ਪੰਜਾਬ ਸਿੱਖਿਆ ਦੇ ਖੇਤਰ ਵਿੱਚ ਮੋਹਰੀ ਸੂਬਾ : ਅਮਰਜੀਤ ਖਟਕੜ ਸਾਬਕਾ ਸਿੱਖਿਆ ਅਧਿਕਾਰੀ

ਪੰਜਾਬ ਸਿੱਖਿਆ ਦੇ ਖੇਤਰ ਵਿੱਚ ਮੋਹਰੀ ਸੂਬਾ : ਅਮਰਜੀਤ ਖਟਕੜ

ਨਵਾਂਸ਼ਹਿਰ/ਮੁਕੰਦਪੁਰ 05 ਮਾਰਚ (ਹਰਿੰਦਰ ਸਿੰਘ) ਪੰਜਾਬ ਸਰਕਾਰ ਨੇ ਪੰਜਾਬ ਦੇ ਸਿੱਖਿਆ ਸਿਧਾਂਤ ਦੇ ਵਿੱਚ ਇੱਕ ਕ੍ਰਾਂਤੀ ਲਿਆਂਦੀ ਹੈ ਇਸ ਤਹਿਤ ਪੰਜਾਬ ਦਾ ਹਰ ਇੱਕ ਸਕੂਲ ਆਧੁਨਿਕ ਸਹੂਲਤਾਂ ਦੇ ਨਾਲ ਲੈਸ ਹੈ ।ਅੱਜ ਸਾਨੂੰ ਲੋੜ ਹੈ ਕਿ ਸਰਕਾਰੀ ਸਕੂਲਾਂ ਵਿੱਚ ਵੱਧ ਤੋਂ ਵੱਧ ਬੱਚੇ ਦਾਖਲ ਕਰਾਏ ਜਾਣ‌‌। ਇਹਨਾਂ ਸ਼ਬਦਾਂ ਦਾ ਪ੍ਰਗਟਾਵਾ ਸ੍ਰੀ ਅਮਰਜੀਤ ਖਟਕੜ ਹਲਕਾ ਬੰਗਾ, ਸਿੱਖਿਆ ਕੋਆਰਡੀਨੇਟਰ ਨੇ ਆਪਣੇ ਸ਼ਬਦਾਂ ਰਾਹੀਂ ਅੱਜ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਮੁਕੰਦਪੁਰ ਵਿਖੇ ਕੀਤਾ। ਉਹਨਾਂ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਸਕੂਲਾਂ ਵਿੱਚ ਹੁਨਰ ਸਿੱਖਿਆ ਸ਼ੁਰੂ ਕੀਤੀ ਜਾ ਚੁੱਕੀ ਹੈ। ਜਿਸ ਤਹਿਤ ਬੱਚੇ ਦੋ ਸਾਲ ਸਿੱਖਿਆ ਪ੍ਰਾਪਤ ਕਰਕੇ ਨਿਪੁਣ ਰੂਪ ਦੇ ਵਿੱਚ ਇਸ ਧੰਦੇ ਨੂੰ ਕਮਾਈ ਦਾ ਸਾਧਨ ਬਣਾ ਸਕਦੇ ਹਨ ਅਤੇ ਆਪਣਾ ਜੀਵਨ ਵਧੀਆ ਬਤੀਤ ਕਰ ਸਕਦੇ ਹਨ ।ਜਿਹੜੇ ਬੱਚੇ ਲੱਖਾਂ ਰੁਪਈਆ ਖਰਚ ਕੇ ਵਿਦੇਸ਼ਾਂ ਵਿੱਚ ਜਾ ਕੇ ਦਿਹਾੜੀ ਕਰਦੇ ਹਨ ਉਸ ਨਾਲੋਂ ਚੰਗਾ ਹੈ ਕਿ ਉਹ ਆਪਣੇ ਦੇਸ਼ ਵਿੱਚ ਰਹਿ ਕੇ ਇਹ ਹੁਨਰ ਸਿੱਖਿਆ ਪ੍ਰਾਪਤ ਕਰਕੇ ਆਪਣੇ ਦੇਸ਼ ਵਿੱਚ ਹੀ ਵਸਣ , ਵਧੀਆ ਕਮਾਈ ਕਰ ਸਕਦੇ ਹਨ। ਉਹਨਾਂ ਦੱਸਿਆ ਕਿ ਪੰਜਾਬ ਸਰਕਾਰ ਪੰਜਾਬ ਦੇ ਸਾਰੇ ਸਕੂਲਾਂ ਵਿੱਚ ਨਵੇਂ ਕੰਪਿਊਟਰ ਸੈੱਟ ਭੇਜ ਰਹੀ ਹੈ ਇਸ ਤੋਂ ਇਲਾਵਾ ਸਰਕਾਰੀ ਸਕੂਲਾਂ ਨੂੰ ਪੈਨਲ ਵੀ ਦਿੱਤੇ ਜਾ ਰਹੇ ਹਨ ਤਾਂ ਕਿ ਬੱਚਿਆਂ ਨੂੰ ਸਮੇਂ ਦਾ ਹਾਣੀ ਬਣਾਇਆ ਜਾ ਸਕੇ। ਕਿਤਾਬਾਂ ਸਬੰਧੀ ਉਹਨਾਂ ਦੱਸਿਆ ਕਿ ਪੰਜਾਬ ਦੇ ਸਾਰੇ ਸਕੂਲਾਂ ਵਿੱਚ ਨਵੇਂ ਸੈਸ਼ਨ ਦੀਆਂ ਪੂਰੀਆਂ ਕਿਤਾਬਾਂ ਆ ਚੁੱਕੀਆਂ ਹਨ ਜੋ ਕਿ ਪੰਜਾਬ ਸਰਕਾਰ ਸ੍ਰੀ ਭਗਵੰਤ ਸਿੰਘ ਮਾਨ ਦੀ ਇੱਕ ਅਨੋਖੀ ਪਹਿਲ ਹੈ ਪਿਛਲੇ ਸਾਲਾਂ ਵਿੱਚ ਇਹ ਕਿਤਾਬਾਂ ਦਾ ਸਿਲਸਿਲਾ ਸਾਰਾ ਸਾਲ ਹੀ ਚਲਦਾ ਰਹਿੰਦਾ ਸੀ ਪ੍ਰੰਤੂ ਇਹ ਸਾਲ ਇਹ ਕਿਤਾਬਾਂ ਸੈਸ਼ਨ ਸ਼ੁਰੂ ਹੋਣ ਤੋਂ ਪਹਿਲਾਂ ਹੀ ਸਕੂਲਾਂ ਵਿੱਚ ਪਹੁੰਚ ਚੁੱਕੀਆਂ ਹਨ। ਤਾ ਕੀ ਬੱਚਿਆਂ ਦੀ ਪਹਿਲੇ ਦਿਨ ਹੀ ਪੜ੍ਹਾਈ ਸ਼ੁਰੂ ਕੀਤੀ ਜਾ ਸਕੇ। ਇਸ ਤੋਂ ਇਲਾਵਾ ਇਸ ਸਾਲ ਪੰਜਾਬ ਸਰਕਾਰ ਨੇ ਇੱਕ ਅਨੋਖੀ ਪਹਿਲ ਕੀਤੀ ਹੈ ਕਿ ਐ ਸੀ ਬੱਚਿਆਂ ਦੇ ਵਜੀਫੇ ਸੰਬੰਧੀ ਇਸ ਸਾਲ ਪੰਜਾਬ ਦੇ ਡੇਢ ਲੱਖ ਬੱਚੇ ਨੇ ਅਪਲਾਈ ਕੀਤਾ ਹੈ ਜਦ ਕਿ ਕਾਂਗਰਸ ਸਰਕਾਰ ਦੇ ਵੇਲੇ ਇਹ ਗਿਣਤੀ ਬਹੁਤ ਘੱਟ ਗਈ ਸੀ। ਸਰਕਾਰ ਬੱਚਿਆਂ ਦੀ ਗਿਣਤੀ ਨੂੰ ਮੁੱਖ ਰੱਖਦਿਆਂ ਹੋਇਆਂ ਸਕੂਲਾਂ ਵਿੱਚ ਟੀਚਰ ਵੀ ਭੇਜ ਰਹੀ ਹੈ ਅਤੇ ਜਿਲਾ ਸ਼ਹੀਦ ਭਗਤ ਸਿੰਘ ਨਗਰ ਦਾ ਕੋਈ ਵੀ ਸਕੂਲ ਅਜਿਹਾ ਨਹੀਂ ਹੈ ਜਿਸ ਸਕੂਲ ਦੇ ਵਿੱਚ ਬੁਨਿਆਦੀ ਸਹੂਲਤਾਂ ਨਾ ਹੋਣ। ਹੁਣ ਲੋੜ ਹੈ ਕਿ ਅਸੀਂ ਆਪਣੇ ਆਪਣੇ ਸਕੂਲਾਂ ਦੀਆਂ ਪ੍ਰਾਪਤੀਆਂ ਸਬੰਧੀ ਪਿੰਡਾਂ ਵਿੱਚ ਵਿਸ਼ੇਸ਼ ਚੀਮਾ ਰਾਹੀਂ ਟੀਮਾਂ ਰਾਹੀਂ ਬੱਚਿਆਂ ਦੇ ਮਾਪਿਆਂ ਨੂੰ ਜਾਣੂ ਕਰਵਾਈਏ ਔਰ ਆਪਣੇ ਆਪਣੇ ਸਕੂਲ ਦਾ ਦਾਖਲਾ ਵੱਧ ਤੋਂ ਵੱਧ ਵਧਾਈਏ ਤਾਂ ਕਿ ਲੋਕ ਵਿਸ਼ਵਾਸ ਕਰ ਸਕਣ ਕਿਉਂਕਿ ਸਭ ਤੋਂ ਹੋਣਹਾਰ ਅਧਿਆਪਕ ਸਿਰਫ ਸਰਕਾਰੀ ਸਕੂਲਾਂ ਦੇ ਵਿੱਚ ਹੀ ਹਨ। ਇਹ ਸਾਲ ਨੀਟ ਪ੍ਰੀਖਿਆ ਵਿੱਚ ਅਤੇ ਦੇ ਈ ਈ ਦੀ ਪ੍ਰੀਖਿਆ ਵਿੱਚ ਪੰਜਾਬ ਦੇ ਸਰਕਾਰੀ ਸਕੂਲਾਂ ਨੇ ਬਹੁਤ ਵੱਡਾ ਮਾਰਕਾ ਮਾਰਿਆ ਹੈ ਇਸ ਲਈ ਪੰਜਾਬ ਦੇ ਸਾਰੇ ਅਧਿਆਪਕ ਇਸ ਵਧਾਈ ਦੇ ਪਾਤਰ ਹਨ।

Leave a Reply

Your email address will not be published. Required fields are marked *

error: Content is protected !!