ਨਵਾਂਸ਼ਹਿਰ 7 ਅਕਤੂਬਰ (ਹਰਿੰਦਰ ਸਿੰਘ) ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਸਬ ਡਿਵੀਜ਼ਨ ਬਲਾਚੌਰ ਅਧੀਨ ਪੈਂਦੇ ਪਿੰਡ ਸਹੂੰਗੜਾ ਤੇ ਰਹਿਣ ਵਾਲੇ ਬਲਵਿੰਦਰ ਸਿੰਘ ਅਤੇ ਉਨ੍ਹਾਂ ਦੀ ਪਤਨੀ ਸਰਬਜੀਤ ਕੌਰ ਦਾ ਪੁੱਤਰ ਪ੍ਰਿੰਸ ਜਿਸ ਦੀ ਪਿਛਲੇ ਦੋ ਸਾਲ ਬਿਮਾਰੀ ਕਾਰਨ ਤੋਂ ਹਾਲਤ ਖਰਾਬ ਹੈ ਅਤੇ ਉਸ ਦੀਆਂ ਕਿਡਨੀਆਂ ਖਰਾਬ ਹੋ ਚੁੱਕੀਆਂ ਹਨ ਅਤੇ ਉਸਦਾ ਡਾਇਲਸਿਸ ਹੋ ਰਿਹਾ ਹੈ। ਪਰਿਵਾਰ ਬਹੁਤ ਗਰੀਬ ਹੈ ਜਿਸ ਕੋਲ ਇਲਾਜ ਕਰਾਉਣ ਦੇ ਲਈ ਪੈਸਾ ਵੀ ਨਹੀਂ ਹੈ। ਐਨ ਆਰ ਆਈ ਵੀਰਾਂ ਵੱਲੋਂ ਉਨ੍ਹਾਂ ਦੀ ਮਦਦ ਕੀਤੀ ਗਈ ਤੇ ਹੁਣ ਨਿਊ ਮੈਡੀਕਲ ਪ੍ਰੈਕਟੀਸ਼ਨਰ ਐਸੋਸੀਏਸ਼ਨ ਪੰਜਾਬ ਰਜਿ 100 ਦੇ ਸੂਬਾ ਜਨਰਲ ਸਕੱਤਰ ਪੰਜਾਬ ਅਵਤਾਰ ਬਾਲੀ, ਰੋਹਿਤ ਬਾਲੀ ,ਬਾਲੀ ਆਯੁਰਵੈਦਿਕ ਸੈਂਟਰ ਸਜਾਵਲਪੁਰ ਵਾਲਿਆਂ ਵਲੋਂ 20000 ਰੁਪਿਆ, ਜਸਵੀਰ ਵਲੋਂ 5000 ਰੁਪਿਆ, ਸੂਬੇਦਾਰ ਤਰਸੇਮ ਲਾਲ ਬਾਲੀ ਵਲੋਂ 5000 ਰੁਪਏ ਦਾਨ ਵਜੋ ਦਿੱਤੇ ਗਏ ਜੋ ਕਿ ਕੁੱਲ 30 ਹਜ਼ਾਰ ਰੁਪਏ ਰਾਸ਼ੀ ਬਣਦੀ ਹੈ ਪਰਿਵਾਰ ਨੂੰ ਸਹਿਯੋਗ ਵਜੋਂ ਦਿੱਤੇ ਗਏ ਅਤੇ ਉਨ੍ਹਾਂ ਵੱਲੋ ਅੱਗੇ ਤੋਂ ਵੀ ਪਰਿਵਾਰ ਦੀ ਮੱਦਦ ਦਾ ਭਰੋਸਾ ਦਿੱਤਾ ਗਿਆ। ਇਹ ਸਹਾਇਕ ਰਾਸੀ ਅਵਤਾਰ ਬਾਲੀ,ਰੋਹਿਤ ਬਾਲੀ,ਜਸਵੀਰ ਅਤੇ ਸੂਬੇਦਾਰ ਤਰਸੇਮ ਲਾਲ ਬਾਲੀ ਵਲੋਂ ਦਿੱਤੀ ਗਈ। ਪਰਿਵਾਰਕ ਮੈਂਬਰਾਂ ਵਲੋਂ ਸਹਿਯੋਗ ਦੇਣ ਵਾਲੇ ਸੱਜਣਾਂ ਦਾ ਧੰਨਵਾਦ ਕੀਤਾ।

