ਗੁਲਪੁਰ ਵਿਖੇ ਨਸ਼ਾ ਮੁਕਤ ਭਾਰਤ ਅਭਿਆਨ ਤਹਿਤ ਜਾਗਰੂਕਤਾ ਕੈਂਪ ਲਗਾਇਆ/ਨਸ਼ਿਆਂ ਦੀ ਵਰਤੋਂ ਕਰਨਾ ਬਿਮਾਰੀਆਂ ਨੂੰ ਸੱਦਾ ਦੇਣਾ ਹੈ – ਚਮਨ ਸਿੰਘ ਪ੍ਰੋਜੈਕਟ ਡਾਇਰੈਕਟਰ

ਨਸ਼ਿਆਂ ਦੀ ਵਰਤੋਂ ਕਰਨਾ ਬਿਮਾਰੀਆਂ ਨੂੰ ਸੱਦਾ ਦੇਣਾ ਹੈ :- ਚਮਨ ਸਿੰਘ (ਪ੍ਰੋਜੈਕਟ ਡਾਇਰੈਕਟਰ)

ਨਵਾਂਸ਼ਹਿਰ 24 ਅਪ੍ਰੈਲ (ਹਰਿੰਦਰ ਸਿੰਘ)ਰੈੱਡ ਕਰਾਸ ਨਸ਼ਾ ਪੀੜ੍ਹਤਾਂ ਲਈ ਏਕੀਕ੍ਰਿਤ ਮੁੜ ਵਸੇਬਾ ਕੇਂਦਰ ਨਵਾਂਸ਼ਹਿਰ ਵੱਲੋਂ ਮਿਤੀ 24 ਅਪ੍ਰੈਲ ਨੂੰ ਸ਼ਹੀਦ ਸਿਪਾਹੀ ਬਲਜਿੰਦਰ ਸਿੰਘ ਲਾਇਬ੍ਰੇਰੀ, ਪਿੰਡ ਗੁੱਲਪੁਰ (ਬਲਾਚੌਰ) ਵਿਖੇ “ਨਸ਼ਾ ਮੁਕਤ ਭਾਰਤ ਅਭਿਆਨ” ਤਹਿਤ ਨਸ਼ਾ ਵਿਰੋਧੀ ਜਾਗਰੂਕਤਾ ਕੈਂਪ ਲਗਾਇਆ ਗਿਆ । ਇਸ ਕੈਂਪ ਦੀ ਪ੍ਰਧਾਨਗੀ ਕਸ਼ਮੀਰ ਸਿੰਘ ਸਰਪੰਚ ਨੇ ਕੀਤੀ।ਇਸ ਮੌਕੇ ਤੇ ਚਮਨ ਸਿੰਘ, ਪ੍ਰੋਜੈਕਟ ਡਾਇਰੈਕਟਰ ਨੇ ਵਿਦਿਆਰਥੀਆਂ ਅਤੇ ਪਿੰਡ ਵਾਸੀਆਂ ਨੂੰ ਸੰਬੋਧਨ ਕਰਦਿਆਂ ਸਭ ਤੋਂ ਪਹਿਲਾ ਰੈੱਡ ਕਰਾਸ ਦੀ ਸਥਾਪਨਾ ਦੇ ਬਾਨੀ ਸਰ ਹੈਨਰੀ ਜੀ ਦੇ ਜੀਵਨ ਬਾਰੇ ਵੀ ਚਾਨਣਾ ਪਾਇਆ ਅਤੇ ਪੰਜਾਬ ਰੈੱਡ ਕਰਾਸ ਦੇ ਬਾਨੀ ਭਾਈ ਘਨ੍ਹਈਆ ਜੀ ਦੇ ਜੀਵਨ ਬਾਰੇ ਦੱਸਿਆ । ਇਸ ਮੌਕੇ ਤੇ ਉਹਨਾਂ ਨੇ ਬੱਚਿਆ ਨੂੰ ਸਮਝਾਇਆ ਕਿ ਨਸ਼ੇ ਦੀ ਆਦਤ ਬਹੁਤ ਹੀ ਭਿਆਨਕ ਹੈ । ਕਈ ਵਾਰ ਛੋਟੇ ਬੱਚੇ ਵੀ ਅਣਜਾਣਤਾ ਵਿੱਚ ਆ ਕੇ ਨਸ਼ਿਆਂ ਦੀ ਵਰਤੋਂ ਕਰਨ ਲੱਗ ਜਾਦੇ ਹਨ, ਉਨਾਂ ਨੇ ਦੱਸਿਆ ਕਿ ਕਈ ਵਾਰ ਸਕੂਲ ਵਿੱਚ ਪੜ੍ਹਦੇ ਛੋਟੇ ਬੱਚੇ ਤੰਬਾਕੂ ਦੀ ਵਰਤੋਂ ਕਰਨ ਲੱਗ ਜਾਦੇ ਹਨ,ਜਿਸ ਨਾਲ ਕੈਂਸਰ ਵਰਗੀ ਬਿਮਾਰੀ ਹੁੰਦੀ ਹੈ । ਇਸ ਦੇ ਨਾਲ ਬੱਚੇ ਹੋਲੀ ਹੋਲੀ ਛੋਟੇ ਨਸ਼ਿਆਂ ਤੋਂ ਵੱਡੇ ਹੈਰੋਇਨ ਵਰਗੇ ਨਸ਼ਿਆਂ ਦੀ ਦਲਦਲ ਵਿੱਚ ਫਸ ਜਾਦੇ ਹਨ । ਨਸ਼ੇ ਦੀ ਵਰਤੋਂ ਨਾਲ ਵਿਅਕਤੀ ਮਾਨਸਿਕ ਅਤੇ ਸਰੀਰਕ ਰੋਗੀ ਹੋ ਜਾਂਦਾ ਹੈ, ਅਤੇ ਵਿਅਕਤੀ ਦਾ ਬੌਧਿਕ ਵਿਕਾਸ ਰੁੱਕ ਜਾਦਾ ਹੈ।ਉਨ੍ਹਾਂ ਨੇ ਯੁੱਧ ਨਸ਼ਿਆਂ ਵਿਰੁੱਧ ਅਤੇ ਨਸ਼ਾ ਮੁਕਤ ਭਾਰਤ ਮੁਹਿੰਮ ਬਾਰੇ ਵਿਸਥਾਰਪੂਰਵਕ ਅੰਕੜਿਆਂ ਸਹਿਤ ਜਾਣਕਾਰੀ ਦਿੱਤੀ । ਉਨਾ ਨੇ ਦੱਸਿਆ ਕਿ ਨਸ਼ੇ ਦੀ ਵਰਤੋਂ ਕਰਨ ਵਾਲਾ ਨੌਜਵਾਨ ਉਮਰ ਨਾਲੋੰ ਪਹਿਲਾ ਬਜੁਰਗ ਹੋ ਜਾਦਾ ਹੈ। ਕਿਉਕਿ ਨਸ਼ੇ ਦਾ ਆਦੀ ਨੌਜਵਾਨ ਚੰਗੀ ਖੁਰਾਕ ਨਹੀ ਲੈਦਾ , ਉਹ ਸਿਰਫ ਨਸ਼ੇ ਦੀ ਨਿਰਭਰ ਹੋ ਜਾਦਾ ਹੈ। ਜਿਸ ਨਾਲ ਉਸ ਦਾ ਸਰੀਰਕ ਵਿਕਾਸ ਰੁੱਕ ਜਾਦਾ ਹੈ। ਨਸ਼ੇ ਦੀ ਵਰਤੋਂ ਕਰਨ ਨਾਲ ਚਮੜੀ ਦੇ ਰੋਗ, ਲੀਵਰ ਦੀ ਬਿਮਾਰੀ, ਕਾਲਾ ਪੀਲੀਆ, ਐਚ.ਆਈ .