ਨਵਾਂਸ਼ਹਿਰ 13 ਅਕਤੂਬਰ (ਹਰਿੰਦਰ ਸਿੰਘ) ਸਿਹਤ ਵਿਭਾਗ ਵਿੱਚ ਕੰਮ ਕਰਦੀਆ ਇਸਤਰੀ ਮੁਲਾਜ਼ਮਾਂ ਦੀ ਜਥੇਬੰਦੀ 2211 ਹੈਡ ਕੰਟਰੈਕਟ ਮਲਟੀਪਰਪਜ ਹੈਲਥ ਵਰਕਰ ਫੀਮੇਲ ਯੂਨੀਅਨ ਪੰਜਾਬ ਵਲੋ 16 ਅਕਤੂਬਰ ਨੂੰ ਪਟਿਆਲਾ ਵਿਖੇ ਸਿਹਤ ਮੰਤਰੀ ਦੀ ਰਿਹਾਇਸ਼ ਨੇੜੇ ਰੋਸ ਮੁਜਾਹਰੇ ਦੀਆ ਤਿਆਰੀਆ ਮੁਕੰਮਲ ਕਰ ਲਈਆਂ ਗਈਆਂ ਹਨ। ਇਸ ਸਬੰਧੀ ਮੁਲਾਜਮ ਦੀ ਜਥੇਬਦੀ ਦੀ ਸੁਬਾਈ ਪ੍ਰਧਾਨ ਸਰਬਜੀਤ ਕੋਰ ਨਵਾਂਸ਼ਹਿਰ, ਗੁਰਦੀਪ ਕੋਰ, ਜਸਵੀਰ ਕੋਰ ਸੰਗਰੂਰ, ਨਿੰਦਰ ਕੋਰ ਸੰਗਰੂਰ, ਬਲਵਿੰਦਰ ਕੋਰ ਮੁਕਤਸਰ, ਛਿੰਦਰ ਕੋਰ ਫਰੀਦਕੋਟ ਸਮੇਤ ਹੋਰ ਆਗੂਆ ਨੇ ਦੱਸਿਆ ਕਿ ਅਸੀਂ ਸਿਹਤ ਵਿਭਾਗ ਵਿੱਚ 2211 ਹੈਡ ਅਧੀਨ ਕੰਟਰੈਕਟ ਐਮ ਪੀ ਡਬਲਯੂ ਫੀ ਮੇਲ ਦੇ ਤੌਰ ਤੇ 17 ਸਾਲਾਂ ਤੇ ਸੇਵਾਵਾ ਨਿਭਾ ਰਹੀਆਂ ਹਨ। ਸਾਡੀਆ 580 ਦੇ ਕਰੀਬ ਹੈਲਥ ਵਰਕਰ ਫੀ ਮੇਲ ਦੀ ਗਿਣਤੀ ਹੈ ਅਸੀ ਪਿਛਲੇ ਸਮੇ ਤੋ ਰੈਗੂਲਰ ਹੋਣ ਲਈ ਸੰਘਰਸ ਕਰਦੇ ਆ ਰਹੇ ਹਾ। ਕੁਝ ਸਮਾਂ ਪਹਿਲਾਂ ਅਸੀ ਇਨਸਾਫ ਲੈਣ ਲਈ ਮਾਨਯੋਗ ਪੰਜਾਬ ਅਤੇ ਹਰਿਆਣਾ ਹਾਈਕੋਰਟ ਦਾ ਦਰਵਾਜਾ ਖੜਕਾਇਆ ਜਿਥੇ ਪੰਜ ਪਟੀਸ਼ਨਕਰਤਾ ਦਾ ਮਾਨਯੋਗ ਹਾਈਕੋਰਟ ਨੇ ਬਰਾਬਰ ਕੰਮ ਬਰਾਬਰ ਤਨਖਾਹ ਦਾ ਫੈਸਲਾ ਦਿੱਤਾ ਹੈ। ਉਹ ਫੈਸਲੇ ਲਾਗੂ ਕਰਵਾਉਣ ਲਈ ਸਾਡੀ ਜਥੇਬੰਦੀ ਦੀ 28 ਸਤੰਬਰ ਨੂੰ ਇੱਕ ਪੈਨਲ ਮੀਟਿੰਗ ਐਨ ਐਚ ਐਮ ਦੇ ਮੁੱਖ ਦਫਤਰ ਵਿਖੇ ਹੋਈ। ਉਸ ਮੀਟਿੰਗ ਵਿੱਚ ਹੈਲਥ ਵਿਭਾਗ ਦੇ ਅਧਿਕਾਰੀਆ ਨੇ ਭਰੋਸਾ ਦਿੱਤਾ ਸੀ ਕਿ ਪੰਦਰਾਂ ਦਿਨਾਂ ਦੇ ਅੰਦਰ ਅੰਦਰ ਤੁਹਾਡੇ ਸੁਪੀਕਿੰਗ ਆਰਡਰ ਸੋਧ ਕੇ ਜਾਰੀ ਕਰ ਦਿੱਤੇ ਜਾਣਗੇ,ਪਰ ਹੁਣ ਤੱਕ ਵਿਭਾਗ ਵਲੋ ਆਪਣਾ ਵਾਅਦਾ ਪੂਰਾ ਨਹੀ ਕੀਤਾ। ਹੁਣ ਆਪਣੀ ਜਾਇਜ ਮੰਗ ਨੂੰ ਪੂਰਾ ਕਰਵਾਉਣ ਲਈ ਅਸੀ ਇਹ ਐਕਸ਼ਨ ਕਰ ਰਹੇ ਹਾਂ। ਆਗੂਆ ਨੇ ਸਮੂਹ ਫੀ ਮੇਲ ਕਾਡਰ ਨੂੰ ਅਪੀਲ ਕੀਤੀ ਕਿ ਉਹ 16 ਅਕਤੂਬਰ ਨੂੰ ਪਟਿਆਲਾ ਵਿਖੇ ਪਹੁੰਚਣ ਇਸ ਸਬੰਧੀ ਸਿਹਤ ਵਿਭਾਗ ਦੀ ਪ੍ਰਮੁੱਖ ਜਥੇਬੰਦੀ ਮਲਟੀਪਰਪਜ ਹੈਲਥ ਇੰਪਲਾਈਜ ਮੇਲ ਫੀ ਮੇਲ ਯੂਨੀਅਨ ਪੰਜਾਬ ਦੇ ਪ੍ਰਧਾਨ ਗੁਰਪ੍ਰੀਤ ਸਿੰਘ ਮੰਗਵਾਲ, ਜਨਰਲ ਸਕੱਤਰ ਸੁਖਜਿੰਦਰ ਸਿੰਘ ਫਾਜਿਲਕਾ, ਕਨਵੀਨਰ ਹਰਵਿੰਦਰ ਸਿੰਘ ਛੀਨਾ, ਕਨਵੀਨਰ ਮਨਜੀਤ ਕੋਰ ਬਾਜਵਾ, ਸੀਨੀਅਰ ਮੀਤ ਪ੍ਰਧਾਨ ਰਣਦੀਪ ਸਿੰਘ ਫਤਿਹਗੜ ਸਾਹਿਬ, ਨਿਗਾਹੀ ਰਾਮ ਮਲੇਰਕੋਟਲਾ, ਜਗਤਾਰ ਪਟਿਆਲਾ ਸਮੇਤ ਹੋਰ ਆਗੂਆ ਸੰਘਰਸ਼ ਦੀ ਹਮਾਇਤ ਕਰਦੇ ਹੋਏ ਪੰਜਾਬ ਸਰਕਾਰ ਅਤੇ ਸਿਹਤ ਮੰਤਰੀ ਤੋਂ ਮੰਗ ਕੀਤੀ ਕਿ ਉਹ ਫੌਰੀ ਕੀਤੇ ਵਾਅਦੇ ਨੂੰ ਪੂਰੇ ਕਰਦੇ ਹੋਏ ਇਸ ਫੀ ਮੇਲ ਕਾਡਰ ਨੂੰ ਇਹ ਰਾਹਤ ਦੇਣ। ਇਸ ਮੌਕੇ ਕੰਟਰੈਕਟ ਵੇਜਿਜ਼ 2211 ਹੈਡ ਮਲਟੀਪਰਪਜ ਹੈਲਥ ਇੰਪਲਾਈਜ ਫੀ ਮੇਲ ਯੂਨੀਅਨ ਦੀ ਹੋਰ ਆਗੂ ਹਾਜਰ ਸਨ।

