ਫੌਜੀਆਂ ਦੇ ਪਰਿਵਾਰ ਨਾਲ ਸਬੰਧਤ ਮਾਤਾ ਮਹਿੰਦਰ ਕੌਰ ਦੇ ਨਮਿਤ ਹੋਈ ਅੰਤਿਮ ਅਰਦਾਸ

ਬਲਾਚੌਰ, 17 ਮਾਰਚ (ਹਰਿੰਦਰ ਸਿੰਘ) ਸਾਬਕਾ ਫੌਜੀ ਹੰਸਾ ਸਿੰਘ ਲੰਬੜਦਾਰ ਦੀ ਧੀ, ਸਾਬਕਾ ਫੌਜੀ ਜੋਗਾ ਸਿੰਘ ਪੰਨਿਆਲੀ ਦੀ ਭੈਣ, ਸਾਬਕਾ ਫੌਜੀ ਗਿਆਨ ਸਿੰਘ ਦੀ ਵਿਧਵਾ ਅਤੇ ਸਾਬਕਾ ਫੌਜੀ ਕੈਪਟਨ ਬਿਕਰਮ ਸਿੰਘ ਤੇ ਹੋਲਦਾਰ ਸਤਨਾਮ ਸਿੰਘ ਹੁਣ ਚੰਡੀਗੜ੍ਹ ਪੁਲਿਸ ਦੇ ਮਾਤਾ ਜੋ ਪਿਛਲੇ ਦਿਨੀਂ ਸਦੀਵੀ ਵਿਛੋੜਾ ਦੇ ਸਨ, ਉਨ੍ਹਾਂ ਦੇ ਨਮਿਤ ਅੰਤਿਮ ਅਰਦਾਸ ਗ੍ਰਹਿ ਨਿਵਾਸ ਪਿੰਡ ਬੂਲੇਵਾਲ ਨੇੜੇ ਬਲਾਚੌਰ ਸ਼ਹੀਦ ਭਗਤ ਸਿੰਘ ਨਗਰ ਵਿਖੇ ਹੋਈ। ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਰੱਖੇ ਅਖੰਡ ਜਾਪ ਦੇ ਭੋਗ ਤੋਂ ਬਾਅਦ ਰਤਵਾੜਾ ਸਾਹਿਬ ਵਾਲਿਆਂ ਦੇ ਕੀਰਤਨੀ ਜਥੇ ਵੱਲੋਂ ਸੰਗਤਾਂ ਨੂੰ ਨਾਮ ਬਾਣੀ ਨਾਲ ਜੋੜ ਕੇ ਮਹਾਂਪੁਰਸ਼ਾਂ ਦੇ ਬੋਲਾਂ ਰਾਹੀਂ ਜੀਵਨ ਮਰਨ ਦਾ ਫਲਸਫਾ ਸਾਝਾ ਕੀਤਾ ਗਿਆ। ਉਪਰੰਤ ਵੱਡੀ ਗਿਣਤੀ ਵਿਚ ਪਹੁੰਚੇ ਹੋਏ ਸਾਬਕਾ ਸੈਨਿਕਾਂ, ਸਮਾਜਿਕ, ਰਾਜਨੀਤਕ ਤੇ ਧਾਰਮਿਕ ਆਗੂਆਂ ਨੇ ਪਰਿਵਾਰ ਨਾਲ ਦੁੱਖ ਸਾਂਝਾ ਕੀਤਾ ਤੇ ਮਾਤਾ ਮਹਿੰਦਰ ਕੌਰ ਨੂੰ ਉਹਨਾਂ ਦੁਆਰਾ ਜੀਵਨ ਵਿਚ ਘਾਲੀ ਘਾਲਣਾ ਨੂੰ ਯਾਦ ਕਰਦੇ ਹੋਏ ਸ਼ਰਧਾਂਜਲੀ ਪ੍ਰਗਟ ਕੀਤੀ। ਅਖੀਰ ਦੇ ਵਿਚ ਪਰਿਵਾਰ ਵੱਲੋਂ ਕੈਪਟਨ ਗੁਰਪਾਲ ਸਿੰਘ ਮਜਾਰੀ ਨੇ ਆਈਆਂ ਹੋਈਆਂ ਸ਼ਖ਼ਸ਼ੀਅਤਾਂ, ਸਾਬਕਾ ਸੈਨਿਕਾਂ, ਸਾਕ-ਸਬੰਧੀਆਂ ਦਾ ਧੰਨਵਾਦ ਕੀਤਾ। ਇਸ ਸਮੇਂ ਸ਼ਹੀਦ ਲੈਫਟੀਨੈਂਟ ਜਨਰਲ ਬਿਕਰਮ ਸਿੰਘ ਵੈੱਲਫੇਅਰ ਸੁਸਾਇਟੀ ਤੋਂ ਹਰਦੀਪ ਸਿੰਘ ਕਲਮ ਗਹੂੰਣ, ਬ੍ਰਿਗੇਡੀਅਰ ਰਾਜ ਕੁਮਾਰ, ਕੈਪਟਨ ਭਗਤ ਰਾਮ, ਸੂਬੇਦਾਰ ਫਤਿਹ ਸਿੰਘ, ਸੂਬੇਦਾਰ ਪਰਮਜੀਤ ਸਿੰਘ ਮੋਹਰ ਸਰਪੰਚ, ਹੋਲਦਾਰ ਸੁਦਾਗਰ ਸਿੰਘ ਗੁਰੂਆਂ ਬੇਟ, ਹੋਲਦਾਰ ਰਾਵਲ ਸਿੰਘ ਬੂਲੇਵਾਲ, ਹੋਲਦਾਰ ਸਤਨਾਮ ਸਿੰਘ ਭਾਰਾਪੁਰ, ਹੋਲਦਾਰ ਗੁਰਦੇਵ ਸਿੰਘ ਕੁੱਲਪੁਰ, ਸੂਬੇਦਾਰ ਭਗਤ ਸਿੰਘ ਰੋਪੜ, ਸੂਬੇਦਾਰ ਅਮਰੀਕ ਸਿੰਘ ਗੁਰਦਾਸਪੁਰ, ਸੂਬੇਦਾਰ ਬਲਵਿੰਦਰ ਸਿੰਘ ਗੁਰਦਾਸਪੁਰ, ਕੈਪਟਨ ਸੁਖਵਿੰਦਰ ਸਿੰਘ ਮੁਕੇਰੀਆਂ, ਕੈਪਟਨ ਦਲਜੀਤ ਸਿੰਘ ਮੁਕੇਰੀਆਂ, ਕੈਪਟਨ ਗੁਰਮੀਤ ਸਿੰਘ ਰੋਪੜ, ਕੈਪਟਨ ਕੁਲਦੀਪ ਸਿੰਘ ਕੁੱਲਪੁਰ, ਕੈਪਟਨ ਅਮਰਜੀਤ ਸਿੰਘ ਕਰਾਵਰ, ਕੈਪਟਨ ਪ੍ਰਭਾਕਰ ਸਿੰਘ ਚਣਕੋਆ, ਕੈਪਟਨ ਗਿਰਧਾਰੀ ਲਾਲ ਪੋਜੇਵਾਲ, ਕੈਪਟਨ ਮਦਨ ਲਾਲ ਮੁੰਤੋਂ, ਯੋਧਾ ਸਿੰਘ ਪੰਜਾਬ ਪੁਲਿਸ, ਸੁਖਜਿੰਦਰ ਸਿੰਘ ਕਾਕਾ ਧੌਲ, ਅਵਤਾਰ ਸਿੰਘ ਭੋਲਾ ਨੀਲੇਵਾੜੇ, ਪੰਡਤ ਕਿਸ਼ਨ ਲਾਲ ਆਦਿ ਉਘੀਆਂ ਹਸਤੀਆਂ ਹਾਜ਼ਰ ਸਨ।

Leave a Reply

Your email address will not be published. Required fields are marked *

error: Content is protected !!