ਨਵਾਂਸ਼ਹਿਰ 13 ਅਕਤੂਬਰ (ਹਰਿੰਦਰ ਸਿੰਘ) ਸ੍ਰੀ ਗੁਰੂ ਰਾਮਦਾਸ ਜੀ ਦੇ ਪ੍ਰਕਾਸ਼ ਪੁਰਬ ਅਤੇ ਸ੍ਰੀ ਗੁਰੂ ਤੇਗ ਬਹਾਦਰ ਜੀ ਦੇ 350 ਸਾਲਾ ਸ਼ਹੀਦੀ ਸ਼ਤਾਬਦੀ ਪੁਰਬ ਨੂੰ ਸਮਰਪਿਤ ਗੁਰਦੁਆਰਾ ਸੰਗਤਪੁਰਾ ਪੰਡੋਰਾ ਮਹੱਲਾ ਵਿਖੇ ਅਖੰਡ ਕੀਰਤਨ ਸਮਾਗਮ ਕਰਵਾਇਆ ਗਿਆ ਜਿਸ ਵਿੱਚ ਭਾਈ ਮਲਕੀਤ ਸਿੰਘ ਫਗਵਾੜਾ, ਬੀਬੀ ਅੰਮ੍ਰਿਤ ਪਾਲ ਕੌਰ ਬੰਗਾ, ਬੀਬੀ ਜਸਵਿੰਦਰ ਕੌਰ ਗੜ੍ਹੀ ਅਜੀਤ ਸਿੰਘ ਵਾਲਿਆਂ ਨੇ ਕੀਰਤਨ ਦੀ ਹਾਜ਼ਰੀ ਭਰੀ। ਇਸ ਮੌਕੇ ਤੇ ਉੱਤਮ ਸਿੰਘ ਸੇਠੀ, ਅਮਰੀਕ ਸਿੰਘ, ਗੁਰਵਿੰਦਰ ਸਿੰਘ ਸੇਠੀ, ਸਰਬਜੀਤ ਸਿੰਘ ਗੜੀ ਅਜੀਤ ਸਿੰਘ, ਅੰਮ੍ਰਿਤ ਪਾਲ ਸਿੰਘ ਕਾਹਮਾ, ਅੰਮ੍ਰਿਤਪਾਲ ਸਿੰਘ, ਬਲਜੀਤ ਸਿੰਘ ਮੂਸਾਪੁਰ, ਬੀਬੀ ਕਮਲਜੀਤ ਕੌਰ, ਸੁਖਦੇਵ ਕੌਰ ਆਦਿ ਹਾਜ਼ਰ ਸਨ। ਜਾਣਕਾਰੀ ਦਿੰਦੇ ਹੋਏ ਜਸਵਿੰਦਰ ਸਿੰਘ ਕਾਹਮਾਂ ਨੇ ਦੱਸਿਆ ਕਿ ਦੂਸਰਾ ਅਖੰਡ ਕੀਰਤਨੀ ਸਮਾਗਮ ਮਿਤੀ 14 ਅਕਤੂਬਰ ਨੂੰ ਗੁਰਦੁਆਰਾ ਸਿੰਘ ਸਭਾ ਚੰਡੀਗੜ੍ਹ ਚੌਂਕ ਨਵਾਂਸ਼ਹਿਰ ਵਿਖੇ ਕਰਵਾਇਆ ਜਾ ਰਿਹਾ ਹੈ। ਜਿਸ ਦਾ ਸਮਾਂ ਸ਼ਾਮ 6 ਵਜੇ ਤੋਂ ਰਾਤ 9:30 ਵਜੇ ਤੱਕ ਹੋਵੇਗਾ। ਜਸਵਿੰਦਰ ਸਿੰਘ ਕਾਹਮਾ ਨੇ 14 ਅਕਤੂਬਰ ਨੂੰ ਸਹਿਰ ਵਾਸੀਆਂ ਨੂੰ ਗੁਰਦੁਆਰਾ ਸਿੰਘ ਸਭਾ ਵਿਖੇ ਹਾਜ਼ਰੀ ਭਰਨ ਲਈ ਬੇਨਤੀ ਕੀਤੀ ਗਈ ਹੈ।



