ਨਵਾਂਸ਼ਹਿਰ 15 ਮਾਰਚ (ਹਰਿੰਦਰ ਸਿੰਘ) ਵਾਤਾਵਰਣ ਨੂੰ ਸਾਫ਼ ਸੁਥਰਾ ਰੱਖਣ ਲਈ ਲੰਮੇ ਸਮੇਂ ਤੋਂ ਯਤਨ ਕਰ ਰਹੀ ਵਾਤਾਵਰਣ ਸੰਭਾਲ ਸੁਸਾਇਟੀ ਦੇ ਪ੍ਰਧਾਨ ਜਸਵੰਤ ਸਿੰਘ ਭੱਟੀ ਦੇ ਜਨਮ ਦਿਨ ਮੌਕੇ ਬਾਰਾਦਰੀ ਗਾਰਡਨ ਵਿੱਚ ਵਖ ਵਖ ਕਿਸਮ ਦੇ 11 ਬੂਟੇ ਲਗਾਏ ਗਏ। ਇਸ ਮੋਕੇ ਤੇ ਸੁਸਾਇਟੀ ਦੇ ਫਾਉਂਡਰ ਮੈਂਬਰ ਬਲਜੀਤ ਚੋਪੜਾ ਅਤੇ ਜਸਵੰਤ ਸਿੰਘ ਭੱਟੀ ਨੇ ਕਿਹਾ ਕਿ ਧਰਤੀ ਤੇ ਹਰਿਆਲੀ ਵਧਾਉਣਾ ਮਾਨਵਤਾ ਦੀ ਬਹੁਤ ਹੀ ਉੱਚੀ ਅਤੇ ਸੁੱਚੀ ਸੇਵਾ ਹੈ। ਦੇਵੀ ਦੇਵਤਿਆਂ ਵਲੋਂ ਜੰਗਲਾਂ ਅਤੇ ਪਹਾੜਾਂ ਵਿੱਚ ਵਾਸ ਕਰਨ ਦਾ ਕਾਰਨ ਸਾਫ ਅਤੇ ਸ਼ੁਧ ਵਾਤਾਵਰਣ ਹੋਣਾ ਹੈ। ਸੁਸਾਇਟੀ ਮੈਂਬਰ ਅਰੁਣ ਕੁਮਾਰ ਬਾਲੀ ਨੇ ਭੱਟੀ ਸਾਹਿਬ ਨੂੰ ਵਧਾਈ ਦਿੰਦਿਆ ਕਿਹਾ ਕਿ ਆਕਸੀਜਨ ਭਰਪੂਰ ਵਾਤਾਵਰਣ ਲਈ ਸਾਨੂੰ ਸਬ ਨੂੰ ਮਿਲ ਕੇ ਵੱਧ ਤੋਂ ਵੱਧ ਬੂਟੇ ਲਗਾ ਕੇ ਸਾਂਭ-ਸੰਭਾਲ ਕਰਨੀ ਚਾਹੀਦੀ ਹੈ। ਇਸ ਮੋਕੇ ਤੇ ਸੁਸਾਇਟੀ ਪ੍ਰਧਾਨ ਜਸਵੰਤ ਸਿੰਘ ਭੱਟੀ, ਅਰੁਣ ਕੁਮਾਰ ਬਾਲੀ, ਕੁਲਦੀਪ ਕੁਮਾਰ, ਧਰਮਪਾਲ ਬਾਲੀ ਅਤੇ ਬਲਜੀਤ ਚੋਪੜਾ ਹਾਜਿਰ ਸਨ।

