ਡੈਲੀ ਮੌਰਨਿੰਗ ਫੁੱਟਬਾਲ ਕਲੱਬ ਦੇ ਸਟਾਰ ਖਿਡਾਰੀ ਵਿਕਰਮ ਨੇ ਆਪਣਾ ਜਨਮ ਦਿਨ ਫੁੱਟਬਾਲ ਮੈਚ ਕਰਵਾ ਕੇ ਮਨਾਇਆ

ਬੱਚਿਆਂ ਨੂੰ ਖੇਡਾਂ ਵੱਲ ਪ੍ਰੇਰਿਤ ਕੀਤਾ ਜਾਵੇ ਤਾਂ ਹੀ ਰੰਗਲੇ ਪੰਜਾਬ ਦੀ ਉਸਾਰੀ ਕੀਤੀ ਜਾਂ ਸਕਦੀ ਹੈ: ਤਰਸੇਮ ਲਾਲ
ਨਵਾਂਸ਼ਹਿਰ 16 ਅਕਤੂਬਰ, (ਹਰਿੰਦਰ ਸਿੰਘ) ਡੈਲੀ ਮੋਰਨਿੰਗ ਫੁੱਟਬਾਲ ਕਲੱਬ ਦੇ ਪ੍ਰਧਾਨ ਅਜੇ ਮਹਿਰਾ ਦੀ ਅਗਵਾਈ ਵਿੱਚ ਅੱਜ ਡੇਲੀ ਮੋਰਨਿੰਗ ਫੁੱਟਬਾਲ ਕਲੱਬ ਦੇ ਸਟਾਰ ਖਿਡਾਰੀ ਵਿਕਰਮ ਨੇ ਆਪਣਾਂ ਜਨਮ ਦਿਨ ਆਰ. ਕੇ .ਆਰੀਆਂ ਕਾਲਜ ਨਵਾਂਸ਼ਹਿਰ ਦੇ ਪ੍ਰਿੰਸੀਪਲ ਪੁਨੀਤ ਅਨੇਜਾ ਦੇ ਸਹਿਯੋਗ ਨਾਲ ਕਾਲਜ ਦੀ ਗਰਾਉਂਡ ਵਿੱਚ ਫੁੱਟਬਾਲ ਮੈਚ ਕਰਵਾ ਕੇ ਮਨਾਇਆ।ਇਸ ਸਬੰਧੀ ਜਾਣਕਾਰੀ ਦਿੰਦਿਆਂ ਮਾਸ ਮੀਡੀਆ ਵਿੰਗ ਤੋਂ ਡਿਪਟੀ ਸਮੂਹ ਸਿਖਿਆ ਤੇ ਸੂਚਨਾਂ ਅਫ਼ਸਰ ਤਰਸੇਮ ਲਾਲ ਨੇ ਦੱਸਿਆ ਕਿ ਇਹ ਮੈਚ ਪ੍ਰਧਾਨ ਅਜੇ ਮਹਿਰਾ ਅਤੇ ਕਮਲ ਭੱਟੀ ਦੀਆਂ ਟੀਮਾਂ ਵਿਚਕਾਰ ਖੇਡਿਆ ਗਿਆ।ਜਿਸ ਦੇ ਪਹਿਲੇ ਹਾਫ ਵਿੱਚ ਬਾਲ ਬਣਾਉਂਦਿਆਂ ਅਜੇ ਮਹਿਰਾ ਦੀ ਟੀਮ ਦੇ ਖਿਡਾਰੀਆਂ ਪ੍ਰਵੀਨ ਕੁਮਾਰ, ਰੋਵਿਨ, ਵਿਕਰਮ,ਮਨੀ, ਅਜੇ ਸਰੀਨ,ਮੰਜੂ ਬਾਲੀ, ਮਿੰਟਾਂ ਗੁਜ਼ਰ ਪੂਰੀਆਂ ਨੇਂ ਬਾਲ ਬਣਾਉਂਦਿਆਂ ਇੱਕ ਬਾਲ ਹੈਰੀ ਨੂੰ ਪਾਇਆ ਤੇ ਉਸ ਨੇ ਬਹੁਤ ਹੀ ਵਧੀਆ ਛੂਟ ਮਾਰ ਕੇ ਗੋਲ ਕੀਤਾ।