ਨਵਾਂਸਹਿਰ 18 ਅਕਤੂਬਰ (ਹਰਿੰਦਰ ਸਿੰਘ) ਜਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਵਿਖੇ 69 ਵੀਆਂ ਪੰਜਾਬ ਰਾਜ ਅੰਤਰ ਜਿਲ੍ਹਾ ਸਕੂਲ ਖੇਡਾਂ ਤਹਿਤ ਬੈਡਮਿੰਟਨ 14 ਸਾਲ ਉਮਰ ਵਰਗ ਲੜਕੀਆਂ ਦਾ ਟੂਰਨਾਮੈਂਟ ਜਿਲ੍ਹਾ ਸਿੱਖਿਆ ਅਫਸਰ (ਸੈ.ਸਿ) ਅਨੀਤਾ ਸ਼ਰਮਾ,ਉਪ ਜਿਲ੍ਹਾ ਸਿੱਖਿਆ ਅਫਸਰ(ਸੈ.ਸਿ) ਲਖਵੀਰ ਸਿੰਘ ਅਤੇ ਦਵਿੰਦਰ ਕੌਰ ਜਿਲ੍ਹਾ ਖੇਡ ਕੋਆਰਡੀਨੇਟਰ ਦੀ ਅਗਵਾਈ ਅਤੇ ਸਮੁੱਚੀ ਡੀ ਟੀ ਸੀ ਦੀ ਦੇਖ ਰੇਖ ਹੇਠ ਨਵਾਂਸਹਿਰ ਵਿਖੇ ਬੈਡਮਿੰਟਨ ਦੇ ਇਨਡੋਰ ਸਟੇਡੀਅਮ ਵਿਚ ਚੱਲ ਰਿਹਾ ਹੈ। ਇਸ ਰਾਜ ਪੱਧਰੀ ਟੂਰਨਾਮੈਂਟ ਦੌਰਾਨ ਲੀਗ ਮੁਕਾਬਲੇ ਅੱਜ ਖਤਮ ਹੋ ਗਏ ਤੇ 12 ਟੀਮਾਂ ਨਾਕ ਆਊਟ ਲੈਵਲ ਤੱਕ ਪਹੁੰਚ ਗਈਆਂ ਹਨ। ਨਾਕ ਆਊਟ ਲੀਗ ਵਿੱਚ ਪਹੁੰਚੀਆਂ ਟੀਮਾਂ ਵਿੱਚ ਫਿਰੋਜਪੁਰ,ਪਟਿਆਲਾ, ਹੁਸ਼ਿਆਰਪੁਰ ,ਸੰਗਰੂਰ,ਮੋਗਾ, ਅੰਮ੍ਰਿਤਸਰ ਸਾਹਿਬ, ਲੁਧਿਆਣਾ , ਬਰਨਾਲਾ,ਐਸ ਏ ਐਸ ਨਗਰ, ਐਸ. ਬੀ. ਐਸ. ਨਗਰ , ਰੂਪਨਗਰ,ਜਲੰਧਰ ਆਦਿ ਸ਼ਾਮਿਲ ਹਨ।ਨਾਕ ਆਊਟ ਮੁਕਾਬਲੇ ਮਿਤੀ 19 ਅਕਤੂਬਰ ਨੂੰ ਹੋਣਗੇ।

