ਜਨਮਦਿਨ ਤੇ ਬੂਟੇ ਲਗਾ ਕੇ ਲਾਇਆ ਆਕਸੀਜਨ ਦਾ ਲੰਗਰ

ਨਵਾਂਸ਼ਹਿਰ 01 ਅਪ੍ਰੈਲ (ਹਰਿੰਦਰ ਸਿੰਘ)ਵਾਤਾਵਰਣ ਸੰਭਾਲ ਸੁਸਾਇਟੀ ਦੇ ਵਾਈਸ ਪ੍ਰਧਾਨ ਅਤੇ ਯੂਨੀਅਨ ਬੈਂਕ ਦੇ ਸੇਵਾ ਮੁਕਤ ਅਧਿਕਾਰੀ ਤਰਸੇਮ ਲਾਲ ਨੇ ਆਪਣਾ ਜਨਮ ਦਿਨ ਸਲੋਹ ਪਿੰਡ ਵਿੱਚ ਸਾਬਕਾ ਵਿਧਾਇਕ ਅੰਗਦ ਸਿੰਘ ਦੀ ਰਿਹਾਇਸ਼ ਨੇੜੇ ਨਹਿਰ ਕੰਢੇ ਤੇ ਬੂਟੇ ਲਗਾ ਕੇ ਮਨਾਇਆ। ਇਸ ਮੌਕੇ ਤੇ ਤਰਸੇਮ ਲਾਲ ਅਤੇ ਉਹਨਾਂ ਦੀ ਧਰਮਪਤਨੀ ਸਾਬਕਾ ਕੌਂਸਲਰ ਗੁਰਦੇਵ ਕੌਰ ਨੇ ਸੁਸਾਇਟੀ ਮੈਂਬਰਾਂ ਦੇ ਸਹਿਯੋਗ ਨਾਲ ਸਿਲਵਰ ਓਕ, ਗੁੜਹਲ, ਡੇਕ, ਟਾਹਲੀ ਅਮਲਤਾਸ ਆਦਿ ਵੱਖ-ਵੱਖ ਕਿਸਮਾਂ ਦੇ 11 ਬੂਟੇ ਲਗਾਏ। ਇਸ ਮੌਕੇ ਤੇ ਤਰਸੇਮ ਲਾਲ ਨੇ ਕਿਹਾ ਕਿ ਦੇਸ਼ ਭਰ ਵਿੱਚ ਤੇਜੀ ਨਾਲ ਵੱਧ ਰਹੀ ਆਬਾਦੀ ਲਈ ਰਿਹਾਇਸ਼ ਦੀ ਲੋੜ ਨੂੰ ਪੂਰਾ ਕਰਨ ਲਈ ਕੀਤੇ ਜਾ ਰਹੇ ਨਿਰਮਾਣ ਕਾਰਜਾਂ ਕਰ ਕੇ ਜੰਗਲ ਹੇਠ ਰਕਬਾ ਲਗਾਤਾਰ ਘੱਟਣ ਨਾਲ ਕੁਦਰਤੀ ਅਸੰਤੁਲਨ ਵੱਧਦਾ ਜਾ ਰਿਹਾ ਹੈ। ਜਿਸ ਕਰ ਕੇ ਦੇਸ਼ ਵਿੱਚ ਹੱੜ,ਸੋਕਾ, ਬੇਮੌਸਮੀ ਬਰਸਾਤ,ਪਹਾੜਾਂ ਤੇ ਬੱਦਲ ਫੱਟਣ, ਤੂਫਾਨ ਆਉਣ,ਧਰਤੀ ਹੇਠਲੇ ਪਾਣੀ ਦਾ ਪੱਧਰ ਨੀਵਾਂ ਹੋਣਾ ਅਤੇ ਆਕਸੀਜਨ ਦੀ ਕਮੀ ਵਰਗੀਆਂ ਕੁੱਦਰਤੀ ਆਫਤਾਂ ਵੱਧਦੀਆਂ ਜਾ ਰਹੀਆਂ ਹਨ। ਇਹਨਾਂ ਤੋਂ ਬਚਣ ਲਈ ਧਰਤੀ ਤੇ ਹਰਿਆਲੀ ਵੱਧਾਉਣਾ ਬਹੁਤ ਜਰੂਰੀ ਹੈ। ਹਰੇਕ ਇੰਨਸਾਨ ਨੂੰ ਆਓਣ ਵਾਲੇ ਕਲ ਦੀ ਬੇਹਤਰੀ ਲਈ ਵੱਧ ਤੋਂ ਵੱਧ ਬੂਟੇ ਲਗਾ ਕੇ ਉਹਨਾਂ ਦੀ ਸਾਂਭ ਸੰਭਾਲ ਕਰਨੀ ਸਮੇਂ ਦੀ ਲੋੜ ਹੈ। ਇਸ ਮੋਕੇ ਤੇ ਸੁਸਾਇਟੀ ਦੇ ਪ੍ਰਧਾਨ ਜਸਵੰਤ ਸਿੰਘ ਭੱਟੀ, ਵਾਈਸ ਪ੍ਰਧਾਨ ਤਰਸੇਮ ਲਾਲ, ਅਰੁਣ ਬਾਲੀ, ਕੁਲਦੀਪ ਕੁਮਾਰ, ਧਰਮਪਾਲ ਬਾਲੀ, ਗੁਰਦੇਵ ਕੌਰ, ਰਾਜਿੰਦਰ ਕੋਰ ਤੰਬੜ, ਪਰਮੇਸ਼ਵਰ ਯਾਦਵ,ਸੀਤਲਾ ਪ੍ਰਸਾਦ, ਰਾਕੇਸ਼ ਕੁਮਾਰ,ਵਿੱਕੀ ਆਦਿ ਮੌਜੂਦ ਸਨ।

Leave a Reply

Your email address will not be published. Required fields are marked *

error: Content is protected !!