ਆਪ ਨੇ ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਦੇ ਤਿੰਨ ਵਿਧਾਨ ਸਭਾ ਹਲਕਿਆਂ ਦੇ ਮੀਡੀਆ ਕੋਆਰਡੀਨੇਟਰ ਤੇ ਵਾਈਸ ਕੋਆਰਡੀਨੇਟਰ ਨਿਯੁਕਤ ਕੀਤੇ – ਚੰਦਰ ਮੋਹਨ ਜੇ.ਡੀ.

ਨਵਾਂਸ਼ਹਿਰ, 10 ਅਕਤੂਬਰ (ਹਰਿੰਦਰ ਸਿੰਘ) ਆਮ ਆਦਮੀ ਪਾਰਟੀ ਦੇ ਕਨਵੀਨਰ ਅਰਵਿੰਦ ਕੇਜਰੀਵਾਲ,ਮੁਨੀਸ਼ ਸਿਸੋਦੀਆ ਦਿੱਲੀ‌ ਅਤੇ ਆਮ ਆਦਮੀ ਪਾਰਟੀ ਪੰਜਾਬ ਇੰਚਾਰਜ, ਪੰਜਾਬ ਪ੍ਰਧਾਨ ਅਮਨ ਅਰੋੜਾ ਵਲੋਂ ਪੰਜਾਬ ਵਿਧਾਨ ਸਭਾ ਦੇ ਸਾਰੇ ਹਲਕਿਆਂ ਵਿੱਚ ਮੀਡੀਆ ਕੋ-ਆਰਡੀਨੇਟਰ ਅਤੇ ਮੀਡੀਆ ਵਾਈਸ ਕੋਆਰਡੀਨੇਟਰ ਨਿਯੁਕਤ ਕੀਤੇ ਗਏ ਹਨ। ਆਮ ਆਦਮੀ ਪਾਰਟੀ ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਮੀਡੀਆ ਇੰਚਾਰਜ ਚੰਦਰ ਮੋਹਨ ਜੇ ਡੀ ਨੇ ਗੱਲਬਾਤ ਕਰਦਿਆਂ ਦੱਸਿਆ ਕਿ ਸ਼ਹੀਦ ਭਗਤ ਸਿੰਘ ਨਗਰ ਦੇ ਤਿੰਨਾਂ ਵਿਧਾਨ ਸਭਾ ਹਲਕਿਆਂ ਵਿੱਚ ਮੀਡੀਆ ਕੋ-ਆਰਡੀਨੇਟਰ ਤੇ ਵਾਈਸ ਕੋ-ਆਰਡੀਨੇਟਰ ਲਗਾਏ ਗਏ ਹਨ । ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਦੀ ਵਿਧਾਨ ਸਭਾ ਹਲਕਾ ਨਵਾਂਸ਼ਹਿਰ ਮਲਕੀਤ ਸਿੰਘ ਚੋਪੜਾ ਨੂੰ ਜ਼ਿਲ੍ਹਾ ਮੀਡੀਆ ਕੋਆਰਡੀਨੇਟਰ ਅਤੇ ਅਸ਼ੋਕ ਸਿੰਘ ਨੂੰ ਵਾਈਸ ਮੀਡੀਆ ਕੋਆਰਡੀਨੇਟਰ, ਵਿਧਾਨ ਸਭਾ ਹਲਕਾ ਬਲਾਚੌਰ ਅੰਮ੍ਰਿਤ ਕੁਮਾਰ ਚੰਦਨ ਨੂੰ ਮੀਡੀਆ ਕੋਆਰਡੀਨੇਟਰ ਅਤੇ ਵਾਈਸ ਮੀਡੀਆ ਕੋਆਰਡੀਨੇਟਰ ਵਿਸ਼਼ਵਰਾਜ ਕੌਂਸਲ (ਵਿਸ਼ੂ ਰਾਣਾ) , ਮਨਜੀਤ ਸਿੰਘ ਨਾਮਧਾਰੀ ਨੂੰ ਹਲਕਾ ਬੰਗਾ ਕੋ-ਆਰਡੀਨੇਟਰ ਅਤੇ ਖੁਸ਼ਵਿੰਦਰ ਸਿੰਘ ਨੂੰ ਵਾਈਸ ਕੋਆਰਡੀਨੇਟਰ ਲਗਾਇਆ ਗਿਆ ਹੈ। ਇਹਨ੍ਹਾਂ ਸਾਰਿਆਂ ਦੇ ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਹਲਕਾ ਵਿਧਾਨ ਸਭਾ ਦੇ ਮੀਡੀਆ ਕੋਆਰਡੀਨੇਟਰ ਤੇ ਵਾਇਸ ਕੋਆਰਡੀਨੇਟਰ ਲੱਗਣ ਤੇ ਉਨ੍ਹਾਂ ਵਲੋਂ ਸਾਰਿਆਂ ਨੂੰ ਮੁਬਾਰਕਾਂ ਦਿੱਤੀਆਂ ਤੇ ਕਿਹਾ ਕਿ ਵਿਸ਼ਵਾਸ ਕਰਦੇ ਹਾਂ ਕਿ ਉਹ ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਦੇ ਆਮ ਆਦਮੀ ਪਾਰਟੀ ਦੀ ਸਾਰੀ ਸੀਨੀਅਰ ਲੀਡਰਸ਼ਿਪ ਅਤੇ ਵਲੰਟੀਅਰ ਨਾਲ ਮੇਲ ਮਿਲਾਪ ਰੱਖਣਗੇ। ਆਪਣੇ ਆਪਣੇ ਹਲਕਿਆਂ ਵਿੱਚ ਆਪਣੀ ਡਿਊਟੀ ਇਮਾਨਦਾਰੀ ਨਾਲ ਕਰਨਗੇ। ਸ਼ਹੀਦ ਭਗਤ ਸਿੰਘ ਨਗਰ ਦੇ ਮੀਡੀਆ ਇੰਚਾਰਜ ਚੰਦਰ ਮੋਹਨ ਜੇ ਡੀ ਵਲੋਂ ਆਮ ਆਦਮੀ ਦੇ ਸੁਪਰੀਮੋ ਅਰਵਿੰਦ ਕੇਜਰੀਵਾਲ, ਮੁਨੀਸ਼ ਸਿਸੋਦੀਆ ਦਿੱਲੀ ਤੇ ਇੰਚਾਰਜ ਪੰਜਾਬ, ਅਨੁਰਾਗ ਢਾਂਡਾ ਨੈਸ਼ਨਲ ਮੀਡੀਆ ਇੰਚਾਰਜ, ਆਮ ਆਦਮੀ ਪਾਰਟੀ ਦੇ ਪ੍ਰਧਾਨ ਅਮਨ ਅਰੋੜਾ,ਬਲਤੇਜ ਪੰਨੂੰ, ਦੀਪਕ ਬਾਲੀ , ਤਰਨਦੀਪ ਸੰਨੀ,ਆਤਮ ਪ੍ਰਕਾਸ਼ ਬਬਲੂ ਦਾ ਬਹੁਤ ਬਹੁਤ ਧੰਨਵਾਦ ਕੀਤਾ ਗਿਆ। ਜਿਨ੍ਹਾਂ ਨੇ ਮਿਹਨਤੀ ਵਲੰਟੀਅਰਾਂ ਨੂੰ ਇੰਨੇ ਵੱਡੇ ਮਾਣ ਸਤਿਕਾਰ ਨਾਲ ਨਵਾਜਿਆ ਹੈ।

Leave a Reply

Your email address will not be published. Required fields are marked *

error: Content is protected !!