ਦੁਸਰੇ ਹਾਫ ਵਿੱਚ ਬਾਲ ਬਣਾਉਂਦਿਆਂ ਹਰਮਨ ਭੱਟੀ ਦੀ ਟੀਮ ਦੇ ਖਿਡਾਰੀਆਂ ਗੋਰੇ, ਸੁਖਮੀਤ ਬਾਜਵਾ,ਆਯੂਸ਼ ਗੰਗੜ , ਨੇਰੀ,ਅਵਤਾਰ ਸਿੰਘ, ਡਾਕਟਰ ਅਮਿਤ ਕੁਮਾਰ,ਪੁਨੀਤ ਜ਼ੈਨ, ਮਨਪ੍ਰੀਤ ਸਿੰਘ ਵਲੋਂ ਬਾਲ ਬਣਾਉਂਦਿਆਂ ਸ਼ੂਟਿੰਗ ਕੀਤੀ ਗਈ ਪਰ ਉਹ ਮਿੰਟਾਂ ਗੁਜ਼ਰ ਪੂਰੀਆਂ, ਪ੍ਰਵੀਨ ਕੁਮਾਰ,ਮਨੀ ਦੀ ਵਧੀਆ ਡਿਫੈਂਸ ਤੇ ਅਜੇ ਸਰੀਨ ਦੀ ਵਧੀਆਂ ਗੋਲ ਕੀਪਿੰਗ ਕਰਕੇ ਗੋਲ ਨਹੀਂ ਕਰ ਸਕੇ। ਇਸ ਤਰ੍ਹਾਂ ਇਹ ਮੈਚ ਪ੍ਰਧਾਨ ਅਜੇ ਮਹਿਰਾ ਦੀ ਟੀਮ ਨੇ 1-0 ਤੇ ਜਿੱਤ ਲਿਆ।ਮੈਚ ਤੋਂ ਬਾਅਦ ਤੋਂ ਬਾਅਦ ਸਮੂਹ ਮੈਂਬਰਾਂ ਵਲੋਂ ਤਾੜੀਆਂ ਬਜਾ ਕੇ ਵਿਕਰਮ ਨੂੰ ਜਨਮ ਦਿਨ ਦੀਆਂ ਵਧਾਈਆਂ ਦਿੱਤੀਆਂ ਗਈਆਂ ਅਤੇ ਵਿਕਰਮ ਵਲੋਂ ਸਮੂਹ ਖਿਡਾਰੀਆਂ ਨੂੰ ਰਿਫਰੈਸ਼ਮੈਂਟ ਦਿੱਤੀ ਗਈ।ਇਸ ਦੇ ਨਾਲ ਹੀ ਪ੍ਰਵੀਨ ਕੁਮਾਰ ਨੇ ਯੁੱਧ ਨਸ਼ਿਆਂ ਵਿਰੁੱਧ ਜਾਗਰੂਕਤਾ ਮੁਹਿੰਮ ਤਹਿਤ ਖਿਡਾਰੀਆਂ ਨੂੰ ਖੇਡਾਂ ਵੱਲ ਪ੍ਰੇਰਿਤ ਕਰਦਿਆਂ ਨਸ਼ਿਆਂ ਤੋਂ ਦੂਰ ਰਹਿਦੇ ਹੋਏ ਹੋਰ ਨਵੇਂ ਖਿਡਾਰੀਆਂ ਨੂੰ ਖੇਡਾਂ ਨਾਲ ਜੋੜਨ ਲਈ ਸਿਹਤ ਸਿੱਖਿਆ ਦਿੱਤੀ ਗਈ ਤਾਂ ਜੋਂ ਸਾਡਾ ਪੰਜਾਬ ਰੰਗਲਾ ਪੰਜਾਬ ਬਣੇ।ਇਸ ਮੌਕੇ ਸੈਰ ਕਮੇਟੀ ਅਤੇ ਡੈਲੀ ਮੋਰਨਿੰਗ ਫੁੱਟਬਾਲ ਕਲੱਬ ਦੇ ਸਮੂਹ ਖਿਡਾਰੀਆਂ ਵਲੋਂ ਸੰਪੂਰਨ ਸਹਿਯੋਗ ਦਿੱਤਾ ਗਿਆ।

Leave a Reply

Your email address will not be published. Required fields are marked *

error: Content is protected !!