ਨਵਾਂਸ਼ਹਿਰ 1 ਅਕਤੂਬਰ (ਹਰਿੰਦਰ ਸਿੰਘ) ਗੁਰਮਤਿ ਗਿਆਨ ਮਿਸ਼ਨਰੀ ਕਾਲਜ ਦੇ ਅਧੀਨ ਚੱਲ ਰਹੇ ਸ੍ਰੀ ਗੁਰੂ ਗ੍ਰੰਥ ਸਾਹਿਬ ਗੁਰਮਤ ਪ੍ਰਚਾਰ ਕੇਂਦਰ ਗੁਜਰ ਪੁਰ ਕਲਾਂ ਜ਼ਿਲ੍ਹਾ ਨਵਾਂ ਸ਼ਹਿਰ ਵਿਖੇ ਦੋਆਬਾ ਖੇਤਰ ਦੇ ਗੁਰਮਤਿ ਮੁਕਾਬਲੇ ਮਿਤੀ 05 ਅਕਤੂਬਰ 2025 ਨੂੰ ਗੁਰਮਤਿ ਪ੍ਰਚਾਰ ਕੇਂਦਰ ਗੁਜਰਪੁਰ ਕਲਾਂ ਵਿਖੇ ਕਰਵਾਏ ਜਾ ਰਹੇ ਹਨ | ਇਨ੍ਹਾਂ ਗੁਰਮਤਿ ਮੁਕਾਬਲਿਆਂ ਦੇ ਵਿੱਚ ਗੁਰਬਾਣੀ ਕੰਠ ਮੁਕਾਬਲੇ, ਸ਼ਬਦ ਵਿਚਾਰ ਮੁਕਾਬਲੇ, ਕਵਿਤਾ ਮੁਕਾਬਲੇ,ਭਾਸ਼ਣ ਮੁਕਾਬਲੇ , ਚਿੱਤਰਕਲਾ ਮੁਕਾਬਲੇ,ਦਸਤਾਰ ਮੁਕਾਬਲੇ,ਕਵੀਸ਼ਰੀ ਮੁਕਾਬਲੇ ਕਰਵਾਏ ਜਾ ਰਹੇ ਹਨ ਅਤੇ ਨਾਲ ਹੀ ਸਿੱਖ ਬੱਚਿਆਂ ਵਿੱਚ ਖੇਡਾਂ ਨੂੰ ਉਤਸ਼ਾਹਿਤ ਕਰਨ ਦੇ ਲਈ ਸਾਬਤ ਸੂਰਤ ਬੱਚਿਆਂ ਦੇ ਖੇਡ ਮੁਕਾਬਲੇ ਵੀ ਕਰਵਾਏ ਜਾ ਰਹੇ ਹਨ ਜਿਨਾਂ ਵਿੱਚ ਰੱਸੀ ਟੱਪਣਾ, ਰੱਸਾ ਖਿੱਚਣਾ, ਗੋਲਾ ਸੁੱਟਣਾ, ਲੰਬੀ ਛਾਲ ਅਤੇ ਇੱਟਾਂ ਤੇ ਤੁਰਨ ਵਰਗੇ ਮੁਕਾਬਲੇ ਕਰਵਾਏ ਜਾ ਰਹੇ ਨੇ ਖਾਸ ਗੱਲ ਇਹ ਰਵੇਗੀ ਕਿ ਖੇਡ ਮੁਕਾਬਲਿਆਂ ਦੇ ਵਿੱਚ ਕੇਵਲ ਤੇ ਕੇਵਲ ਸਾਬਤ ਸੂਰਤ ਵਿਦਿਆਰਥੀ ਹੀ ਭਾਗ ਲੈ ਰਹੇ ਨੇ ਵੱਖ-ਵੱਖ ਸਕੂਲਾਂ ਅਤੇ ਵੱਖ ਵੱਖ ਖੇਤਰਾਂ ਦੇ ਵਿੱਚੋਂ ਲਗਭਗ 400 ਬੱਚਾ ਇਹਨ੍ਹਾਂ ਮੁਕਾਬਲਿਆਂ ਦੇ ਵਿੱਚ ਭਾਗ ਲੈਣ ਆ ਰਿਹਾ ਹੈl ਜੋ ਵਿਦਿਆਰਥੀ ਦੋਆਬਾ ਖੇਤਰ ਤੋਂ ਸਲੈਕਟ ਹੋਏ ਉਹ ਲੁਧਿਆਣਾ ਵਿਖੇ ਕੇਂਦਰੀ ਮੁਕਾਬਲਿਆਂ ਦੇ ਲਈ ਯੋਗ ਮੰਨੇ ਜਾਣਗੇ lਇਹਨਾਂ ਮੁਕਾਬਲਿਆਂ ਦੀ ਜਾਣਕਾਰੀ ਦਿੰਦੇ ਹੋਏ ਸ੍ਰੀ ਗੁਰੂ ਗ੍ਰੰਥ ਸਾਹਿਬ ਗੁਰਮਤਿ ਪ੍ਰਚਾਰ ਕੇਂਦਰ ਦੇ ਪ੍ਰਬੰਧਕ ਸੱਜਣ ਭਾਈ ਗੁਰਮੀਤ ਸਿੰਘ, ਭਾਈ ਜਰਨੈਲ ਸਿੰਘ , ਭਾਈ ਜੋਗਾ ਸਿੰਘ ਐਸ ਡੀ ਓ, ਭਾਈ ਗੁਰਨੇਕ ਸਿੰਘ ਚੂੜ੍ਹਪੁਰ , ਭਾਈ ਹਰਮੀਤ ਸਿੰਘ ਹਾਜ਼ਰ ਸਨ। ਨਾਲ ਹੀ ਸਹਿਯੋਗੀ ਸੱਜਣ ਹਰਦਿਆਲ ਸਿੰਘ ਦੇਨੋਵਾਲ, ਭਾਈ ਇੰਦਰਜੀਤ ਸਿੰਘ ,ਭਾਈ ਲਵਪ੍ਰੀਤ ਸਿੰਘ, ਭਾਈ ਗੁਰਦੇਵ ਸਿੰਘ ਚੂੜਪੁਰ,ਭਾਈ ਸਨਮਪ੍ਰੀਤ ਸਿੰਘ, ਕਰਨਪ੍ਰੀਤ ਸਿੰਘ ਅਤੇ ਭਾਈ ਪ੍ਰਿੰਸ ਸਿੰਘ ਹਾਜ਼ਰ ਸਨ। ਗੁਰਮਤਿ ਪ੍ਰਚਾਰ ਕੇਂਦਰ ਦੇ ਮੁੱਖ ਪ੍ਰਚਾਰਕ ਭਾਈ ਸਿਮਰਪ੍ਰੀਤ ਸਿੰਘ ਜੈਤੋ ਵੱਲੋਂ ਜਾਣਕਾਰੀ ਦਿੰਦੇ ਹੋਏ ਦੱਸਿਆ ਗਿਆ ਕਿ ਹਰ ਸਾਲ ਇਹ ਸਲਾਨਾ ਮੁਕਾਬਲੇ ਦੋਆਬਾ ਖੇਤਰ ਦੇ ਨਵਾਂ ਸ਼ਹਿਰ ਵਿਖੇ ਹੀ ਕਰਵਾਏ ਜਾਂਦੇ ਨੇ ਅਤੇ ਇਹਨਾਂ ਵਿੱਚੋਂ ਸਲੈਕਟ ਹੋਏ ਬੱਚੇ ਕੇਂਦਰੀ ਮੁਕਾਬਲਿਆਂ ਦੇ ਲਈ ਯੋਗ ਮੰਨੇ ਜਾਂਦੇ ਹਨl