ਵੀ ਏਡਜ ਆਦਿ ਬਿਮਾਰੀਆਂ ਲਗਦੀਆਂ ਹਨ, ਜਿਸ ਨਾਲ ਨੌਜਵਾਨਾਂ ਦੀ ਛੋਟੀ ਉਮਰ ਵਿੱਚ ਹੀ ਮੌਤ ਹੋ ਜਾਦੀ ਹੈ। ਹਰ ਰੋਜ ਪੰਜਾਬ ਵਿੱਚ ਨਸ਼ੇ ਦੀ ਵਰਤੋਂ ਨਾਲ ਦੋ ਤੋਂ ਤਿੰਨ ਨੌਜਵਾਨਾਂ ਦੀ ਮੌਤ ਹੁੰਦੀ ਹੈ। ਪੰਜਾਬ ਵਿੱਚ ਨੌਜਵਾਨਾਂ ਦੀ ਮੌਤ ਦਰ ਤੇਜੀ ਨਾਲ ਵੱਧ ਰਹੀ ਹੈ। ਉਨ੍ਹਾਂ ਨੇ ਪਿੰਡ ਵਾਸੀਆਂ ਨੂੰ ਅਪੀਲ ਕੀਤੀ ਕਿ ਤੁਸੀ ਆਪ ਹੀ ਆਪਣੇ ਬੱਚਿਆ ਦਾ ਧਿਆਨ ਰੱਖੋ ਤਾਂ ਕਿ ਬੱਚੇ ਮਾੜੀ ਸੰਗਤ ਵਿੱਚ ਰਲ ਕੇ ਨਸ਼ੇ ਦੇ ਆਦੀ ਨਾ ਹੋਣ। ਉਨ੍ਹਾਂ ਨੇ ਕਿਹਾ ਕਿ ਮਾਤਾ ਪਿਤਾ ਆਪਣੇ ਬੱਚਿਆਂ ਨੂੰ ਬਹੁਤਾ ਸਮਾਂ ਦੇਣ, ਸਕੂਲਾਂ/ ਕਾਲਜਾਂ ਵਿੱਚੋ ਆਪਣੇ ਬੱਚਿਆਂ ਪ੍ਰਤੀ ਜਾਣਕਾਰੀ ਪ੍ਰਾਪਤ ਕਰਨ , ਸੱਭਿਆਚਾਰਕ ਅਤੇ ਗੁਰੂਆਂ- ਪੀਰਾਂ ਤੇ ਦੇਸ਼ ਭਗਤਾਂ ਦੇ ਜੀਵਨ ਸਬੰਧੀ ਪੁਸਤਕਾਂ ਨੂੰ ਆਪਣੇ ਜੀਵਨ ਦਾ ਹਿੱਸਾ ਬਣਾਉਣ । ਨਸ਼ੇ ਨੂੰ ਛੱਡਣ ਦੀ ਸ਼ੁਰੂਆਤ ਅਸੀ ਆਪਣੇ ਘਰ ਤੋਂ ਕਰੀਏ ਤਾਂ ਜੋ ਸਾਡੇ ਪਰਿਵਾਰ ਦੇ ਨਾਲ ਨਾਲ ਸਮਾਜ, ਪੰਜਾਬ ਅਤੇ ਭਾਰਤ ਦੇਸ਼ ਵੀ ਨਸ਼ਾ ਮੁਕਤ ਹੋਵੇਗਾ ਅਤੇ ਦੁਨੀਆਂ ਨੂੰ ਚੰਗਾ ਸੰਦੇਸ਼ ਜਾਵੇਗਾ। ਇਸ ਮੌਕੇ ਤੇ ਪ੍ਰਵੇਸ਼ ਕੁਮਾਰ (ਪੀਆਰ ਐਜੂਕੇਟਰ) ਨੇ ਸੈਂਟਰ ਦੀਆਂ ਗਤੀਵਿਧੀਆਂ ਅਤੇ ਮਰੀਜਾਂ ਦੇ ਮੁਫਤ ਇਲਾਜ ਜਾਣਕਾਰੀ ਸਾਂਝੀ ਕੀਤੀ ਕਿ ਕੋਈ ਵੀ ਨਸ਼ੇ ਦਾ ਆਦੀ ਵਿਅਕਤੀ ਆਪਣੀ ਇੱਛਾ ਅਨੁਸਾਰ ਕੇਂਦਰ ਇੱਕ ਮਹੀਨਾ ਦਾਖਿਲ ਰਹਿ ਕੇ ਮੁਫਤ ਇਲਾਜ ਕਰਵਾ ਸਕਦਾ ਹੈ, ਕਿਉਕਿ ਨਸ਼ਾ ਘਰ ਰਹਿ ਕੇ ਨਹੀਂ ਛੱਡਿਆ ਜਾ ਸਕਦਾ, ਨਸ਼ੇ ਨੂੰ ਛੱਡਣ ਲਈ ਮਨੋਰੋਗਾਂ ਦੇ ਡਾਕਟਰ ਅਤੇ ਨਸ਼ੇ ਛੁਡਾਓ ਕੇਂਦਰਾਂ ਤੱਕ ਪਹੁੰਚ ਕਰਨੀ ਜਰੂਰੀ ਹੈ। ਇਸ ਮੌਕੇ ਤੇ ਕਸ਼ਮੀਰ ਸਿੰਘ ਸਰਪੰਚ ਨੇ ਰੈੱਡ ਕਰਾਸ ਟੀਮ ਅਤੇ ਪਿੰਡ ਵਾਸੀਆਂ ਦਾ ਧੰਨਵਾਦ ਕੀਤਾ ਤੇ ਵਿਸ਼ਵਾਸ ਦਵਾਇਆ ਕਿ ਅਸੀਂ ਪਿੰਡ ਵਾਸੀਆਂ ਨਾਲ ਨਸ਼ਿਆਂ ਪ੍ਰਤੀ ਜਾਗਰੂਕਤਾ ਬਾਰੇ ਵਿਚਾਰ ਸਾਂਝੇ ਕਰਦੇ ਰਹਾਂਗੇ ਅਤੇ ਨਸ਼ਾ ਮੁਕਤ ਭਾਰਤ ਅਭਿਆਨ ਅਤੇ ਯੁੱਧ ਨਸ਼ਿਆਂ ਵਿਰੁੱਧ ਮੁਹਿੰਮਾ ਵਿੱਚ ਹਿੱਸਾ ਪਾਉਂਦੇ ਰਹਾਂਗੇ।ਇਸ ਮੌਕੇ ਤੇ ਅਮਰਜੀਤ ਅਧਿਆਪਕ, ਸਨੇਹ ਲਤਾ ਅਧਿਆਪਕ, ਚਮਨ ਲਾਲ(ਨਰੇਗਾ ਮੇਟ), ਜਸਵੀਰ ਕੌਰ(ਨਰੇਗਾ ਮੇਟ), ਜਸਵਿੰਦਰ ਕੌਰ(ਪੰਚ), ਜਸਵੀਰ ਕੌਰ(ਪੰਚ), ਮਹਿੰਦਰ ਕੌਰ(ਪੰਚ), ਸੁਨੀਤਾ, ਯੁੱਧਵੀਰ ਸਿੰਘ, ਗੁਰਿੰਦਰ ਸਿੰਘ , ਪਿੰਡ ਵਾਸੀ ਅਤੇ ਵਿਦਿਆਰਥੀ ਹਾਜਿਰ ਸਨ।

Leave a Reply

Your email address will not be published. Required fields are marked *

error: Content is protected !!