ਪੈਨਸ਼ਨਰਜ਼ ਐਸੋਸੀਏਸ਼ਨ ਪਾਵਰਕੌਮ ਅਤੇ ਟ੍ਰਾਂਸਮਿਸ਼ਨ ਮੰਡਲ ਨੇ ਕੀਤੀ ਮਹੀਨਾਵਾਰ ਮੀਟਿੰਗ

ਨਵਾਂਸ਼ਹਿਰ 05 ਅਪ੍ਰੈਲ (ਹਰਿੰਦਰ ਸਿੰਘ) ਪੈਨਸ਼ਨਰ ਐਸੋਸੀਏਸ਼ਨ ਪਾਵਰਕਾਮ ਤੇ ਟਰਾਂਸਮਿਸ਼ਨ ਮੰਡਲ ਨਵਾਂਸ਼ਹਿਰ ਦੀ ਮਹੀਨਾਵਾਰ ਮੀਟਿੰਗ ਮੰਡਲ ਪ੍ਰਧਾਨ ਨਰਿੰਦਰ ਕੁਮਾਰ ਮਹਿਤਾ ਦੀ ਅਗਵਾਈ ਵਿਚ ਨਵਾਂਸ਼ਹਿਰ ਵਿਖੇ ਕੀਤੀ ਗਈ।ਮੀਟਿੰਗ ਵਿਚ ਬਹੁਗਿਣਤੀ ਪੈਨਸ਼ਨਰਜ਼ ਤੇ ਫੈਮਿਲੀ ਪੈਂਨਸ਼ਨਰਜ ਬੀਬੀਆਂ ਨੇ ਭਾਗ ਲਿਆ ਜਿਸ ਵਿੱਚ ਪੈਨਸ਼ਨਰਜ਼ ਦੇ ਮੱਸਲੇ ਹੱਲ ਕਰਾਉਣ ਬਾਰੇ ਵਿਚਾਰ ਵਿਮੱਰਸ਼ ਕੀਤਾ ਗਿਆ।ਮੀਟਿੰਗ ਨੂੰ ਸਰਕਲ ਪ੍ਰਧਾਨ ਕੁਲਵਿੰਦਰ ਸਿੰਘ ਅਟਵਾਲ,ਸਰਕਲ ਆਹੁਦੇਦਾਰ ਵਿਜੇ ਕੁਮਾਰ ਬਾਲੀ,ਨਿਰੰਜਣ ਸਿੰਘ ਕੰਗਾਂ,ਮੰਡਲ ਦੇ ਸੀਨੀਅਰ ਮੀਤ ਪ੍ਰਧਾਨ ਰਵਿੰਦਰ ਭਾਸਕਰ ਰਾਹੋਂ,ਮੀਤ ਪ੍ਰਧਾਨ ਸ਼ੰਭੂ ਨਰਾਇਣ ਰਾਹੋਂ,ਜੋਗਾ ਸਿੰਘ ਛੋਕਰਾਂ,ਪਰੇਮ ਸਹਾਬਪੁਰ,ਚਰਨ ਸਿੰਘ ਉਸਮਾਨ ਪੁਰ,ਸਤਪਾਲ ਭਾਟੀਆ ਰਾਹੋਂ, ਸ਼ਿਵ ਰਾਜ,ਦਲਜੀਤ ਕੌਰ ਲੰਗੜੋਆ,ਪਰਮਜੀਤ ਕੌਰ ਆਦਿ ਬੁਲਾਰਿਆਂ ਨੇ ਆਪਣੇ ਸੰਬੋਧਨ ਵਿਚ ਕਿਹਾ ਕਿ ਮਹਿਕਮੇ ਵਲੋਂ ਆਈਆਂ ਨਵੀਆਂ ਹਦਾਇਤਾਂ ਅਨੁਸਾਰ ਡਿਜੀਟਲੀ ਲਾਈਵ ਸਰਟੀਫਿਕੇਟ ਦੇਣਾ ਲਾਜ਼ਮੀ ਕੀਤਾ ਹੈ। ਜ਼ਿਆਦਾਤਰ ਵਿੱਰਧ ਉਮਰ ਦੇ ਜਾਂ ਬਿਮਾਰ ਪੈਂਨਸ਼ਨਰਜ ਅਤੇ ਫੈਮਿਲੀ ਪੈਂਨਸ਼ਨਰਜ ਡਿਜੀਟਲੀ ਵਿੱਧੀ ਰਾਹੀਂ ਲਾਈਵ ਸਰਟੀਫਿਕੇਟ ਨਹੀ ਦੇ ਸਕਦੇ।ਇਸ ਡਿਜੀਟਲੀ ਵਿੱਧੀ ਨੂੰ ਲਾਜ਼ਮੀ ਦੀ ਬਜਾਏ ਪਹਿਲਾਂ ਦੀ ਤਰਾਂ ਮੈਨੁਅੱਲੀ ਅਤੇ ਡਿਜੀਟਲੀ(ਦੋਨਾਂ ਆਪਸ਼ਨਾਂ)ਨੂੰ ਜਾਰੀ ਰੱਖਣ ਲਈ,ਸੂਬਾ ਕਮੇਟੀ ਵਲੋਂ ਪਟਿਆਲਾ ਹੈਡ ਆਫਿਸ ਵਿਖੇ ਸਬੰਧਤ ਅਧਿਕਾਰੀਆਂ ਨੂੰ ਮਿਲਕੇ ਅਤੇ ਪੱਤਰ ਦੇ ਕੇ ਇਸ ਸਮੱਸਿਆ ਸਬੰਧੀ ਜਾਣੁ ਕਰਵਾਇਆ ਸੀ।