ਮਾਸਟਰ ਟੋਡਰ ਮੱਲ ਨੇ ਸੇਵਾ ਨਵਿਰਤੀ ਤੇ ਸਕੂਲ ਨੂੰ ਫੋਟੋ ਸਟੇਟ ਮਸ਼ੀਨ ਕੀਤੀ ਭੇਂਟ

ਨਵਾਂਸ਼ਹਿਰ: 01 ਅਕਤੂਬਰ (ਹਰਿੰਦਰ ਸਿੰਘ) ਅਧਿਆਪਕ ਟੋਡਰ ਮੱਲ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ, ਮੂਸਾਪੁਰ ਤੋਂ ਸੇਵਾਮੁਕਤ ਹੋਏ। ਸਕੂਲ ਦੀ ਲੋੜ ਨੂੰ ਸਮਝਦੇ ਹੋਏ, ਮਾਸਟਰ ਟੋਡਰ ਮੱਲ ਨੇ ਆਪਣੀ ਨੇਕ ਕਮਾਈ ਵਿੱਚੋਂ ਸਕੂਲ ਨੂੰ ਫੋਟੋ ਸਟੇਟ ਮਸ਼ੀਨ ਭੇਂਟ ਕੀਤੀ। ਇਸ ਮੌਕੇ ਉਨ੍ਹਾਂ ਦੇ ਨਾਲ ਉਨ੍ਹਾਂ ਦੀ ਧਰਮ ਪਤਨੀ ਜਸਵੀਰ ਕੌਰ (ਸੀ.ਐਚ.ਟੀ.) ਅਤੇ ਦੇਸਰਾਜ ਬੱਜੋਂ ਵੀ ਸਕੂਲ ਪਹੁੰਚੇ। ਇਸ ਮੌਕੇ ਪਿੰਡ ਦੇ ਮੌਜੂਦਾ ਸਰਪੰਚ ਹਰਪ੍ਰੀਤ ਸਿੰਘ,ਸਾਬਕਾ ਸਰਪੰਚ ਸੁਰਿੰਦਰਪਾਲ ਸਿੰਘ, ਸਾਬਕਾ ਸਰਪੰਚ ਬਲਜੀਤ ਕੌਰ ਗੁਰਦੀਪ ਸਿੰਘ,ਚੇਅਰਮੈਨ ਮੰਗਤ ਰਾਏ, ਮਾਸਟਰ ਵਿਜੇ ਕੁਮਾਰ, ਹਰਦੀਪ ਸਿੰਘ (ਪੰਚ), ਤੀਰਥ ਸਿੰਘ ਸਾਬਕਾ ਚੇਅਰਮੈਨ, ਜਤਿੰਦਰ ਕੁਮਾਰ, ਮੈਡਮ ਇੰਦਰਜੀਤ ਕੌਰ ਅਤੇ ਸਕੂਲ ਦਾ ਸਾਰਾ ਸਟਾਫ਼ ਮੌਜੂਦ ਸੀ। ਸਕੂਲ ਦੇ ਸਾਰੇ ਮੈਂਬਰਾਂ ਨੇ ਮਾਸਟਰ ਟੋਡਰ ਮੱਲ ਅਤੇ ਮੌਕੇ ਤੇ ਪਹੁੰਚੇ ਸਾਰੇ ਪਤਵੰਤੇ ਸੱਜਣਾਂ ਦਾ ਧੰਨਵਾਦ ਕੀਤਾ ਅਤੇ ਉਮੀਦ ਕੀਤੀ ਕਿ ਭਵਿੱਖ ਵਿੱਚ ਉਹ ਸਕੂਲ ਦੀ ਬਿਹਤਰੀ ਲਈ ਸਾਰਿਆਂ ਦਾ ਸਮਰਥਨ ਕਰਦੇ ਰਹਿਣਗੇ।

Leave a Reply

Your email address will not be published. Required fields are marked *

error: Content is protected !!