ਨਵਾਂਸ਼ਹਿਰ 05 ਮਾਰਚ (ਹਰਿੰਦਰ ਸਿੰਘ)108 ਅੰਬੂਲੈਂਸ ਯੂਨੀਅਨ ਨਵਾਂਸ਼ਹਿਰ ਵੱਲੋਂ ਜਿੱਲ੍ਹਾ ਪੱਧਰੀ ਮੀਟਿੰਗ ਕੀਤੀ ਗਈ ਗੱਲ ਬਾਤ ਕਰਦਿਆਂ ਜਿੱਲ੍ਹਾ ਪ੍ਰਧਾਨ ਸੁਖਰਾਜ ਸਿੰਘ ਨੇ ਦੱਸਿਆ ਕਿ ਕੁੱਝ ਸਮਾਂ ਪਹਿਲਾਂ ਜ਼ਿਲ੍ਹੇ ਦੇ ਕਲੱਸਟਰ ਲੀਡਰ ਦੀ ਬਦਲੀ ਹੋਈ ਸੀ ਅਤੇ ,ਸੀ ਐਲ ਪਵਨ ਨਾਭ ਨਵੇਂ ਕਲੱਸਟਰ ਲੀਡਰ ਬਣੇ ਸੀ ! ਜੋ ਕੇ ਸਾਡੇ ਸਟਾਫ਼ ਨੂੰ ਦਿਨ ਬ ਦਿਨ ਤੰਗ ਕਰ ਰਹੇ ਹਨ ! ਨਾਂ ਸਮੇਂ ਸਿਰ ਸਾਨੂੰ ਰਿਲੀਵਰ ਮਿਲਦਾ ਹੈ ਤੇ ਸਾਡੇ ਸਟਾਫ਼ ਕੋਲੋਂ ਛੋਟੀ ਛੋਟੀ ਗੱਲ ਤੇ ਅਪੋਲਜੀ ਲੈਟਰ ਲਿਖਵਾਏ ਜਾ ਰਹੇ ਹਨ ! ਬਲਕਿ ਸਾਡੀ ਕਿਸੇ ਵੀ ਮੁਸ਼ਕਿਲ ਦਾ ਹੱਲ ਨਹੀਂ ਕੀਤਾ ਜਾਂਦਾ ਅਤੇ ਮਾਨਸਿਕ ਤੌਰ ਤੇ ਬਹੁਤ ਤੰਗ ਪ੍ਰੇਸ਼ਾਨ ਕੀਤਾ ਜਾਂ ਰਿਹਾ ਹੈ ! ਉਨ੍ਹਾਂ ਕਿਹਾ ਕਿ ਅਸੀਂ ਸਾਰੇ ਸਟਾਫ਼ ਨੇ ਜੈਨ ਪਲੱਸ ਕੰਪਨੀ ਨੂੰ ਲੈਟਰ ਲਿੱਖ ਕੇ ਵੀ ਬੇਨਤੀ ਕੀਤੀ ਹੈ ਕੇ ਸੀ ਐਲ ਨੂੰ ਸਾਡੇ ਜਿੱਲ੍ਹੇ ਵਿੱਚੋਂ ਬੱਦਲੀ ਕੀਤਾ ਜਾਵੇ ! ਪਰ ਹਲੇ ਤੱਕ ਉਹਨਾਂ ਵੱਲੋਂ ਕੋਈ ਐਕਸ਼ਨ ਨਹੀਂ ਲਿਆ ਗਿਆ ! ਅੱਜ ਮੀਟਿੰਗ ਵਿੱਚ ਸਾਰੀ ਜੂਨੀਅਨ ਨੇ ਇਹ ਫੈਸਲਾ ਕੀਤਾ ਹੈ ਕੇ ਜੇਕਰ 10 ਤਰੀਕ ਤੱਕ ਸੀ ਐਲ ਨੂੰ ਸਾਡੇ ਜਿੱਲ੍ਹੇ ਵਿੱਚੋ ਬਦਲੀ ਨਹੀਂ ਕੀਤਾ ਜਾਂਦਾ ਤਾਂ ਆਉਣ ਵਾਲੀ 10 ਅਪ੍ਰੈਲ ਨੂੰ ਨਵਾਂਸ਼ਹਿਰ ਜਿੱਲ੍ਹੇ ਦੀਆਂ ਸਾਰੀਆਂ ਗੱਡੀਆਂ ਬੰਦ ਕਰਕੇ ਸੀ ਐਲ ਤੇ ਕੰਪਨੀ ਦੇ ਖਿਲਾਫ਼ ਧਰਨਾ ਪ੍ਰਦਰਸ਼ਨ ਕੀਤਾ ਜਾਵੇਗਾ ਜਿਸਦੀ ਸਿੱਧੀ ਜਿੰਮੇਵਾਰੀ ਸੀ ਐਲ ਪਵਨ ਨਾਭ ਤੇ ਕੰਪਨੀ ਦੀ ਹੋਵੇਗੀ ! ਇਸ ਮੌਕੇ ਤੇ ਜਿੱਲ੍ਹਾ ਪ੍ਰਧਾਨ ਸੁਖਰਾਜ ਸਿੰਘ , ਨਵਨੀਤ ਸ਼ਰਮਾ , ਰਾਜ ਸਿੰਘ ,ਹਰਕਮਲ ਸਿੰਘ , ਗੁਰਦੀਪ ਸਿੰਘ , ਸੂਰਜ , ਸੁਰਜੀਤ ਸਿੰਘ , ਸਤਵਿੰਦਰ ਸਿੰਘ ਤੇ ਸਮੂਹ ਜਿੱਲ੍ਹਾ ਕਮੇਟੀ ਮੇਂਬਰ ਮੌਜੂਦ ਸਨ !

