ਡੈਲੀ ਮੌਰਨਿੰਗ ਫੁੱਟਬਾਲ ਕਲੱਬ ਦੇ ਖਿਡਾਰੀ ਭਵਨੀਸ ਜਾਗੜਾ ਨੇ ਆਪਣਾਂ ਜਨਮ ਦਿਨ ਫੁੱਟਬਾਲ ਮੈਚ ਕਰਵਾ ਕੇ ਮਨਾਇਆ

ਨਵਾਂਸ਼ਹਿਰ 9 ਅਕਤੂਬਰ (ਹਰਿੰਦਰ ਸਿੰਘ) ਡੈਲੀ ਮੋਰਨਿੰਗ ਫੁੱਟਬਾਲ ਕਲੱਬ ਦੇ ਚੇਅਰਮੈਨ ਤਰਸੇਮ ਲਾਲ ਦੀ ਅਗਵਾਈ ਵਿੱਚ ਅੱਜ ਡੇਲੀ ਮੋਰਨਿੰਗ ਫੁੱਟਬਾਲ ਕਲੱਬ ਦੇ ਖਿਡਾਰੀ ਭਵਨੀਸ ਜਾਂਗੜਾ ਨੇ ਆਪਣਾਂ ਜਨਮ ਦਿਨ ਆਰ ਕੇ ਆਰੀਆਂ ਕਾਲਜ ਨਵਾਂਸ਼ਹਿਰ ਦੇ ਪ੍ਰਿੰਸੀਪਲ ਪੁਨੀਤ ਅਨੇਜਾ ਦੇ ਸਹਿਯੋਗ ਨਾਲ ਕਾਲਜ ਦੀ ਗਰਾਉਂਡ ਵਿੱਚ ਫੁੱਟਬਾਲ ਮੈਚ ਕਰਵਾ ਕੇ ਮਨਾਇਆ। ਇਸ ਸਬੰਧੀ ਜਾਣਕਾਰੀ ਦਿੰਦਿਆਂ ਅਜੇ ਮਹਿਰਾ ਅਤੇ ਮਾਸ ਮੀਡੀਆ ਵਿੰਗ ਤੋਂ ਡਿਪਟੀ ਸਮੂਹ ਸਿਖਿਆ ਤੇ ਸੂਚਨਾਂ ਅਫ਼ਸਰ ਤਰਸੇਮ ਲਾਲ ਨੇ ਦੱਸਿਆ ਕਿ ਇਹ ਮੈਚ ਅਜੇ ਸਰੀਨ ਅਤੇ ਅਵਤਾਰ ਸਿੰਘ ਦੀਆਂ ਟੀਮਾਂ ਵਿਚਕਾਰ ਖੇਡਿਆ ਗਿਆ।ਜਿਸ ਦੇ ਪਹਿਲੇ ਹਾਫ ਵਿੱਚ ਬਾਲ ਬਣਾਉਂਦਿਆਂ ਅਜੇ ਸਰੀਨ ਦੀ ਟੀਮ ਦੇ ਖਿਡਾਰੀਆਂ ਸਰਬਜੀਤ ਸਿੰਘ ,ਜਸਕਰਨ ਸਿੰਘ,ਪੁਨੀਤ ਜ਼ੈਨ, ਭਵਨੀਸ ਜਾਂਗੜਾ, ਵਰਿੰਦਰ ਸਿੰਘ ਨੇਂ ਬਾਲ ਬਣਾਉਂਦਿਆਂ ਇੱਕ ਬਾਲ ਮੰਨੇਂ ਨੂੰ ਪਾਇਆ ਤੇ ਉਸ ਨੇ ਬਹੁਤ ਹੀ ਵਧੀਆ ਛੂਟ ਮਾਰ ਕੇ ਗੋਲ ਕੀਤਾਂ। ਇਸੇ ਤਰ੍ਹਾਂ ਦੂਸਰਾ ਗੋਲ ਵਰਿੰਦਰ ਸਿੰਘ ਵਲੋਂ ਕੀਤਾਂ ਗਿਆ। ਮੈਚ 2-2 ਤੇ ਡ੍ਰਾਅ ਰਿਹਾ।ਇਸ ਦੇ ਨਾਲ ਹੀ ਤਰਸੇਮ ਲਾਲ ਨੇ ਯੁੱਧ ਨਸ਼ਿਆਂ ਵਿਰੁੱਧ ਜਾਗਰੂਕਤਾ ਮੁਹਿੰਮ ਤਹਿਤ ਖਿਡਾਰੀਆਂ ਨੂੰ ਖੇਡਾਂ ਵੱਲ ਪ੍ਰੇਰਿਤ ਕਰਦਿਆਂ ਨਸ਼ਿਆਂ ਤੋਂ ਦੂਰ ਰਹਿਦੇ ਹੋਏ ਹੋਰ ਨਵੇਂ ਖਿਡਾਰੀਆਂ ਨੂੰ ਖੇਡਾਂ ਨਾਲ ਜੋੜਨ ਲਈ ਸਿਹਤ ਸਿੱਖਿਆ ਦਿੱਤੀ ਗਈ ਤਾਂ ਜੋਂ ਸਾਡਾ ਪੰਜਾਬ ਰੰਗਲਾ ਪੰਜਾਬ ਬਣੇ।ਇਸ ਮੌਕੇ ਸੈਰ ਕਮੇਟੀ ਅਤੇ ਡੈਲੀ ਮੋਰਨਿੰਗ ਫੁੱਟਬਾਲ ਕਲੱਬ ਦੇ ਸਮੂਹ ਖਿਡਾਰੀਆਂ ਵਲੋਂ ਸੰਪੂਰਨ ਸਹਿਯੋਗ ਦਿੱਤਾ ਗਿਆ।

Leave a Reply

Your email address will not be published. Required fields are marked *

error: Content is protected !!