ਮਹਿਲਾ ਦੀ ਸੁਰੱਖਿਆ ਲਈ ਹਰ ਅਦਾਰੇ ਨੂੰ ਜ਼ਿੰਮੇਵਾਰ ਬਣਾਇਆ ਜਾਵੇ ਤੇ ਪੁਲਿਸ ਦੀ ਗਸ਼ਤ ਵਧਾਈ ਜਾਵੇ- ਉਪਕਾਰ ਸੋਸਾਇਟੀ

ਨਵਾਂਸ਼ਹਿਰ 16 ਅਕਤੂਬਰ (ਹਰਿੰਦਰ ਸਿੰਘ) ਸਥਾਨਕ ਸਮਾਜ ਸੇਵੀ ਸੰਸਥਾ ਉਪਕਾਰ ਕੋਆਰਡੀਨੇਸ਼ਨ ਸੋਸਾਇਟੀ ਵਲੋਂ ਮਹਿਲਾ ਵਰਗ ਦੀ ਸੁਰੱਖਿਆ ਲਈ ਵਿਦਿਅਕ ਅਦਾਰਿਆਂ, ਪ੍ਰਾਈਵੇਟ, ਅਰਧ-ਸਰਕਾਰੀ ਤੇ ਸਰਕਾਰੀ ਅਦਾਰਿਆਂ ਨੂੰ ਡਿਊਟੀ ਸਮਿਆਂ ਦੌਰਾਨ ਜ਼ਿੰਮੇਵਾਰ ਬਣਾਉਣ ਦੇ ਨਾਲ੍ਹ ਨਾਲ੍ਹ ਵਿਦਿਅਕ ਅਦਾਰਿਆਂ ਦੇ ਆਰਭਿੰਕ ਤੇ ਛੁੱਟੀ ਵਾਲ੍ਹੇ ਸਮਿਆਂ ਦੌਰਾਨ ਪੁਲਿਸ ਗਸ਼ਤ ਦੇ ਉਚਿੱਤ ਪ੍ਰਬੰਧ ਕਰਨ ਦੀ ਮੰਗ ਕੀਤੀ ਗਈ ਹੈ। ਇਸ ਮੌਕੇ ਇੱਕ ਨਿੱਜੀ ਹਸਪਤਾਲ ਵਿੱਚ ਇੱਕ ਲੜਕੀ ਨਾਲ੍ਹ ਹੋਈ ਘਟਨਾ ਦਾ ਜਿਕਰ ਕੀਤਾ ਗਿਆ ਤੇ ਸਖਤ ਕਾਰਵਾਈ ਦੀ ਮੰਗ ਕੀਤੀ ਗਈ। ਇਸ ਮੌਕੇ ਤੇ ਇੱਕ ਮੰਗ ਪੱਤਰ ਉਪਕਾਰ ਸੋਸਾਇਟੀ ਦੇ ਵਫਦ ਵਲੋਂ ਵਧੀਕ ਡਿਪਟੀ ਕਮਿਸ਼ਨਰ (ਜਨਰਲ) ਸ੍ਰੀ ਰਾਜੀਵ ਵਰਮਾ ਨੂੰ ਉਹਨਾਂ ਦੇ ਦਫਤਰ ਵਿੱਚ ਮਿਲ੍ਹ ਕੇ ਦਿੱਤਾ ਗਿਆ। ਮੰਗ ਪੱਤਰ ਵਿੱਚ ਦੋ ਸਮਾਜਿਕ ਬੁਰਾਈਆਂ “ਕੰਨਿਆ ਭਰੂਣ ਹੱਤਿਆ ਤੇ ਨਸ਼ਿਆਂ ਦੀ ਬੁਰਾਈ” ਦੀ ਰੋਕਥਾਮ ਲਈ ਜ਼ਿਲ੍ਹਾ ਪ੍ਰਸ਼ਾਸਨ ਵਲੋਂ ਕੀਤੀਆਂ ਜਾਣ ਵਾਲ੍ਹੀਆਂ ਮੀਟਿੰਗਾਂ ਵਿੱਚ ਸੋਸਾਇਟੀ ਦੀ ਸ਼ਮੂਲੀਅਤ ਦੀ ਮੰਗ ਵੀ ਕੀਤੀ ਗਈ ਹੋਈ ਹੈ। ਇਸ ਮੌਕੇ ਵਧੀਕ ਡਿਪਟੀ ਕਮਿਸ਼ਨਰ ਨੇ ਆਖਿਆ ਕਿ ਪ੍ਰਸ਼ਾਸਨ ਸਮਾਜ ਵਿਰੋਧੀ ਤੱਤਾਂ ਦੀਆਂ ਸਰਗਰਮੀਆਂ ਤੇ ਪੂਰੀ ਨਿਗਾਹ ਰੱਖਦਾ ਹੈ ਪਰ ਹਰ ਨਾਗਰਿਕ ਨੂੰ ਸੁਰੱਖਿਆ ਦੇਣੀ ਵੀ ਸੰਭਵ ਨਹੀਂ ਹੁੰਦੀ ਇਸ ਲਈ ਸਮਾਜ ਵਿਰੋਧੀ ਤੱਤਾਂ ਤੋਂ ਵਿਸ਼ੇਸ਼ ਰੂਪ ਵਿੱਚ ਮਹਿਲਾ ਵਰਗ ਨੂੰ ਸਵੈ-ਸੁਰੱਖਿਆ ਟ੍ਰੇਨਿੰਗ ਲਈ ਜਾਗਰੂਕ ਹੋਣ ਦੀ ਲੋੜ ਵੀ ਹੈ। ਉਹਨਾਂ ਸਮਾਜਿਕ ਬੁਰਾਈਆਂ ਦੀ ਰੋਕਥਾਮ ਲਈ ਕੀਤੀਆਂ ਜਾਣ ਵਾਲ੍ਹੀਆਂ ਮੀਟਿੰਗਾਂ ਵਿੱਚ ਸੋਸਾਇਟੀ ਦੀ ਸ਼ਮੂਲੀਅਤ ਯਕੀਨੀ ਬਣਾਉਣ ਦਾ ਵਿਸ਼ਵਾਸ ਦੁਆਇਆ। ਵਫਦ ਵਿੱਚ ਜੇ.ਐਸ.ਗਿੱਦਾ, ਪ੍ਰਿੰਸੀਪਲ ਪਰਵਿੰਦਰ ਸਿੰਘ ਜੱਸੋਮਜਾਰਾ, ਮਾਸਟਰ ਨਰਿੰਦਰ ਸਿੰਘ ਭਾਰਟਾ, ਦੇਸ ਰਾਜ ਬਾਲੀ, ਬੀਰਬਲ ਤੱਖੀ, ਡਾ.ਅਵਤਾਰ ਸਿੰਘ, ਪ੍ਰਿੰਸੀਪਲ ਬਿਕਰਮਜੀਤ ਸਿੰਘ , ਹਰਬੰਸ ਕੌਰ, ਜਯੋਤੀ ਬੱਗਾ, ਸੁੱਖਵਿੰਦਰ ਕੌਰ ਸੁੱਖੀ, ਸਤਨਾਮ ਸਿੰਘ ਚੱਕ ਗੁਰੂ ਤੇ ਵਾਸਦੇਵ ਪ੍ਰਦੇਸੀ ਸ਼ਾਮਲ ਹੋਏ।

Leave a Reply

Your email address will not be published. Required fields are marked *

error: Content is protected !!