ਨਵਾਂਸ਼ਹਿਰ 8 ਅਕਤੂਬਰ (ਹਰਿੰਦਰ ਸਿੰਘ) ਸ੍ਰੀ ਗੁਰੂ ਰਾਮਦਾਸ ਜੀ ਦਾ ਪ੍ਰਕਾਸ਼ ਕੱਤਕ ਵਦੀ 2 (23 ਅੱਸੂ) ਸੰਮਤ 1591, 24 ਸਤੰਬਰ,1534 ਹੁਣ 24 ਅੱਸੂ,557 ਅਕਤੂਬਰ,2025 ਅਨੁਸਾਰ ਚੂਨਾ ਮੰਡੀ, ਲਾਹੌਰ (ਪਾਕਿਸਤਾਨ) ਵਿਖੇ ਹੋਇਆ। ਆਪ ਜੀ ਦੇ ਪਿਤਾ ਜੀ ਦਾ ਨਾਮ ਹਰਦਾਸ ਜੀ ਅਤੇ ਮਾਤਾ ਜੀ ਦਾ ਨਾਮ ਦਇਆ ਜੀ ਸੀ, ਆਪ ਜੀ ਬਚਪਨ ਤੋਂ ਹੀ ਇੱਕ ਸਵੈ-ਸਹਾਇਤਾ ਅਤੇ ਨੇਕ ਦਿਲ ਸਨ।ਗੁਰੂ ਰਾਮਦਾਸ ਜੀ ਦਾ ਬਚਪਨ ਦਾ ਨਾਮ “ਜੇਠਾ ਜੀ” ਸੀ। ਛੋਟੀ ਉਮਰ ਵਿੱਚ ਹੀ ਆਪ ਦੇ ਮਾਤਾ ਪਿਤਾ ਜੀ ਅਕਾਲ ਚਲਾਣਾ ਕਰ ਗਏ ਸਨ। ਆਪ ਜੀ ਨੇ ਇੱਕ ਸਰੋਵਰ ਦੇ ਨੇੜੇ ਆਪਣਾ ਠਹਿਰਾਓ ਬਣਾਇਆ, ਉਸ ਸਰੋਵਰ ਦੇ ਜਲ ਵਿੱਚ ਅਦਭੁਤ ਸ਼ਕਤੀ ਸੀ। ਜਿਸ ਕਾਰਨ ਉਸ ਪਾਣੀ ਨੂੰ ਅੰਮ੍ਰਿਤ ਵਰਗਾ ਸਮਝਿਆ ਜਾਂਦਾ ਸੀ। ਇਸ ਲਈ ਇਸ ਸਰੋਵਰ ਨੂੰ ਅੰਮ੍ਰਿਤ ਸਰੋਵਰ ਕਿਹਾ ਜਾਂਦਾ ਸੀ। ਜਿਸ ਤੋਂ ਇਸ ਸਥਾਨ ਦਾ ਨਾਮ ਸ੍ਰੀ ਅੰਮ੍ਰਿਤਸਰ ਸਾਹਿਬ ਪਿਆ। ਆਪ ਜੀ ਦੇ ਪੁੱਤਰ ਨੇ ਇਸ ਸਰੋਵਰ ਦੇ ਵਿਚਕਾਰ ਇੱਕ ਅਸਥਾਨ ਬਣਵਾਇਆ। ਜਿਸ ਨੂੰ ਇਸ ਵੇਲੇ ਸ੍ਰੀ ਹਰਿਮੰਦਰ ਸਾਹਿਬ ਦੇ ਨਾਂ ਨਾਲ ਜਾਣਿਆ ਜਾਂਦਾ ਹੈ।
ਗੁਰੂ ਰਾਮਦਾਸ ਜੀ ਇੱਕ ਸਵੈ-ਸਹਾਇਤਾ ਵਾਲੇ ਅਤੇ ਨੇਕ ਦਿਲ ਵਿਅਕਤੀ ਸਨ। ਉਸਨੇ ਲੋਕਾਂ ਦੇ ਭਲੇ ਲਈ ਬਹੁਤ ਸਾਰੇ ਮਹਾਨ ਕੰਮ ਕੀਤੇ। ਸ੍ਰੀ ਗੁਰੂ ਰਾਮਦਾਸ ਜੀ ਨੇ ਸ੍ਰੀ ਅੰਮ੍ਰਿਤਸਰ ਸਾਹਿਬ ਅਤੇ ਹਰਿਮੰਦਰ ਸਾਹਿਬ ਦੀ ਨੀਂਹ ਰੱਖੀ ਸੀ। ਹਰਿਮੰਦਰ ਸਾਹਿਬ ਦੇ ਆਲੇ-ਦੁਆਲੇ ਗੇਟ ਬਣਵਾਏ ਸਨ। ਉਨ੍ਹਾਂ ਦਾ ਵਿਸ਼ਵਾਸ ਸੀ ਕਿ ਸਾਰੇ ਮਨੁੱਖ ਬਰਾਬਰ ਹਨ, ਉਨ੍ਹਾਂ ਦਾ ਮਨਣਾ ਸੀ ਕਿ ਹਰ ਧਰਮ ਦੇ ਲੋਕਾਂ ਨੂੰ ਹਰਿਮੰਦਿਰ ਸਾਹਿਬ ਅੰਦਰ ਆਉਣ ਦੀ ਆਗਿਆ ਹੈ।ਗੁਰੂ ਜੀ ਨੇ ਸ੍ਰੀ ਅੰਮ੍ਰਿਤਸਰ ਸਾਹਿਬ ਵਿਚ ਲੰਗਰ ਪ੍ਰਥਾ ਦੀ ਸ਼ੁਰੂਆਤ ਕੀਤੀ, ਜਿਸ ਵਿਚ ਕਿਸੇ ਵੀ ਧਰਮ ਅਤੇ ਸਮੁਦਾਇ ਦੇ ਲੋਕ ਇਕੱਠੇ ਬੈਠ ਕੇ ਪ੍ਰਸ਼ਾਦਾ ਛਕ ਸਕਦੇ ਹਨ। ਗੁਰੂ ਜੀ ਲੋਕਾਂ ਨਾਲ ਬਹੁਤ ਨਰਮ ਦਿਲ ਦਾ ਸਲੂਕ ਕਰਦੇ ਸਨ। ਉਹਨਾਂ ਨੇ ਰਾਜਾ ਅਸ਼ੋਕ ਨੂੰ ਬਹੁਤ ਪ੍ਰਭਾਵਿਤ ਕੀਤਾ ਸੀ, ਜਿਸਨੇ ਨੇ ਪੰਜਾਬ ਦੇ ਲੋਕਾਂ ਦਾ 1 ਸਾਲ ਦਾ ਮਾਲੀਆ ਮੁਆਫ ਕਰ ਦਿਤਾ ਸੀ।ਆਪ ਜੀ ਨੂੰ ਲਗਭਗ 30 ਰਾਗਾਂ ਦਾ ਗਿਆਨ ਸੀ ਅਤੇ 638 ਤੋਂ ਵੱਧ ਸ਼ਬਦਾਂ ਦਾ ਉਚਾਰਨ ਕੀਤਾ।
ਗੁਰੂ ਰਾਮਦਾਸ ਜੀ ਨੇ ਅਨੰਦ ਕਾਰਜ ਦੀ ਸ਼ੁਰੂਆਤ ਕੀਤੀ, ਜੋ ਹੁਣ ਸਾਰੇ ਸਿੱਖ ਧਰਮ ਦੇ ਵਿਆਹਾਂ ਵਿੱਚ ਇੱਕ ਰਸਮ ਵਜੋਂ ਕੀਤੀ ਜਾਂਦੀ ਹੈ। ਗੁਰੂ ਸਾਹਿਬਾਨ ਜੀ ਦੇ ਪ੍ਰਕਾਸ਼ ਪੁਰਬ ਮੌਕੇ ਵਾਤਾਵਰਣ ਸੰਭਾਲ ਸੁਸਾਇਟੀ ਵੱਲੋਂ ਸੋਨਾ ਰੋਡ ਤੇ ਸਥਿਤ ਮਿਉਂਸਪਲ ਪਾਰਕ ਵਿਖੇ ਵੱਖ-ਵੱਖ ਕਿਸਮਾਂ ਦੇ 21 ਬੂਟੇ ਲਗਾਏ ਗਏ। ਇਸ ਮੌਕੇ ਤੇ ਸੁਸਾਇਟੀ ਦੇ ਪ੍ਰਧਾਨ ਜਸਵੰਤ ਸਿੰਘ ਭੱਟੀ, ਵਾਈਸ ਪ੍ਰਧਾਨ ਤਰਸੇਮ ਲਾਲ, ਕੁਲਦੀਪ ਕੁਮਾਰ, ਅਰੁਣ ਕੁਮਾਰ ਬਾਲੀ, ਸੁਪਰਡੈਂਟ ਰੇਸ਼ਮ ਸਿੰਘ, ਜੋਗਿੰਦਰ ਕੁਮਾਰ, ਧਰਮਪਾਲ ਬਾਲੀ ਆਦਿ ਹਾਜ਼ਰ ਸਨ।

