ਨਵਾਂਸ਼ਹਿਰ 10 ਅਕਤੂਬਰ ( ਹਰਿੰਦਰ ਸਿੰਘ) ਗੜ੍ਹਸ਼ੰਕਰ ਰੋਡ ‘ਤੇ ਸਥਿਤ ਕੇ. ਐਸ. ਐਮ. ਪਬਲਿਕ ਸਕੂਲ ਵਿਖੇ ਕਰਵਾਚੌਥ ਦੇ ਤਿਉਹਾਰ ਨੂੰ ਮੁੱਖ ਰੱਖਦਿਆਂ ਵਿਦਿਆਰਥੀਆਂ ਲਈ ਮਹਿੰਦੀ ਮੁਕਾਬਲਾ ਕਰਵਾਇਆ ਗਿਆ, ਜਿਸਦੀ ਪ੍ਰਧਾਨਗੀ ਪ੍ਰਿੰਸੀਪਲ ਸੰਤੋਸ਼ ਬੋਪਾਰਾਏ ਨੇ ਕੀਤੀ। ਸੰਤੋਸ਼ ਬੋਪਾਰਾਏ ਨੇ ਕਿਹਾ ਕਿ ਮੁਕਾਬਲੇ ਵਿੱਚ 40 ਵਿਦਿਆਰਥੀਆਂ ਨੇ ਇੱਕ ਦੂਜੇ ਦੇ ਹੱਥਾਂ ‘ਤੇ ਮਹਿੰਦੀ ਲਗਾਈ। ਅਮਨਜੋਤ ਨੇ ਪਹਿਲਾ ਸਥਾਨ ਪ੍ਰਾਪਤ ਕੀਤਾ । ਹੰਸਿਕਾ ਨੇ ਦੂਜਾ, ਮੰਨਤਪ੍ਰੀਤ ਕੌਰ ਅਤੇ ਦਲਜੀਤ ਕੌਰ ਨੇ ਤੀਜਾ ਸਥਾਨ ਹਾਸਲ ਕੀਤਾ। ਜੇਤੂਆਂ ਨੂੰ ਯਾਦਗਾਰੀ ਚਿੰਨ੍ਹ ਦੇ ਕੇ ਸਨਮਾਨਿਤ ਕੀਤਾ ਗਿਆ। ਪ੍ਰਿੰਸੀਪਲ ਸੰਤੋਸ਼ ਬੋਪਾਰਾਏ ਨੇ ਦੱਸਿਆ ਕਿ ਅਜਿਹੇ ਮੁਕਾਬਲੇ ਵਿਦਿਆਰਥੀਆਂ ਨੂੰ ਆਪਣੇ ਹੁਨਰ ਨੂੰ ਨਿਖਾਰਨ ਵਿੱਚ ਮਦਦ ਕਰਦੇ ਹਨ। ਵਿਦਿਆਰਥੀਆਂ ਨੂੰ ਉਤਸ਼ਾਹਿਤ ਕਰਦੇ ਹੋਏ, ਉਨ੍ਹਾਂ ਦੱਸਿਆ ਕਿ ਮਹਿੰਦੀ ਸਿਰਫ਼ ਕਰਵਾ ਚੌਥ ‘ਤੇ ਹੀ ਨਹੀਂ, ਸਗੋਂ ਹੋਰ ਖੁਸ਼ੀ ਦੇ ਮੌਕਿਆਂ ‘ਤੇ ਵੀ ਹੱਥਾਂ ‘ਤੇ ਲਗਾਈ ਜਾਂਦੀ ਹੈ। ਗੀਤਾਂਜਲੀ ਅਤੇ ਆਰਤੀ ਨੇ ਜੱਜਾਂ ਵਜੋਂ ਸੇਵਾ ਨਿਭਾਈ । ਇਸ ਮੌਕੇ ਅਮਰਜੀਤ ਸਿੰਘ, ਆਰਤੀ, ਗੀਤਾਂਜਲੀ, ਅਰਜਿੰਦਰ ਕੌਰ, ਮਨਦੀਪ ਕੌਰ, ਜਸਪ੍ਰੀਤ ਕੌਰ, ਸ਼ਬਾਨਾ ਪ੍ਰਵੀਨ, ਰੇਖਾ, ਅਮਨਦੀਪ ਕੌਰ, ਮੋਨੀਕਾ ਰਾਣਾ, ਮਨਜੀਤ ਕੌਰ, ਪ੍ਰਵੀਨ ਲਤਾ, ਰਵਿੰਦਰ ਭਾਟੀਆ, ਕਿਰਨਦੀਪ ਕੌਰ ਅਤੇ ਦਲਜੀਤ ਕੌਰ ਆਦਿ ਹਾਜਰ ਸਨ ।


