ਰੁੱਖ ਲਗਾਓ ਲੰਮੀ ਉਮਰ ਪਾਓ – ਤਰਸੇਮ ਲਾਲ

ਨਵਾਂਸ਼ਹਿਰ: 23 ਅਕਤੂਬਰ, (ਹਰਿੰਦਰ ਸਿੰਘ) ਸ਼ਹੀਦ ਭਗਤ ਸਿੰਘ ਨਗਰ ਵਿੱਚ ਸੰਨ 2003 ਤੋਂ ਵਾਤਾਵਰਣ ਨੂੰ ਸੰਭਾਲਣ ਲਈ ਜ਼ੋਰ-ਸ਼ੋਰ ਨਾਲ ਕੰਮ ਕਰ ਰਹੀ ਵਾਤਾਵਰਣ ਸੰਭਾਲ ਸੁਸਾਇਟੀ ਰਜਿ. ਨਵਾਂਸ਼ਹਿਰ ਵੱਲੋਂ ਦੀਵਾਲੀ ਅਤੇ ਬਾਬਾ ਵਿਸ਼ਵਕਰਮਾਂ ਦਿਵਸ ਮੌਕੇ ਸੋਨਾ ਰੋਡ ਤੇ ਸਥਿਤ ਸਰਕਾਰੀ ਮਿਉਂਸੀਪਲ ਪਾਰਕ ਵਿਖੇ ਵੱਖ – ਵੱਖ ਕਿਸਮਾਂ ਦੇ 11 ਬੂਟੇ ਲਗਾਏ ਗਏ। ਇਸ ਮੌਕੇ ਤੇ ਸੁਸਾਇਟੀ ਦੇ ਵਾਈਸ ਪ੍ਰਧਾਨ ਤਰਸੇਮ ਲਾਲ ਨੇ ਕਿਹਾ ਕਿ ਮਾਨਵਤਾ ਅਤੇ ਬਨਸਪਤੀ ਲਈ ਆਕਸੀਜਨ ਬਹੁਤ ਜ਼ਰੂਰੀ ਹੈ। ਆਕਸੀਜਨ ਸਾਨੂੰ ਪੇੜ-ਪੌਦਿਆਂ ਤੋਂ ਮਿਲਦੀ ਹੈ। ਇਸ ਲਈ ਸਾਨੂੰ ਵੱਧ ਤੋਂ ਵੱਧ ਬੂਟੇ ਲਗਾਉਣੇ ਚਾਹੀਦੇ ਹਨ। ਪੰਜਾਬ ਵਿੱਚ ਜੰਗਲਾਤ ਹੇਠ ਰਕਬਾ ਦਿਨ ਪ੍ਰਤੀ ਦਿਨ ਘਟਦਾ ਜਾ ਰਿਹਾ ਹੈ। ਇਹ ਬਹੁਤ ਵੱਡੀ ਚਿੰਤਾ ਦਾ ਵਿਸ਼ਾ ਹੈ। ਇਸ ਲਈ ਹਰੇਕ ਖੁਸ਼ੀ ਦੇ ਮੌਕੇ ਤੇ ਬੂਟੇ ਲਗਾ ਕੇ ਉਨ੍ਹਾਂ ਦੀ ਦੇਖਭਾਲ ਕਰਨੀ ਚਾਹੀਦੀ ਹੈ। ਸਾਡੀ ਸੁਸਾਇਟੀ ਵਲੋਂ ਹੁਣ ਤੱਕ ਜਿਲਾ ਸ਼ਹੀਦ ਭਗਤ ਸਿੰਘ ਨਗਰ ਵਿੱਚ ਵੱਖ-ਵੱਖ ਖੇਤਰਾਂ ਵਿੱਚ ਜੋਰ-ਸ਼ੋਰ ਨਾਲ ਬੂਟੇ ਲਗਾਏ ਅਤੇ ਵੰਡੇ ਗਏ। ਹਰ ਇਕ ਮਨੁੱਖ ਲਗਾਵੇ ਇਕ ਰੁੱਖ। ਇਸ ਮੌਕੈ ਤੇ ਸੁਸਾਇਟੀ ਦੇ ਪ੍ਰਧਾਨ ਜਸਵੰਤ ਸਿੰਘ ਭੱਟੀ, ਵਾਈਸ ਪ੍ਰਧਾਨ ਤਰਸੇਮ ਲਾਲ, ਕੈਸ਼ੀਅਰ ਕੁਲਦੀਪ ਕੁਮਾਰ,ਅਰੁਣ ਕੁਮਾਰ ਬਾਲੀ, ਰੇਸ਼ਮ ਸਿੰਘ ਅਤੇ ਧਰਮਪਾਲ ਬਾਲੀ ਹਾਜ਼ਰ ਸਨ।

Leave a Reply

Your email address will not be published. Required fields are marked *

error: Content is protected !!