ਜੇ.ਐਸ.ਐਫ.ਐਚ ਖਾਲਸਾ ਸੀਨੀਅਰ ਸੈਕੰਡਰੀ ਸਕੂਲ ਵਿਖੇ ਦੀਵਾਲੀ ਅਤੇ ਬੰਦੀ ਛੋੜ ਦਿਵਸ ਮਨਾਇਆ – ਦੀਵਾਲੀ ਰੌਸ਼ਨੀਆਂ ਦਾ ਤਿਓਹਾਰ ਹੈ – ਪ੍ਰਿੰਸੀਪਲ ਦਲਜੀਤ ਸਿੰਘ ਬੋਲਾ

ਦੀਵਾਲੀ ਦੀ ਰਾਤਿ ਦੀਵੇ ਬਾਲੀਅਨਿ
ਤਾਰੇ ਜਾਤਿ ਸਨਾਤਿ ਅੰਬਰਿ ਭਾਲੀਅਨਿ
ਫੁਲਾਂ ਦੀ ਬਾਗਾਤਿ ਚੁਣਿ ਚੁਣਿ ਚਾਲੀਅਨਿ
ਤੀਰਥਿ ਜਾਤੀ ਜਾਤਿ ਨੈਣ ਨਿਹਾਲੀਅਨਿ
ਹਰਿਚੰਦਉਰੀ ਝਾਤਿ ਵਸਾਇ ਉਚਾਲੀਅਨਿ
ਗੁਰਮੁਖਿ ਸੁਖ ਫਲ ਦਾਤਿ ਸਬਦਿ ਸਮ੍ਹਾਲੀਅਨਿ ॥੬॥

