਦੀ ਰੱਖਿਆ ਕਰਨਾ ਉਹਨਾਂ ਦਾ ਮੁੱਖ ਧਿਆਨ ਸੀ। ਉਹ ਸੱਚੇ ਦੇਸ਼ ਭਗਤ ਸਨ ਅਤੇ ਆਪਣੀ ਮਾਤ ਭੂਮੀ ਦੀ ਆਜ਼ਾਦੀ ਲਈ ਹਮੇਸ਼ਾ ਤਿਆਰ ਰਹਿੰਦੇ ਸਨ। ਵਿਦਿਆਰਥਣ ਗੁਰਲੀਨ ਕੌਰ, ਰੋਬਿਨ, ਜਸ਼ਨ ਕੌਰ ਨੇ ਭਾਸ਼ਨ ਦੁਆਰਾ ਵਿਦਿਆਰਥੀਆਂ ਨੂੰ ਛਤਰਪਤੀ ਸ਼ਿਵਾਜੀ ਮਹਾਰਾਜ ਦੀ ਜ਼ਿੰਦਗੀ ਬਾਰੇ ਵਿਸਥਾਰ ਨਾਲ ਦੱਸਿਆ। ਮੈਨੇਜਰ ਕਮਲਜੀਤ ਸਿੰਘ ਗਰਚਾ ਨੇ ਵਿਦਿਆਰਥੀਆਂ ਨੂੰ ਦੱਸਿਆ ਕਿ ਉਨ੍ਹਾਂ ਦੀ ਬਹਾਦਰੀ, ਨੇਤਰ ਤਵ ਅਤੇ ਉੱਚੇ ਚਰਿੱਤਰ ਕਰਕੇ ਲੋਕ ਅੱਜ ਵੀ ਉਨ੍ਹਾਂ ਨੂੰ ਬਹੁਤ ਸਨਮਾਨ ਦਿੰਦੇ ਹਨ। ਇਸ ਸਮੇਂ ਨਰਿੰਦਰ ਪਾਲ ਸਿੰਘ, ਹਰਦੀਪ ਕੌਰ, ਜਸਵਿੰਦਰ ਕੌਰ, ਸੀਮਾ ਰਾਣੀ, ਅਮਰਜੀਤ ਕੌਰ, ਬਲਵੀਰ, ਅਜੇ ਸ਼ਰਮਾ ਸਮੇਤ ਪੂਰਾ ਸਟਾਫ ਹਾਜ਼ਰ ਸੀ

Leave a Reply

Your email address will not be published. Required fields are marked *

error: Content is protected !!