ਵਾਤਾਵਰਨ ਸੰਭਾਲ ਸੋਸਾਇਟੀ ਨੇ ਬਾਰਾਂਦਰੀ ਬਾਗ ਵਿਚ ਮਨਾਇਆ ਵਿਸ਼ਵ ਜਲ ਦਿਵਸ

ਨਵਾਂਸ਼ਹਿਰ 22 ਮਾਰਚ (ਹਰਿੰਦਰ ਸਿੰਘ) ਵਾਤਾਵਰਣ ਸੰਭਾਲ ਸੁਸਾਇਟੀ,ਨਵਾਂ ਸ਼ਹਿਰ ਵਲੋਂ ਵਿਸ਼ਵ ਜਲ ਦਿਵਸ ਬਾਰਾਂਦਰੀ ਬਾਗ ਵਿੱਚ ਸੈਰ ਕਰ ਰਹੇ ਲੋਕਾਂ ਦੇ ਸਹਿਜੋ਼ਗ ਨਾਲ ਮਨਾਇਆ। ਇਸ ਮੌਕੇ ਤੇ ਸੁਸਾਇਟੀ ਮੈਂਬਰ ਸਤਪਾਲ ਸ਼ਰਮਾਂ ਨੇ ਮਾਨਵ ਜੀਵਨ ਲਈ ਪਾਣੀ ਅਤੇ ਵਨਸਪਤੀ ਦੇ ਮਹਤੱਵ ਵਾਰੇ ਵਿਸਥਾਰ ਨਾਲ ਚਰਚਾ ਕਰਦੇ ਹੋਏ ਕਿਹਾ ਕਿ ਪਾਣੀ ਅਤੇ ਆਕਸੀਜਨ ਤੋਂ ਬਿਨਾਂ ਜਿੰਦਾ ਨਹੀਂ ਰਿਹਾ ਜਾ ਸਕਦਾ, ਇਸ ਲਈ ਧਰਤੀ ਹੇਠਲੇ ਪਾਣੀ ਨੂੰ ਬਚਾਉਣ ਅਤੇ ਹਵਾ ਵਿਚ ਆਕਸੀਜਨ ਦੀ ਮਾਤਰਾ ਵਧਾਉਣ ਲਈ ਵੱਧ ਤੋਂ ਵੱਧ ਬੂਟੇ ਲਗਾਉਣ ਦੀ ਲੋੜ ਹੈ। ਸੁਸਾਇਟੀ ਦੇ ਪਰਧਾਨ ਜਸਵੰਤ ਸਿੰਘ ਭੱਟੀ ਨੇ ਪਾਰਕ ਵਿੱਚ ਸੈਰ ਕਰਨ ਵਾਲੇ ਲੋਕਾਂ ਨੂੰ ਪਾਣੀ ਦੀ ਦੁਰਵਰਤੋਂ ਨਾਂ ਕਰਨ, ਧਰਤੀ ਹੇਠਲੇ ਪਾਣੀ ਦੀ ਸੰਭਾਲ ਕਰਨ ਅਤੇ ਵੱਧ ਤੋਂ ਵੱਧ ਬੂਟੇ ਲਗਾ ਕੇ ਪਾਲਣ ਦੀ ਅਪੀਲ ਕੀਤੀ। ਇਸ ਮੋਕੇ ਤੇ ਕਈ ਕਿਸਮ ਦੇ ਪੌਧੇ ਵੀ ਲਗਾਏ ਗਏ। ਮਹੇਸ਼ ਚੋਪੜਾ,ਮੰਜੂ ਚੋਪੜਾ, ਰਾਇਨਾ ਚੋਪੜਾ ਅਤੇ ਮਦਨ ਲਾਲ ਵਲੋਂ ਸੁਸਾਇਟੀ ਦੇ ਪ੍ਰਧਾਨ ਜਸਵੰਤ ਸਿੰਘ ਭੱਟੀ, ਵਾਈਸ ਪ੍ਰਧਾਨ ਤਰਸੇਮ ਲਾਲ, ਕੈਸ਼ੀਅਰ ਕੁਲਦੀਪ ਕੁਮਾਰ, ਧਰਮਪਾਲ ਬਾਲੀ, ਅਰੁਣ ਬਾਲੀ, ਸੇਵਾ ਮੁਕਤ ਏਮ ਈ ਸਤਪਾਲ ਸ਼ਰਮਾਂ ਅਤੇ ਬਲਜੀਤ ਚੋਪੜਾ ਆਦਿ ਦਾ ਲੋਕ ਹਿਤ ਕਾਰਜਾਂ ਲਈ ਵਿਸ਼ੇਸ਼ ਉਪਰਾਲਾ ਕਰਨ ਲਈ ਧੰਨਵਾਦ ਕੀਤਾ ਗਿਆ।

Leave a Reply

Your email address will not be published. Required fields are marked *

error: Content is protected !!