ਜ਼ਿਲ੍ਹਾ ਰੂਪਨਗਰ ਦੀਆਂ ਖਿਡਾਰਨਾਂ ਨੇ ਜਿੱਤੀ ਰਾਜ ਪੱਧਰੀ ਟਰਾਫੀ

ਭੰਗਲ ਕਲਾਂ ਦੇ ਇੰਨਡੋਰ ਸਟੇਡੀਅਮ ਵਿਖੇ ਕਰਵਾਏ ਗਏ ਲੜਕੀਆਂ ਦੇ ਕਬੱਡੀ ਨੈਸ਼ਨਲ ਸਟਾਈਲ ਦੇ ਫਾਈਨਲ ਮੁਕਾਬਲੇ

ਨਵਾਂਸ਼ਹਿਰ 13 ਅਕਤੂਬਰ (ਹਰਿੰਦਰ ਸਿੰਘ) ਪੰਜਾਬ ਰਾਜ ਅੰਤਰ ਜ਼ਿਲ੍ਹਾ ਸਕੂਲ ਖੇਡਾਂ ਵੱਖ ਵੱਖ ਜ਼ਿਲ੍ਹਿਆਂ ਵਿੱਚ ਕਰਵਾਈਆਂ ਜਾ ਰਹੀਆਂ ਹਨ। ਜਿਊਨਾਂ ਵਿੱਚ ਅੰਡਰ 19 ਉਮਰ ਵਰਗ ਲੜਕੀਆਂ ਦੇ ਕਬੱਡੀ ਨੈਸ਼ਨਲ ਸਟਾਈਲ ਦੇ ਮੁਕਾਬਲੇ ਭੰਗਲ ਕਲਾਂ ਦੇ ਇੰਨਡੋਰ ਸਟੇਡੀਅਮ ਵਿਖੇ ਕਰਵਾਏ ਗਏ ਜੋ ਕਿ ਅੱਜ ਬੜੀ ਸ਼ਾਨੋ ਸ਼ੌਕਤ ਨਾਲ ਸਮਾਪਤ ਹੋਏ। ਅੱਜ ਸੈਮੀ ਫਾਈਨਲ ਮੁਕਾਬਲਿਆਂ ਵਿੱਚ ਰੂਪ ਨਗਰ ਨੇ ਸੰਗਰੂਰ ਨੂੰ 18 ਅੰਕਾ ਨਾਲ, ਫਿਰੋਜਪੁਰ ਨੇ ਪਟਿਆਲਾ ਨੂੰ 31 ਅੰਕਾ ਨਾਲ ਅਤੇ ਤੀਜੇ ਗੇੜ ਦੇ ਸੈਮੀਫਾਈਨਲ ਮੈਚ ਵਿੱਚ ਵੀ ਸੰਗਰੂਰ ਨੇ ਪਟਿਆਲਾ ਨੂੰ 24 ਅੰਕਾਂ ਨਾਲ ਹਰਾਇਆ। ਫਾਈਨਲ ਮੈਚ ਜ਼ਿਲ੍ਹਾ ਰੂਪਨਗਰ ਅਤੇ ਜ਼ਿਲ੍ਹਾ ਫਿਰੋਜ਼ਪੁਰ ਦਰਮਿਆਨ ਖੇਡਿਆ ਗਿਆ ਜੋ ਕਿ ਅਖੀਰ ਤੱਕ ਫਸਵਾਂ ਬਰਾਬਰ ਚੱਲਦਾ ਰਿਹਾ ਪ੍ਰੰਤੂ ਅਖੀਰ ਪੰਜ ਪੰਜ ਰੇਡਾਂ ਦੇ ਫੈਸਲੇ ਨਾਲ ਰੂਪਨਗਰ ਨੇ ਫਿਰੋਜਪੁਰ ਨੂੰ 6-4 ਦੇ ਫਰਕ ਨਾਲ ਮਾਤ ਦਿੱਤੀ ਅਤੇ ਰਾਜ ਪੱਧਰੀ ਟਰਾਫੀ ਜਿੱਤ ਕੇ ਆਪਣੇ ਜਿਲ੍ਹੇ ਦੀ ਝੋਲੀ ਪਾਈ।ਅੱਜ ਦੇ ਕਰਵਾਏ ਗਏ ਮੁਕਾਬਲੇ ਦੌਰਾਨ ਬਲਾਚੌਰ ਤੋਂ ਆਪ ਵਿਧਾਇਕਾ ਸੰਤੋਸ਼ ਕਟਾਰੀਆਂ ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ ਅਤੇ ਖਿਡਾਰਨਾਂ ਨੂੰ ਅਸ਼ੀਰਵਾਦ ਦਿੱਤਾ। ਵਿਧਾਇਕਾ ਸੰਤੋਸ਼ ਕਟਾਰੀਆਂ ਨੇ ਜੇਤੂ ਖਿਡਾਰਨਾਂ ਨੂੰ ਮੈਡਲ ਪਾ ਕੇ ਸਨਮਾਨਿਤ ਕੀਤਾ ਅਤੇ ਪੰਜਾਬ ਰਾਜ ਪੱਧਰ ਤੇ ਨਾਮਣਾ ਖੱਟਣ ਵਾਲੇ ਜ਼ਿਲ੍ਹਾ ਰੂਪਨਗਰ ਨੂੰ ਵਿਨਰ ਅਪ ਦੀ ਟਰਾਫੀ ਦੇ ਕੇ ਸਨਮਾਨਿਤ ਕੀਤਾ ਅਤੇ ਜ਼ਿਲ੍ਹਾ ਫਿਰੋਜ਼ਪੁਰ ਨੂੰ ਦੂਸਰੇ ਨੰਬਰ ਤੇ ਉਪ ਜੇਤੂ ਹੋਣ ਦਾ ਮਾਣ ਪ੍ਰਾਪਤ ਹੋਇਆ। ਜਿਲਾ ਟੂਰਨਾਮੈਂਟ ਕਮੇਟੀ ਵੱਲੋਂ ਮੁੱਖ ਮਹਿਮਾਨ ਨੋ ਮੋਮੈਂਟੋ ਅਤੇ ਸ਼ਾਲ ਦੇ ਕੇ ਸਨਮਾਨਿਤ ਕੀਤਾ ਗਿਆ। ਸਿੱਖਿਆ ਅਧਿਕਾਰੀ ਮੈਡਮ ਅਨੀਤਾ ਸ਼ਰਮਾ ਨੇ ਮੁੱਖ ਮਹਿਮਾਨ ਦਾ ਟੂਰਨਾਮੈਂਟ ਦੌਰਾਨ ਹਾਜ਼ਰੀ ਭਰਨ ਤੇ ਨਿੱਘਾ ਸਵਾਗਤ ਕੀਤਾ ਤੇ ਧੰਨਵਾਦ ਕੀਤਾ।ਅੱਜ ਦੇ ਮੈਚਾਂ ਵਿਚ ਸਟੇਟ ਐਵਾਰਡ ਜੇਤੂ ਪਰਵਿੰਦਰ ਸਿੰਘ ਭੰਗਲ ਜਨਰਲ ਸਕੱਤਰ, ਪ੍ਰਿੰ. ਰਜਨੀਸ਼ ਕੁਮਾਰ, ਪ੍ਰਿੰਸੀਪਲ ਦਲਜੀਤ ਸਿੰਘ ਬੋਲਾ, ਪ੍ਰਿੰਸੀਪਲ ਡਾ. ਸੁਰਿੰਦਰਪਾਲ ਅਗਨੀਹੋਤਰੀ ਸਟੇਟ ਅਵਾਰਡ ਜੇਤੂ, ਪ੍ਰਿੰ. ਪਰਮਜੀਤ ਕੌਰ , ਪ੍ਰਿੰ. ਅਲਕਾ ਰਾਣੀ, ਪ੍ਰਿੰਸੀਪਲ ਦੇਵ ਰਾਜ ਪੋਜੇਵਾਲ , ਹੈੱਡ ਮਾਸਟਰ ਗੁਰਪ੍ਰੀਤ ਸਿੰਘ, ਹੈੱਡ ਮਾਸਟਰ ਅਮਰਪ੍ਰੀਤ ਸਿੰਘ ਜੌਹਰ,ਹੈਡ ਮਾਸਟਰ ਗੁਰਨੇਕ ਸਿੰਘ,ਨਵਦੀਪ ਕੁਮਾਰ ,ਅਮਨ ਕੁਮਾਰ, ਡਾ. ਸੰਦੀਪ ਕੁਮਾਰੀ, ਬਲਵੀਰ ਮੀਲੂ, ਕੁਲਦੀਪ ਕੁਮਾਰ, ਗੁਰਜੀਤ ਕੌਰ ਕੋਚ, ਨੀਰਜ ਵਸ਼ਿਸ਼ਟ,ਰਾਜਵੀਰ ਕੌਰ, ਗੁਰਦੀਪ ਸਿੰਘ, ਕਰਮਜੀਤ ਕੌਰ, ਨਰਿੰਦਰ ਕੌਰ, ਕੇਵਲ ਸਿੰਘ, ਮਨਜੀਤ ਲੌਂਗੀਆ, ਯਾਦਵਿੰਦਰ ਸਿੰਘ, ਭੁਪਿੰਦਰ ਸਿੰਘ ਰੋਪੜ, ਲੋਕ, ਹਰਵਿੰਦਰ ਸਿੰਘ
ਮਾਲੇਵਾਲ, ਜਸਵਿੰਦਰ ਸਿੰਘ, ਕੁਲਜਿੰਦਰ ਸਿੰਘ, ਜਸਵੀਰ ਕੌਰ, ਅਵਤਾਰ ਸਿੰਘ, ਬਲਦੇਵ ਰਾਜ, ਸਰਬਜੀਤ ਕੌਰ, ਅਮਨਦੀਪ
ਕੌਰ ਆਦਿ ਸਮੇਤ ਸਕੂਲਾਂ ਦੇ ਕੈਂਪਸ ਮੈਨੇਜਰ ਅਤੇ ਡੀ. ਪੀ. ਈ. ਤੇ ਪੀ. ਟੀ.ਆਈ. ਹਾਜ਼ਰ ਸਨ।

Leave a Reply

Your email address will not be published. Required fields are marked *

error: Content is protected !!