ਪੰਜਾਬ ਰਾਜ ਅੰਤਰ ਜ਼ਿਲ੍ਹਾ ਸਕੂਲ਼ ਖੇਡਾਂ ਤਹਿਤ ਬੈਡਮਿੰਟਨ 14 ਸਾਲ ਲੜਕਿਆਂ ਦੇ ਟੂਰਨਾਮੈਂਟ ਦਾਉਦਘਟਾਨ ਸਿੱਖਿਆ ਅਧਿਕਾਰੀ ਅਨੀਤਾ ਸ਼ਰਮਾ ਨੇ ਕੀਤਾ

ਰਾਜ ਪੱਧਰੀ ਬੈਡਮਿੰਟਨ 14 ਸਾਲ ਮੁੰਡਿਆ ਦਾ ਟੂਰਨਾਮੈਂਟ ਨਵਾਂਸ਼ਹਿਰ ਦੇ ਇਨਡੋਰ ਸਟੇਡੀਅਮ ਵਿਖੇ ਸ਼ੁਰੂ

ਨਵਾਂਸਹਿਰ 16 ਅਕਤੂਬਰ (ਹਰਿੰਦਰ ਸਿੰਘ) ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਵਿੱਚ 69 ਵੀਆਂ ਪੰਜਾਬ ਰਾਜ ਅੰਤਰ ਜਿਲ੍ਹਾ ਸਕੂਲ਼ ਖੇਡਾਂ ਤਹਿਤ ਬੈਡਮਿੰਟਨ ਲੜਕੇ 14 ਸਾਲਾਂ ਉਮਰ ਵਰਗ ਦਾ ਟੂਰਨਾਮੈਂਟ ਜਿਲ੍ਹਾ ਸਿੱਖਿਆ ਅਫਸਰ(ਸੈ.ਸਿ) ਅਨੀਤਾ ਸ਼ਰਮਾ , ਉਪ ਜਿਲ੍ਹਾ ਸਿੱਖਿਆ ਅਫਸਰ (ਸੈ.ਸਿ) ਲਖਵੀਰ ਸਿੰਘ ਅਤੇ ਦਵਿੰਦਰ ਕੌਰ ਜਿਲ੍ਹਾ ਖੇਡ ਕੋਆਰਡੀਨੇਟਰ ਦੀ ਅਗਵਾਈ ਵਿੱਚ ਇਨਡੋਰ ਨਵਾਂਸਹਿਰ ਦੇ ਇਨਡੋਰ ਸਟੇਡੀਅਮ ਵਿਖੇ ਸੁਰੂ ਹੋੋਇਆ। ਇਸ ਰਾਜ ਪੱਧਰੀ ਟੂਰਨਾਮੈਂਟ ਦਾ ਰਸਮੀ ਉਦਘਾਟਨ ਅਨੀਤਾ ਸ਼ਰਮਾ ਜਿਲ੍ਹਾ ਸਿੱਖਿਆ ਅਫਸਰ (ਸੈ.ਸਿ) ਵਲੋਂ ਕੀਤਾ ਗਿਆ। ਇਸ ਮੌਕੇ ਆਪਣੇ ਸੰਬੋਧਨ ਵਿੱਚ ਖੇਡਾਂ ਨਾਲ
ਵਿਦਿਆਰਥੀ ਦਾ ਸਰਵਪੱਖੀ ਵਿਕਾਸ ਹੁੰਦਾ ਹੈ ਤੇ ਖੇਡਾਂ ਸਾਡੇ ਵਿੱਚ ਅਨੁਸ਼ਾਸਨ ਪੈਦਾ ਕਰਦੀਆਂ
ਹਨ ਤੇ ਸਕੂਲਾਂ ਵਿੱਚੋਂ ਹੀ ਅੰਤਰਾਰਾਸਟਰੀ ਪੱਧਰ ਦੇ ਖਿਡਾਰੀ ਪੈਦਾ ਹੂੰਦੇ ਹਨ।ਉਹਨਾਂ ਕਿਹਾ ਕਿ ਜਿਹੜਾ ਬੱਚਾ ਸਕੂਲੀ ਪੱਧਰ ਤੇ ਖੇਡਾਂ ਨਾਲ ਜੁੜੇਗਾ ਉਹ ਇੱਕ ਦਿਨ ਅੰਤਰਰਾਸਟਰੀ ਪੱਧਰ ਤੱਕ ਪਹੁੰਚੇਗਾ। ਇਸ ਮੌਕੇ ਉਪ ਜਿਲ੍ਹਾ ਸਿੱਖਿਆ ਅਫਸਰ(ਸੈ.ਸਿ) ਲਖਵੀਰ ਸਿੰਘ ਅਤੇ ਦਵਿੰਦਰ ਕੌਰ ਵਲੋਂ ਬਾਹਰੋਂ ਆਈਆਂ ਟੀਮਾਂ ਅਤੇ ਮਹਿਮਾਨਾਂ ਨੂੰ ਜੀ ਆਇਆ ਆਖਿਆ ਅਤੇ ਖੇਡਾਂ ਅਨੁਸ਼ਾਸਨ ਵਿੱਚ ਰਹਿ ਖੇਡਣ ਦੀ ਅਪੀਲ ਕੀਤੀ।ਇਸ ਮੌਕੇ ਪਰਵਿੰਦਰ ਸਿੰਘ ਭੰਗਲ ਸਟੇਟ ਐਵਾਰਡੀ ਜਨਰਲ ਸਕੱਤਰ ਡੀ.ਟੀ.ਸੀ, ਪ੍ਰਿੰਸੀਪਲ ਜੇ ਐਸ ਐਫ ਐਚ ਖਾਲਸਾ ਸਕੂਲ ਨਵਾਂਸ਼ਹਿਰ ਦੇ ਦਲਜੀਤ ਸਿੰਘ ਬੋਲਾ, ਪ੍ਰਿੰਸੀਪਲ ਰਜਿੰਦਰ ਸਿੰਘ ਗਿੱਲ,ਹੈਡ ਮਾਸਟਰ ਅਮਨਪ੍ਰੀਤ ਸਿੰਘ ਜੌਹਰ,,ਹੈਡ ਮਾਸਟਰ ਦਿਨੇਸ਼ ਗੌਤਮ, ਹੈਡ ਮਾਸਟਰ ਨਵੀਨ ਗੁਲਾਟੀ,ਹੈਡਮਾਸਟਰ ਬਲਜੀਤ ਕੁਮਾਰ, ਹੈਡ ਮਾਸਟਰ ਸੁਰੇਸ ਕੁਮਾਰ ਸ਼ਾਸਤਰੀ, ਪ੍ਰਿੰਸੀਪਲ ਪਰਮਜੀਤ ਕੌਰ, ਪ੍ਰਿੰਸੀਪਲ ਅਲਕਾ ਰਾਣੀ, ਨਵਦੀਪ ਸਿੰਘ,ਅਮਨਦੀਪ ਬੇਗਮਪੁਰੀ, ਰਮੇਸ ਕੁਮਾਰ ਮੈਸ ਇੰਚਾਰਜ, ਲੈਕਚਰਾਰ
ਸਰਬਜੀਤ ਕੌਰ, ਕਿਰਨ ਕੁਮਾਰੀ,ਸੰਜੀਵ ਕੁਮਾਰ ,ਅਵਤਾਰ ਸਿੰਘ,ਰਾਕੇਸ ਕੁਮਾਰ, ਸੁਮਿਤ
ਕੁਮਾਰ,ਕੁਲਵਿੰਦਰ ਕੌਰ,ਮਨਜੀਤ ਕੌਰ,ਕੁਲਵਿੰਦਰ ਕੁਮਾਰ,ਨਰਿੰਦਰ ਕੌਰ,ਪੂਨਮ ਰਾਣੀ ਅਮਨਦੀਪ ਕੌਰ
ਖਟਕੜ੍ਹ ਕਲਾਂ , ਜਗਸ਼ੀਰ ਸਿੰਘ ,ਨਰੇਸ ਕੁਮਾਰ,ਸੰਦੀਪ ਬਾਲੀ , ਪ੍ਰੇਮ ਪਾਲ ਸਿੰਘ, ਸੁਮੀਤ ਸੋਢੀ, ਹਰਿੰਦਰ ਸਿੰਘ,ਨੀਲਮ ਕੁਮਾਰੀ, ਜਸਕਰਨ ਸਿੰਘ, ਡਾ. ਸੰਦੀਪ ਕੌਰ,ਕਰਮਜੀਤ ਕੌਰ, ਬਲਦੇਵ ਸਿੱਧੂ ਮੈਨੇਜਰ, ਆਦਿ ਸਮੇਤ ਡੀ.ਪੀ.ਈ ,ਪੀ.ਟੀ.ਆਈ ਅਤੇ ਆਫੀਸੀਅਲ ਹਾਜਰ ਸਨ।

Leave a Reply

Your email address will not be published. Required fields are marked *

error: Content is protected !!