ਪ੍ਰੰਤੂ ਉਨ੍ਹਾਂ ਵਲੋਂ ਹੁਣ ਤੱਕ ਕੋਈ ਸਾਰਥਿੱਕ ਹੱਲ ਨਹੀਂ ਕੀਤਾ ਗਿਆ।ਉਕਤ ਪੈਂਨਸ਼ਨਰਜ ਦੀ ਖੱਜਲ ਖੁਆਰੀ ਨੂੰ ਦੇਖਦੇ ਹੋਏ,ਸੂਬਾ ਕਮੇਟੀ ਦੇ ਲਏ ਫੈਸਲੇ ਮੁਤਾਬਿਕ 18 ਅਪ੍ਰੈਲ 2026 ਨੂੰ ਲੁਧਿਆਣਾ ਬਿਜਲੀ ਮੰਤਰੀ ਦੀ ਰਿਹਾਇਸ਼ ਅੱਗੇ ਸੂਬਾ ਪੱਧਰੀ ਧਰਨਾ ਪ੍ਰਦਰਸ਼ਨ ਕਰਨ ਦੀ ਤਿਆਰੀ ਲਈ 6 ਅਪ੍ਰੈਲ 2026 ਤੋਂ 17 ਅਪ੍ਰੈਲ 2026 ਤੱਕ ਮੰਡਲ ਪੱਧਰੀ ਧਰਨੇ ਪ੍ਰਦਰਸ਼ਨ ਕੀਤੇ ਜਾਣਗੇ ਅਤੇ ਉਪਰੋਕਤ ਫੈਸਲੇ ਨੂੰ ਲਾਗੂ ਕਰਦੇ ਹੋਏ ਪੈਂਨਸ਼ਨਰਜ ਐਸੋਸੀਏਸ਼ਨ ਮੰਡਲ ਨਵਾਂਸ਼ਹਿਰ ਵਲੋਂ 10 ਅਪ੍ਰੈਲ ਦਿਨ ਸ਼ੁੱਕਰਵਾਰ ਨੂੰ ਸਵੇਰੇ 10 ਵਜੇ ਮੰਡਲ ਨਵਾਂਸ਼ਹਿਰ ਅੱਗੇ ਧਰਨਾ ਪ੍ਰਦਰਸ਼ਨ ਕੀਤਾ ਜਾਵੇਗਾ ਸਮੂਹ ਪੈਂਨਸ਼ਨਰਜ ਨੂੰ ਧਰਨੇ ਵਿੱਚ ਪਹੁੰਚਉਣ ਦੀ ਪੁਰਜ਼ੋਰ ਅਪੀਲ ਹੈ ਜੀ।ਇਸ ਮੌਕੇ ਸਟੇਜ ਸਕੱਤਰ ਦੀ ਭੂਮਿਕਾ ਮਦਨ ਲਾਲ ਰਾਮਰਾਏਪੁਰ ਵਲੋਂ ਨਿਭਾਈ ਗਈ।ਇਸ ਮੀਟਿੰਗ ਵਿਚ ਇੰਜ ਹਰਬੰਸ ਸਿੰਘ ਏ ਈ, ਦੇਵਰਾਜ ਸੁੱਜੋਂ,ਹੁਕਮ ਚੰਦ,ਪਰਮਜੀਤ ਸਿੰਘ,ਅਸ਼ੋਕ ਕੁਮਾਰ,ਗੁਰਮੁਖ ਸਿੰਘ,ਗੁਰਸ਼ਰਨਪਾਲ ਸਿੰਘ,ਕਸ਼ਮੀਰ ਸਿੰਘ,ਹਰਭਜਨ ਸਿੰਘ,ਜੈਪਾਲ ਸ਼ਰਮਾ,ਬਲਵੀਰ ਸਿੰਘ,ਨਿਰਮਲਜੀਤ,ਚਰਨ ਕੌਰ,ਜੁਗਿੰਦਰ ਕੌਰ,ਰੇਸ਼ਮ ਕੌਰ,ਪਰਮਜੀਤ ਕੌਰ,ਸੁਰਜੀਤ ਕੌਰ,ਉਸ਼ਾ ਰਾਣੀ ਆਦਿ ਹਾਜਰ ਸਨ।

Leave a Reply

Your email address will not be published. Required fields are marked *

error: Content is protected !!