ਨਵਾਂਸ਼ਹਿਰ 26 ਅਕਤੂਬਰ (ਹਰਿੰਦਰ ਸਿੰਘ)ਦੇਸ਼ ਦੀ ਸੱਭ ਤੋਂ ਵੱਡੀ ਅਤੇ ਨਾਮੀ ਕੁਸ਼ਤੀ ਸੰਸਥਾ ਰੁਸਤਮ-ਏ -ਹਿੰਦ ਵੈਲਫੇਅਰ ਸੰਸਥਾ ਨੂੰ ਭਾਰਤ ਸਰਕਾਰ ਦੇ ਮਾਨਤਾ ਪ੍ਰਾਪਤ ਅਦਾਰਾ ਵਾਈ ਐਸ ਐਸ ਫਾਊਡੇਸ਼ਨ ਦਿੱਲੀ ਵਲੋਂ ਦੇਸ਼ ਦਾ ਨੈਸ਼ਨਲ ਪੱਧਰ ਦਾ ਐਵਾਰਡ ਰਾਸ਼ਟਰੀਆ ਗੌਰਵ ਪੁਰਸਕਾਰ ਦਿੱਤਾ ਗਿਆ ਇਹ ਪੁਰਸਕਾਰ ਰੁਸਤਮ -ਏ – ਹਿੰਦ ਕੁਸ਼ਤੀ ਸੰਸਥਾ ਵਲੋਂ ਕੁਸ਼ਤੀ ਨੂੰ ਉਤਸ਼ਾਹਿਤ ਕਰਨ ਲਈ ਕੀਤੇ ਗਏ ਊਧਮਾਂ ਨੂੰ ਮੁੱਖ ਰੱਖ ਕਿ ਦਿੱਤਾ ਗਿਆ ਹੈ, ਫਾਊਡੇਸ਼ਨ ਦੇ ਕਮਿਊਨਟੀ ਲੀਡਰ ਰਿਟਾਇਰਡ ਆਰਮੀ ਅਫਸਰ ਸੀ ਕੇ ਸਕਸੈਨਾ ਅਤੇ ਫਾਊਂਡੇਸ਼ਨ ਦੇ ਪ੍ਰੈਸੀਡੈਂਟ ਡਾਇਰੈਕਟਰ ਕਮਲ ਚੌਧਰੀ ਨੇ ਦੱਸਿਆ ਕਿ ਪਿੱਛਲੇ ਲੰਬੇ ਸਮੇਂ ਤੋਂ ਰੁਸਤਮ -ਏ-ਹਿੰਦ ਕੁਸ਼ਤੀ ਸੰਸਥਾ ਵਲੋਂ ਕੁਸ਼ਤੀ ਦੇ ਸਰਵ ਉੱਚ ਟਾਈਟਲ ