ਨੌਜਵਾਨਾ ਅਤੇ ਬੱਚਿਆਂ ਨੂੰ ਅੱਖਾਂ ਸੁਰੱਖਿਆ ਰੱਖਣ ਲਈ ਸਿਹਤ ਵਿਭਾਗ ਦੇਂ ਨਿਯਮਾਂ ਖਾਸ ਕਰ 20/20/20 ਦੀ ਪਾਲਣਾ ਕਰਨੀ ਚਾਹੀਦੀ ਹੈ: ਤਰਸੇਮ ਲਾਲ
ਨਵਾਂਸ਼ਹਿਰ 09 ਅਕਤੂਬਰ ( ਹਰਿੰਦਰ ਸਿੰਘ) ਸਿਵਲ ਸਰਜਨ ਸ਼ਹੀਦ ਭਗਤ ਸਿੰਘ ਨਗਰ ਡਾਕਟਰ ਗੁਰਿੰਦਰਜੀਤ ਸਿੰਘ ਦੇ ਦਿਸ਼ਾ ਨਿਰਦੇਸ਼ਾਂ ਤਹਿਤ ਮਾਸ ਮੀਡੀਆ ਵਿੰਗ ਵਲੋਂ ਸਰਕਾਰੀ ਹਾਈ ਸਕੂਲ ਸਲੋਹ ਵਿਖੇ ਵਿਸ਼ਵ ਦ੍ਰਿਸ਼ਟੀ ਦਿਵਸ਼ ਮਨਾਉਂਦਿਆਂ ਅਧਿਆਪਕਾਂ ਅਤੇ ਬੱਚਿਆਂ ਨੂੰ ਜਾਗਰੂਕ ਕੀਤਾ ਗਿਆ।ਇਸ ਸਬੰਧੀ ਜਾਣਕਾਰੀ ਦਿੰਦਿਆਂ ਡਿਪਟੀ ਸਮੂਹ ਸਿਖਿਆ ਤੇ ਸੂਚਨਾਂ ਅਫ਼ਸਰ ਤਰਸੇਮ ਲਾਲ ਨੇ ਦੱਸਿਆ ਕਿ ਵਿਸ਼ਵ ਦ੍ਰਿਸ਼ਟੀ ਦਿਵਸ਼ 2025 ਦਾ ਥੀਮ ” Love your Eyes” ਹੈ।ਇਸ ਲਈ ਸਾਨੂੰ ਆਪਣੀਆਂ ਅੱਖਾਂ ਨੂੰ ਪਿਆਰ ਕਰਦਿਆਂ ਅੱਖਾਂ ਸੁਰੱਖਿਅਤ ਰੱਖਣ ਲਈ ਸਿਹਤ ਵਿਭਾਗ ਵੱਲੋਂ ਜਾਰੀ ਨਿਯਮਾਂ ਦੀ ਪਾਲਣਾ ਕਰਨੀ ਚਾਹੀਦੀ ਹੈ। ਜਿਸ ਵਿਚ 20/20 ਅਨੁਸਾਰ ਸਕਰੀਨ ਦੀ ਵਰਤੋਂ ਦੋਰਾਨ ਆਪਣੀਆਂ ਅੱਖਾਂ ਨੂੰ ਸੁਰੱਖਿਅਤ ਰੱਖਣ ਲਈ ਹਰ 20 ਮਿੰਟ ਬਾਅਦ ਇੱਕ ਵਾਰ 20 ਸਕਿੰਟ ਦਾ ਬ੍ਰੇਕ ਲਾਓ ਅਤੇ ਇਸ ਦੋਰਾਨ 20 ਫੁੱਟ ਦੀ ਦੂਰੀ ਤੇ ਪਈ ਕੋਈ ਵੀ ਚੀਜ਼ ਦੇਖੋ,ਇਹ ਅੱਖਾਂ ਤੇ ਅਣਚਾਹੇ ਦਬਾਅ ਅਤੇ ਦਰਦ ਤੋਂ ਬਚਾਅ ਲਈ ਜਰੂਰੀ ਹੈ।
