ਸਰਕਾਰੀ ਸਕੂਲਜ਼ ਲੈਬਾਰਟਰੀ ਸਟਾਫ਼ ਯੂਨੀਅਨ ਪੰਜਾਬ ਵੱਲੋਂ 11 ਅਪ੍ਰੈਲ ਨੂੰ ਸੰਗਰੂਰ ਵਿਚ ਵਿੱਤ ਮੰਤਰੀ ਦੇ ਘਰ ਅੱਗੇ ਲੱਗੇਗਾ ਸੰਕੇਤਕ ਧਰਨਾ/6 ਅਤੇ 7 ਅਪ੍ਰੈਲ ਨੂੰ ਸਾਂਝੇ ਰੂਪ ਵਿੱਚ ਹੋ ਰਹੇ ਜਿਲ੍ਹਾ ਪੱਧਰੀ ਰੋਸ ਮੁਜ਼ਾਹਰਿਆਂ ਵਿੱਚ ਵੱਧ ਚੜ ਕੇ ਹਿੱਸਾ ਲਿਆ ਜਾਵੇਗਾ

ਨਵਾਂਸ਼ਹਿਰ 3 ਅਪ੍ਰੈਲ (ਹਰਿੰਦਰ ਸਿੰਘ) ਸਰਕਾਰੀ ਸਕੂਲਜ਼ ਲੈਬਾਰਟਰੀ ਸਟਾਫ਼ ਯੂਨੀਅਨ ਪੰਜਾਬ ਵੱਲੋਂ ਜਲੰਧਰ ਦੇਸ਼ ਭਗਤ ਯਾਦਗਾਰ ਹਾਲ ਵਿੱਖੇ ਸੂਬਾ ਕਮੇਟੀ ਦੀ ਅਹਿਮ ਮੀਟਿੰਗ ਸੂਬਾ ਪ੍ਰਧਾਨ ਪਤਵੰਤ ਸਿੰਘ ਦੀ ਅਗਵਾਈ ਵਿੱਚ ਕੀਤੀ ਗਈ। ਜਿਸ ਵਿੱਚ ਪੰਜਾਬ ਸਰਕਾਰ ਵੱਲੋਂ ਸੁਪਰੀਮ ਕੋਰਟ ਦੇ ਫੈਸਲੇ ਨੂੰ ਢਾਲ ਬਣਾ ਕੇ ਪੰਜਾਬ ਦੇ ਅਧਿਆਪਕਾਂ ਅਤੇ ਨਾਨ ਟੀਚਿੰਗ ਕਰਮਚਾਰੀਆਂ ਉਪਰ ਜ਼ਬਰੀ ਥੋਪੇ ਟੈਸਟ ਵਿਰੁੱਧ ਸੰਘਰਸ਼ ਨੂੰ ਅੱਗੇ ਜਾਰੀ ਰੱਖਣ ਦਾ ਫੈਸਲਾ ਕੀਤਾ ਗਿਆ ਹੈ। ਆਗੂਆਂ ਨੇ ਕਿਹਾ ਕਿ ਪਿਛਲੇ ਸਮੇਂ ਵਿੱਚ ਕੀਤੇ ਸੰਘਰਸ਼ਾਂ ਦੇ ਸਿੱਟੇ ਵਜੋਂ ਸਿੱਖਿਆ ਮੰਤਰੀ ਪੰਜਾਬ ਨੇ ਟੈੱਟ ਵਿਰੁੱਧ ਰਵਿਊ ਪਟੀਸ਼ਨ ਦਾਇਰ ਕਰਨ ਅਤੇ ਵਿਧਾਨ ਸਭਾ ਵਿੱਚ ਮਤਾ ਲੈ ਕੇ ਆਉਣ ਦਾ ਭਰੋਸਾ ਦਿੱਤਾ ਸੀ, ਪ੍ਰੰਤੂ ਸਰਕਾਰ ਨੇ ਦੋਨੋ ਮੰਗਾ ਉਪਰ ਅਧਿਆਪਕਾਂ ਨਾਲ ਵਾਅਦਾ ਖਿਲਾਫੀ ਕੀਤੀ ਹੈ ਇਕ ਤਰ੍ਹਾਂ ਨਾਲ ਅਧਿਆਪਕਾਂ ਅਤੇ ਨਾਨ ਟੀਚਿੰਗ ਕਰਮਚਾਰੀਆਂ ਨਾਲ ਧੋਖਾ ਕਰਕੇ ਜ਼ਬਰੀ ਟੈਟ ਨੂੰ ਥੋਪਿਆ ਗਿਆ ਹੈ। ਇਸੇ ਤਰ੍ਹਾਂ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਅਧਿਆਪਕ ਜਥੇਬੰਦੀਆਂ ਨੂੰ ਪਿਛਲੇ ਸਮੇਂ ਵਿੱਚ ਕੌਮੀ ਸਿੱਖਿਆ ਨੀਤੀ- 2020 ਨੂੰ ਪੰਜਾਬ ਵਿੱਚ ਨਾ ਲਾਗੂ ਕਰਨ ਅਤੇ ਪੰਜਾਬ ਦੀ ਆਪਣੀ ਸਿੱਖਿਆ ਨੀਤੀ ਬਣਾਉਣ ਦਾ ਭਰੋਸਾ ਦਿੱਤਾ ਗਿਆ ਸੀ ਅਤੇ ਪੰਜਾਬ ਕੈਬਨਿਟ ਨੇ 5 ਸਤੰਬਰ 2025 ਨੂੰ ਇਸ ਸਬੰਧੀ ਮਤਾ ਵੀ ਪਾਸ ਕੀਤਾ ਸੀ, ਪ੍ਰੰਤੂ ਪੰਜਾਬ ਸਰਕਾਰ ਹੁਣ ਇਹਨਾਂ ਮਾਮਲਿਆਂ ਵਿੱਚ ਵੀ ਨੰਗੇ ਚਿੱਟੇ ਰੂਪ ਵਿੱਚ ਵਾਅਦਾ ਖਿਲਾਫੀ ਕਰ ਚੁੱਕੀ ਹੈ। ਸਰਕਾਰੀ ਸਕੂਲਜ਼ ਲੈਬਾਰਟਰੀ ਸਟਾਫ਼ ਯੂਨੀਅਨ ਪੰਜਾਬ ਦੀ ਸੂਬਾ ਕਮੇਟੀ ਵੱਲੋਂ ਫੈਸਲਾ ਕੀਤਾ ਗਿਆ ਕਿ ਸਮੂਹ ਅਧਿਆਪਕ ਜਥੇਬੰਦੀਆਂ ਵੱਲੋਂ 6 ਅਤੇ 7 ਅਪ੍ਰੈਲ ਨੂੰ ਸਿੱਖਿਆ ਮੰਤਰੀ ਦੀ ਵਾਅਦਾ ਖਿਲਾਫੀ ਵਿਰੁੱਧ ਕੀਤੇ ਜਾ ਰਹੇ ਜਿਲ੍ਹਾ ਪੱਧਰੀ ਪੁਤਲਾ ਫੂਕ ਪ੍ਰਦਰਸ਼ਨ ਦਾ ਹਿੱਸਾ ਬਣਿਆ ਜਾਵੇਗਾ। ਇਸ ਤੋਂ ਇਲਾਵਾ ਸਰਕਾਰੀ ਸਕੂਲਾਂ ਵਿੱਚ ਕੰਮ ਕਰਦੇ ਐਸ ਐਲ ਏ ਕਰਮਚਾਰੀਆਂ ਦੀ ਸਾਲ 2011 ਤੋਂ ਟੁੱਟੀ ਹੋਈ ਪੇ ਪੈਰਿਟੀ ਜਿਸ ਨੂੰ ਉਸ ਸਮੇਂ ਦੀ ਸਰਕਾਰ ਨੇ ਨਾਨ ਟੀਚਿੰਗ ਕਰਮਚਾਰੀਆਂ ਵਿਚ ਪਾੜ ਪਾਉਣ ਲਈ ਜਾਣਬੁੱਝ ਕੇ ਤੋੜਿਆ ਗਿਆ ਸੀ। ਜਿਸ ਨਾਲ ਹਰੇਕ ਐਸ ਐਲ ਏ ਕਰਮਚਾਰੀ ਆਪਣੇ ਬਰਾਬਰਤਾ ਦੇ ਕੇਡਰਾਂ ਨਾਲੋਂ ਹਰ ਮਹੀਨੇ 73% ਘਾਟੇ ਦਾ ਸ਼ਿਕਾਰ ਹੋ ਰਿਹਾ ਹੈ ਅਤੇ ਨਿਗੂਣੇ ਭੱਤੇ ਤੇ ਕੰਮ ਕਰਨ ਲਈ ਮਜਬੂਰ ਹੋ ਰਿਹਾ ਹੈ ਜਿਸ ਦਾ ਸਮੁੱਚੇ ਐਸਐਲਏ ਕਰਮਚਾਰੀਆਂ ਵਿਚ ਬਹੁਤ ਰੋਸ ਹੈ ਆਪਣੀ ਇਸ ਟੁੱਟੀ ਹੋਈ ਪੇ ਪੈਰਿਟੀ ਨੂੰ ਬਹਾਲ ਕਰਵਾਉਣ ਲਈ ਅਤੇ ਐਸ ਐਲ ਏ ਦੀ ਪੋਸਟ ਦਾ ਨਾਮ ਸੀਨੀਅਰ ਲੈਬਾਰਟਰੀ ਅਟੈਂਡਟ ਤੋਂ ਸੀਨੀਅਰ ਲੈਬਾਰਟਰੀ ਅਸਿਸਟੈਂਟ ਕਰਨ ਵਾਲੀ ਮੰਗ ਵਾਲੀ ਮੰਗ ਜੋ ਪਹਿਲਾਂ ਅਕਾਲੀ ਦਲ ਦੀ ਸਰਕਾਰ ਵੇਲੇ ਸ੍ਰ ਪ੍ਰਕਾਸ਼ ਸਿੰਘ ਬਾਦਲ ਮੁੱਖ ਮੰਤਰੀ ਪੰਜਾਬ ਵੱਲੋਂ ਮੰਨ ਲਈ ਗਈ ਸੀ ਜਿਸ ਦਾ ਨੋਟੀਫਿਕੇਸ਼ਨ ਵੀ ਜਾਰੀ ਕਰਕੇ ਡਿਪਾਰਮੈਟ ਵੱਲੋਂ ਫਿਰ ਰੱਦ ਕਰ ਦਿੱਤਾ ਗਿਆ ਸੀ ਉਸ ਸਮੇਂ ਤੋਂ ਅੱਜ ਤੱਕ ਜਥੇਬੰਦੀ ਹਮੇਸ਼ਾ ਆਪਣੀਆਂ ਮੰਗਾਂ ਨੂੰ ਲੈਕੇ ਸਰਕਾਰ ਨੂੰ ਘੇਰਦੀ ਰਹੀ ਹੈ ਪਰ ਬਹੁਤ ਅਫਸੋਸ ਨਾਲ ਕਹਿਣਾ ਪੈ ਰਿਹਾ ਹੈ ਕਿ ਮੁੱਖ ਮੰਤਰੀ ਭਗਵੰਤ ਮਾਨ ਦੀ ਸਰਕਾਰ ਨੇ ਸਾਡੀ ਕੋਈ ਸਾਰ ਨਹੀਂ ਲਈ ਪੂਰੇ ਚਾਰ ਸਾਲ ਬੀਤਣ ਦੇ ਬਾਵਜੂਦ ਵੀ ਇਕ ਵੀ ਮੀਟਿੰਗ ਸਾਡੀ ਜਥੇਬੰਦੀ ਨਾਲ ਨਹੀਂ ਕੀਤੀ ਗਈ ਜਦੋਂ ਕਿ ਸਮੇਂ – ਸਮੇਂ ਤੇ ਜਥੇਬੰਦੀ ਵੱਲੋਂ ਸੋਸ਼ਲ ਮੀਡੀਆ ਰਾਹੀਂ,ਡਾਕ ਰਾਹੀਂ, ਪਰਸਨਲ ਤੌਰ ਤੇ ਦਫ਼ਤਰਾਂ ਵਿਚ ਪਹੁੰਚ ਕੇ ਮੀਟਿੰਗ ਲਈ ਸਮਾਂ ਮੰਗਿਆ ਗਿਆ ਪਰ ਨਾ ਹੀ ਸਮਾਂ ਮਿਲਿਆ ਨਾਂ ਹੀ ਕੋਈ ਹੱਲ ਹੋਇਆ। ਸਗੋਂ ਮਾਨ ਸਰਕਾਰ ਦਾ ਮੁਲਾਜ਼ਮ ਵਿਰੋਧੀ ਚਿਹਰਾ ਹੀ ਸਾਹਮਣੇ ਆਇਆ ਹੈ। ਜਥੇਬੰਦੀ ਵੱਲੋਂ ਆਪਣੀਆਂ ਹੱਕੀ ਮੰਗਾਂ ਨੂੰ ਮਨਵਾਉਣ ਲਈ ਪੰਜਾਬ ਸਰਕਾਰ ਦੇ ਵਿੱਤ ਮੰਤਰੀ ਸ੍ਰ ਹਰਪਾਲ ਸਿੰਘ ਚੀਮਾ ਨੂੰ ਆਪਣੇ ਸੰਘਰਸ਼ ਰਾਹੀਂ ਘੇਰਨ ਲਈ 11 ਅਪ੍ਰੈਲ 2026 ਦਿਨ ਸ਼ਨੀਵਾਰ ਨੂੰ ਉਨ੍ਹਾਂ ਦੇ ਘਰ ਅੱਗੇ ਵਿਸ਼ਾਲ ਇਕੱਠ ਕਰਕੇ ਸੰਕੇਤਕ ਧਰਨਾ ਦਿੱਤਾ ਜਾਵੇਗਾ। ਜਿਸ ਵਿੱਚ ਪੰਜਾਬ ਦੇ ਸਾਰੇ ਜ਼ਿਲ੍ਹਿਆਂ ਦੇ ਐਸ ਐਲ ਏ ਕਰਮਚਾਰੀ ਇਸ ਸੰਘਰਸ਼ ਦਾ ਵੱਧ ਚੜ ਕੇ ਹਿੱਸਾ ਬਣਨਗੇ । ਇਸ ਮੌਕੇ ਇਸ ਮੌਕੇ ਸੂਬਾ ਸ੍ਰਪਰਸਤ ਸ੍ਰੀ ਜਸਵੰਤ ਰਾਏ, ਸੂਬਾ ਜਨਰਲ ਸਕੱਤਰ ਪੰਕਜ ਕੁਮਾਰ ਸਪਰਾ, ਸੂਬਾ ਵਿੱਤ ਸਕੱਤਰ ਸ੍ਰ ਸੁਖਮੰਦਰ ਸਿੰਘ ਮੋਗਾ,ਸੂਬਾ ਮੁੱਖ ਬੁਲਾਰਾ ਸ੍ਰ ਹਰਜੀਤ ਸਿੰਘ ਬਰਾੜ, ਸੂਬਾ ਸੀਨੀਅਰ ਮੀਤ ਪ੍ਰਧਾਨ ਸ੍ਰ ਦਿਲਪ੍ਰੀਤ ਸਿੰਘ ਭਿੰਡਰ, ਸੂਬਾ ਮੀਤ ਪ੍ਰਧਾਨ ਸ੍ਰ ਗੁਰਮੀਤ ਸਿੰਘ ਸਲਾਬਤਪੁਰਾ,ਸੂਬਾ ਜਥੇਬੰਦਕ ਸਕੱਤਰ ਸ੍ਰ ਜਤਿੰਦਰ ਸਿੰਘ ਭੰਗੂ, ਸੂਬਾ ਮੀਤ ਪ੍ਰਧਾਨ ਸ੍ਰੀ ਯੋਗੇਸ਼ ਕੌੜਾ,ਸੂਬਾ ਜਥੇਬੰਦਕ ਸਕੱਤਰ ਸ੍ਰ ਜਤਿੰਦਰ ਸਿੰਘ ਭੰਗੂ, ਸੂਬਾ ਪ੍ਰੈਸ ਸਕੱਤਰ ਸ੍ਰੀ ਪਰਮਜੀਤ ਕੁਮਾਰ , ਜ਼ਿਲ੍ਹਾ ਪ੍ਰਧਾਨ ਸ੍ਰ ਦਲਬੀਰ ਸਿੰਘ ਅੰਮ੍ਰਿਤਸਰ, ਜਿਲਾ ਪ੍ਰਧਾਨ ਸ੍ਰ ਸਰਬਜੀਤ ਸਿੰਘ ਗੁਰਦਾਸਪੁਰ, ਜ਼ਿਲ੍ਹਾ ਪ੍ਰਧਾਨ ਸ੍ਰੀ ਪਰਦੀਪ ਕੁਮਾਰ ਤਰਨਤਾਰਨ, ਜ਼ਿਲ੍ਹਾ ਪ੍ਰਧਾਨ ਸ੍ਰੀ ਅਨਿਲ ਕੁਮਾਰ ਜਲੰਧਰ , ਜ਼ਿਲ੍ਹਾ ਪ੍ਰਧਾਨ ਸ੍ਰੀ ਵਿਕਾਸ ਅਗਰਵਾਲ ਲੁਧਿਆਣਾ ਜ਼ਿਲ੍ਹਾ ਅੰਮ੍ਰਿਤਸਰ ਤੋਂ ਸ੍ਰੀ ਪ੍ਰਵੇਸ਼ ਮਹਿਤਾ, ਸ੍ਰੀ ਰਣਜੀਤ ਕੁਮਾਰ, ਸ੍ਰੀ ਬਲਵੰਤ ਰਾਏ, ਸ੍ਰ ਗੁਰਮੀਤ ਸਿੰਘ, ਸ੍ਰ ਬਿਕਰਮਜੀਤ ਸਿੰਘ, ਸ੍ਰੀ ਮੋਹਿਤ ਚੌਧਰੀ, ਸ੍ਰੀ ਪ੍ਰਮਜੀਤ ਕੁਮਾਰ , ਸ੍ਰ ਗੁਰਪ੍ਰੀਤ ਸਿੰਘ ਸਠਿਆਲਾ , ਸ੍ਰੀ ਸੁਸ਼ੀਲ ਕੁਮਾਰ ਵੇਰਕਾ, ਸ੍ਰ ਬਲਜਿੰਦਰ ਸਿੰਘ, ਜ਼ਿਲ੍ਹਾ ਨਵਾਂਸ਼ਹਿਰ ਤੋਂ ਸ੍ਰੀ ਸੰਜੀਵ ਸ਼ਰਮਾ, ਸ੍ਰ ਦਲਬੀਰ ਸਿੰਘ, ਸ੍ਰ ਰੁਪਿੰਦਰ ਸਿੰਘ, ਸ੍ਰ ਹਰਪ੍ਰੀਤ ਸਿੰਘ, ਜ਼ਿਲ੍ਹਾ ਗੁਰਦਾਸਪੁਰ ਤੋਂ ਸ਼੍ਰੀ ਰਮੇਸ਼ ਕੁਮਾਰ ,ਸ ਕੁਲਵਿੰਦਰ ਸਿੰਘ,ਅਮਨਦੀਪ ਸਿੰਘ ,ਜ਼ਿਲ੍ਹਾ ਰੋਪੜ ਤੋਂ ਸ੍ਰ ਅਵਤਾਰ ਸਿੰਘ ਮੋਜਲੀਪੁਰ ਸਰਪ੍ਰਸਤ ਸ੍ਰ ਮਲਕੀਤ ਸਿੰਘ ਜਨਰਲ ਸਕੱਤਰ ਸ੍ਰੀ ਸ਼ਿਵ ਲਾਲ ਪਾਮਾ ਮੈਂਬਰ ਸ ਹਰਵਿੰਦਰ ਸਿੰਘ ਮੈਂਬਰ, ਜ਼ਿਲ੍ਹਾ ਤਰਨਤਾਰਨ ਤੋਂ ਸ੍ਰੀ ਜਸਪਾਲ ਸ਼ਰਮਾ ਸ੍ਰ ਲਵਲੀਨ ਸਿੰਘ ਕੈਰੋਂ, ਸ੍ਰ ਅੰਮ੍ਰਿਤਪਾਲ ਸਿੰਘ ਕੈਰੋਂ, ਸ੍ਰ ਤਜਿੰਦਰ ਸਿੰਘ, ਸ੍ਰ ਜਸਵੰਤ ਸਿੰਘ, ਸ੍ਰ ਬਲਵੰਤ ਸਿੰਘ, ਸ੍ਰ ਪਰਮਿੰਦਰ ਸਿੰਘ ਜਲੰਧਰ ਜ਼ਿਲ੍ਹਾ ਤੋ ਸ੍ਰੀ ਕਰਨ ਕੁਮਾਰ ਜੀ,ਸ੍ਰ ਸੁਖਵਿੰਦਰ ਸਿੰਘ, ਸ੍ਰੀ ਵਿਜੈ ਕੁਮਾਰ, ਸ੍ਰੀ ਪੰਕਜ ਸਰਮਾਂ, ਸ੍ਰੀ ਸੁਰਜੀਤ ਕੁਮਾਰ , ਸ੍ਰੀ ਅਮਲੋਕ ਸਿੰਘ ਭੱਟੀ, ਸ੍ਰੀ ਰਕੇਸ਼ ਕੁਮਾਰ, ਸ੍ਰੀ ਬਲਵਿੰਦਰ ਸਿੰਘ, ਸ੍ਰ ਗੁਰਵਿੰਦਰ ਜੀਤ ਸਿੰਘ, ਸ੍ਰ ਗੁਰਮੇਜ ਸਿੰਘ,ਭੈਣ ਜੀ ਸ੍ਰੀ ਮਤੀ ਕਮਲਪ੍ਰੀਤ ਕੌਰ, ਸ੍ਰੀ ਮਤੀ ਇੰਦੂ ਜੀ, ਸ੍ਰੀ ਮਤੀ ਕੁਲਦੀਪ ਕੌਰ ਆਦਿ ਹਾਜ਼ਰ ਰਹੇ।

Leave a Reply

Your email address will not be published. Required fields are marked *

error: Content is protected !!