ਨਵਾਂਸ਼ਹਿਰ 20 ਅਕਤੂਬਰ (ਹਰਿੰਦਰ ਸਿੰਘ) ਦੀਵਾਲੀ ਰੌਸ਼ਨੀਆਂ ਦਾ ਤਿਉਹਾਰ ਹੈ ਜੋ ਭਾਰਤ ਭਰ ਦੇ ਵੱਖ-ਵੱਖ ਖੇਤਰਾਂ ਵਿੱਚ ਮਨਾਇਆ ਜਾਂਦਾ ਹੈ। ‘ਦੀਪਾਵਲੀ’ ਨਾਮ ਦਾ ਸ਼ਾਬਦਿਕ ਅਰਥ ਹੈ ‘ਰੋਸ਼ਨੀਆਂ ਦੀ ਲੜੀ’। ਜਾਣਕਾਰੀ ਦਿੰਦੇ ਹੋਏ ਪ੍ਰਿੰਸੀਪਲ ਦਲਜੀਤ ਸਿੰਘ ਬੋਲਾ ਨੇ ਦੱਸਿਆ ਕਿ ਵਿਦਿਆਰਥੀਆਂ ਨੂੰ ਦੀਵਾਲੀ ਦੀ ਮਹੱਤਤਾ ਨੂੰ ਸਮਝਾਉਣ ਲਈ ਜੇ ਐਸ ਐਫ ਐਚ ਖਾਲਸਾ ਸੀਨੀਅਰ ਸੈਕੰਡਰੀ ਸਕੂਲ ਨਵਾਂਸ਼ਹਿਰ ਵਿਖੇ ਵਿੱਚ ਜਸ਼ਨ ਮਨਾਇਆ।ਉਨ੍ਹਾਂ ਨੇ ਵਿਦਿਆਰਥੀਆਂ ਨੂੰ GREEN DIWALI ਮਨਾਉਣ ਦੇ ਮਨੋਰਥ ਨੂੰ ਸਮਝਾਇਆ ਅਤੇ ਅਪਨਾਉਣ ਲਈ ਕਿਹਾ।ਰੌਸ਼ਨੀਆਂ ਦਾ ਤਿਉਹਾਰ ਤੁਹਾਡੇ ਜੀਵਨ ਨੂੰ ਰੌਸ਼ਨ ਕਰੇ ਅਤੇ ਤੁਹਾਡੇ ਦਿਲਾਂ ਵਿੱਚ ਖੁਸ਼ੀਆਂ ਲੈ ਕੇ ਆਵੇ। ਉਪਰੰਤ ਅਧਿਆਪਕਾਂ ਨੇ ਦੀਵਾਲੀ ਦੀ ਮਹੱਤਤਾ ਬਾਰੇ ਆਪਣੀ ਆਪਣੀ ਜਮਾਤ ਦੇ ਵਿਦਿਆਰਥੀਆਂ ਨੂੰ ਦੱਸਿਆ, ਇਹ ਤਿਉਹਾਰ ਅਧਿਆਤਮਿਕ ਤੌਰ ‘ਤੇ ਹਨੇਰੇ ‘ਤੇ ਰੌਸ਼ਨੀ, ਅਗਿਆਨਤਾ ‘ਤੇ ਗਿਆਨ, ਬੁਰਾਈ ‘ਤੇ ਚੰਗਿਆਈ ਅਤੇ ਨਿਰਾਸ਼ਾ ‘ਤੇ ਉਮੀਦ ਦੀ ਜਿੱਤ ਨੂੰ ਦਰਸਾਉਂਦਾ ਹੈ। ਬੱਚਿਆਂ ਨੇ ਰੰਗਾਂ ਅਤੇ ਚਮਕ ਨਾਲ ਦੀਵੇ ਸਜਾਏ। ਅਧਿਆਪਕਾਂ ਅਤੇ ਵਿਦਿਆਰਥੀਆਂ ਦੋਵਾਂ ਨੇ ਦੀਵਾਲੀ ਦੇ ਜਸ਼ਨਾਂ ਦਾ ਪੂਰੇ ਦਿਲ ਨਾਲ ਆਨੰਦ ਮਾਣਿਆ।ਬੱਚਿਆਂ ਨੇ ਆਪਣੇ ਜਮਾਤਾਂ ਦੀ ਸਫਾਈ ਕਰਨ ਉਪਰੰਤ ਉਸ ਨੂੰ ਸਜਾਇਆ।ਬੱਚਿਆਂ ਨੇ ਰੰਗਾਂ ਨਾਲ ਦੀਵੇ ਸਜਾ ਕੇ, ਜਮਾਤ ਨੂੰ ਸਜਾ ਕੇ , ਰੰਗੋਲੀ ਬਣਾ ਕੇ ਆਪਣੀ ਖੁਸ਼ੀ ਪ੍ਰਗਟ ਕੀਤੀ।ਵਿਦਿਆਰਥੀਆਂ ਨੇ ਵੱਧ ਚੜ੍ਹ ਕੇ ਉਤਸ਼ਾਹ ਨਾਲ ਤਿਆਰੀਆਂ ਕੀਤੀਆਂ ਅਤੇ ਆਪਣੀ ਛੁਪੀ ਹੋਈ ਪ੍ਰਤਿਭਾ ਨੂੰ ਦਿਖਾਇਆ।ਉਪਰੰਤ ਪ੍ਰਿੰਸੀਪਲ ਦਲਜੀਤ ਸਿੰਘ ਬੋਲਾ ਨੇ ਸਕੂਲ ਦਾ ਮੁਆਇਨਾ ਕੀਤਾ ਅਤੇ ਵਿਦਿਆਰਥੀਆਂ ਅਤੇ ਉਨ੍ਹਾਂ ਦੇ ਇੰਚਾਰਜ ਨੂੰ ਵਧਾਈਆਂ ਦਿੱਤੀਆਂ। ਅਤੇ ਦੀਵਾਲੀ ਦੀਆਂ ਸ਼ੁਭਕਾਮਨਾਵਾਂ ਦਿੱਤੀਆਂ।ਉਨ੍ਹਾਂ ਪਟਾਕਿਆਂ ਦੇ ਮਾੜੇ ਪ੍ਰਭਾਵਾਂ ਬਾਰੇ ਜਾਗਰੂਕ ਕਰਨ ਦੇ ਨਾਲ-ਨਾਲ ਦੀਵਾਲੀ ਮਨਾਉਣ ਦੀਆਂ ਸੰਭਾਵਨਾਵਾਂ ਬਾਰੇ ਵੀ ਜਾਣਕਾਰੀ ਦਿੱਤੀ। ਅਤੇ ਪਟਾਕੇ ਰਹਿਤ ਦੀਵਾਲੀ ਮਨਾਉਣ ਦੀ ਅਪੀਲ ਕੀਤੀ।
ਦੀਵਾ ਬਲੈ ਅੰਧੇਰਾ ਜਾਇ ॥
ਬੇਦ ਪਾਠ ਮਤਿ ਪਾਪਾ ਖਾਇ ॥
ਉਨ੍ਹਾਂ ਨੇ ਕਿਹਾ ਇਸ ਦਿਨ ਦੀਪਮਾਲਾ ਕਰਕੇ, ਸਵਾਦਿਸ਼ਟ ਭੋਜਨ ਖਾ ਕੇ ਆਨੰਦ ਮਨਾਓ।ਤਿਉਹਾਰਾਂ ਵਿੱਚ ਕੁਝ ਵਾਧੂ ਸੁਆਦ ਜੋੜਨ ਲਈ, ਸੁਆਦੀ ਪਕਵਾਨਾਂ , ਕੇਕ ਕੱਟਿੰਗ ਦਾ ਅਨੰਦ ਲੈਂਦੇ ਹੋਏ ਇੱਕ ਅਨੰਦਦਾਇਕ ਪਾਰਟੀ ਕੀਤੀ ਗਈ। ਸਾਡਾ ਸ਼ਾਨਦਾਰ ਜੇ ਐਸ ਐਫ ਐਚ ਖਾਲਸਾ ਸੀ ਸੈ ਸਕੂਲ ਨਵਾਂਸ਼ਹਿਰ, ਸਕੂਲ ਭਾਈਚਾਰੇ ਲਈ, ਅਸੀਂ ਤੁਹਾਨੂੰ ਪਿਆਰ, ਰੋਸ਼ਨੀ ਅਤੇ ਹਾਸੇ ਨਾਲ ਭਰੀ ਦੀਵਾਲੀ ਦੀ ਕਾਮਨਾ ਕਰਦੇ ਹਾਂ। ਇਸ ਮੌਕੇ ਦਲਜੀਤ ਸਿੰਘ ਬੋਲਾ, ਪ੍ਰੇਮ ਸਿੰਘ, ਡੀ.ਪੀ ਮਨਜੀਤ ਸਿੰਘ, ਇੰਦਰਜੀਤ ਮਾਹੀ, ਰੋਹਿਤ ਚੌਹਾਨ, ਬਲਜਿੰਦਰ ਸਿੰਘ, ਗੁਰਦੀਪ ਕੌਰ ਭੁੱਲਰ,ਬਲਵੀਰ ਕੌਰ, ਪੂਜਾ ਸ਼ਰਮਾ,ਪੂਜਾ ਗੰਗੜ , ਮਿਸ ਕੰਚਨ ਸੋਨੀ, ਸੰਦੀਪ ਕੌਰ ਸ਼ਾਮਿਲ ਸਨ।

Leave a Reply

Your email address will not be published. Required fields are marked *

error: Content is protected !!