ਨਵਾਂਸ਼ਹਿਰ 15 ਅਕਤੂਬਰ (ਹਰਿੰਦਰ ਸਿੰਘ)ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਰਟੈਂਡਾ ਦੇ ਖਿਡਾਰੀਆ ਡੌਲੀ ਸਪੁੱਤਰੀ ਜਗਦੇਵ ਕੁਮਾਰ 45 ਕਿਲੋਗ੍ਰਾਮ ਗੋਲਡ, ਹੀਨਾ ਸਪੁੱਤਰੀ ਸੋਢੀ ਰਾਮ 56 ਕਿਲੋਗ੍ਰਾਮ ਕਾਂਸੀ, ਸਾਗਰ ਸਪੁੱਤਰ ਹੈਪੀ 60 ਕਿਲੋਗ੍ਰਾਮ ਕਾਂਸੀ ਦਾ ਮੈਡਲ ਜਿੱਤਿਆ। ਇਸ ਮੌਕੇ ਡੀ ਐੱਸ ਪੀ ਬੰਗਾ ਨੇ ਕਿਹਾ ਜਿੱਥੇ ਅੱਜ ਕੱਲ੍ਹ ਨਸ਼ਿਆਂ ਵੱਲ ਨੌਜਵਾਨ ਪੀੜ੍ਹੀ ਜਾ ਰਹੀ ਉੱਥੇ ਹੀ ਰਟੈਂਡਾ ਸਕੂਲ ਦੇ ਵਿਦਿਆਰਥੀਆਂ ਨੇ ਖੇਡਾਂ ਵਿਚ ਵਧੀਆ ਪ੍ਰਦਰਸ਼ਨ ਕਰਕੇ ਵਧੀਆ ਮੁਕਾਮ ਹਾਸਿਲ ਕੀਤਾ। ਇਸ ਮੌਕੇ ਖੇਡ ਪ੍ਰੇਮੀ ਸੁਲੱਖਣ ਸਿੰਘ ਗੋਸਲ ਸਾਬਕਾ ਸਰਪੰਚ ਅਜੈਬ ਸਿੰਘ, ਗੁਰਿੰਦਰ ਸਿੰਘ ਨੰਬਰਦਾਰ , ਸਾਬਕਾ ਸਰਪੰਚ ਪਾਲ ਸਿੰਘ ਹੇੜੀਆਂ ਸੋਮ ਨਾਥ ਪੰਚ, ਐੱਸ ਐੱਮ ਕਮੇਟੀ ਅਤੇ ਸਮੂਹ ਸਟਾਫ ਰਟੈਂਡਾ ਮੌਜੂਦ ਸੀ।