ਉਨ੍ਹਾਂ ਨੇ ਕਿਹਾ ਕਿ ਨੌਜਵਾਨ ਅਤੇ ਬੱਚੇ ਜੇਕਰ ਮੋਬਾਈਲ, ਟੈਬ, ਲੇਪਟਾਪ, ਟੈਲੀਵਿਜ਼ਨ ਸਕਰੀਨ ਨੂੰ ਦੇਖਦੇ ਹੋਏ ਆਪਣਾਂ ਦਿਨ ਬਿਤਾਉਂਦੇ ਹਨ, ਜਾਂ ਡਿਜੀਟਲ ਮੀਡੀਆ ਦੀ ਜ਼ਿਆਦਾ ਵਰਤੋਂ ਕਾਰਨ ਅੱਖਾਂ ਤੇ ਦਬਾਅ/ਅਸਰ ਇੱਕ ਵੱਡੀ ਸਮੱਸਿਆ ਬਣ ਸਕਦਾ ਹੈ।ਇਸ ਦੇ ਨਾਲ ਹੀ ਉਨ੍ਹਾਂ ਨੇ ਡਿਜੀਟਲ ਮੀਡੀਆ ਦੀ ਵਰਤੋਂ ਕਾਰਨ ਅੱਖਾਂ ਦੇ ਦਬਾਅ ਨੂੰ ਘਟਾਉਣ ਦੇ ਤਰੀਕਿਆਂ ਵਿੱਚ ਆਪਣੀਆਂ ਐਨਕਾਂ ਜ਼ਰੂਰ ਪਹਿਨੋ, ਕੰਪਿਊਟਰ ਦੀ ਵਰਤੋਂ ਦੋਰਾਂਨ ਵਾਰ ਵਾਰ ਬ੍ਰੇਕ ਲਓ, ਅੱਖਾਂ ਨੂੰ ਵਾਰ ਵਾਰ ਝਪਕਣਾ, ਸਕਰੀਨ ਡਿਸਪਲੇਅ ਨੂੰ ਅਡਜਸਟ ਕਰਨ, ਸਹੀ ਰੋਸ਼ਨੀ ਦੀ ਵਰਤੋਂ ਕਰਨ ਅਤੇ ਚਮਕ ਨੂੰ ਘੱਟ ਕਰਨ ਅਤੇ ਲੋੜ ਪੈਣ ਤੇ ਜ਼ਿਲ੍ਹਾ ਹਸਪਤਾਲ ਨਵਾਂਸ਼ਹਿਰ ਵਿਖੇ ਅੱਖਾਂ ਦੇ ਮਾਹਿਰ ਡਾਕਟਰ ਕੋਲ ਸਮੇਂ ਸਮੇਂ ਅੱਖਾਂ ਦੀ ਜਾਂਚ ਕਰਵਾਉਣ ਸਬੰਧੀ ਸਿਹਤ ਸਿੱਖਿਆ ਦਿੱਤੀ ।ਅਧਿਆਪਕ ਦਵਿੰਦਰ ਸਿੰਘ ਨੇ ਵਿਦਿਆਰਥੀਆਂ ਨੂੰ ਆਉਂਣ ਵਾਲੀ ਦੀਵਾਲੀ ਤੇ ਆਪਣੀਆਂ ਅੱਖਾਂ ਨੂੰ ਸੁਰੱਖਿਅਤ ਰੱਖਣ ਅਤੇ ਪਟਾਕੇ ਨਾ ਚਲਾਉਣ ਅਤੇ ਰੁੱਖ ਲਗਾ ਕੇ ਦੀਵਾਲੀ ਮਨਾਉਣ ਦਾ ਸੰਦੇਸ਼ ਦਿੱਤਾ ਤਾਂ ਜੋਂ ਸਾਡਾ ਵਾਤਾਵਰਣ ਸੋਰ ਮੁਕਤ ਅਤੇ ਪ੍ਰਦਰਸ਼ਨ ਮੁਕਤ ਹੋ ਸਕੇ।ਇਸ ਮੌਕੇ ਕਮਲਦੀਪ ਕੌਰ, ਕੁਮਾਰੀ ਗੋਲਡੀ, ਮਮਤਾ ਰਾਣੀ ਸੁਖਵਿੰਦਰ ਕੌਰ, ਮਨਜੀਤ ਕੌਰ, ਸੁਦੇਸ਼ ਰਾਣੀ ਅਤੇ ਵਿਦਿਆਰਥੀਆਂ ਵਲੋਂ ਸੰਪੂਰਨ ਸਹਿਯੋਗ ਦਿੱਤਾ ਗਿਆ।


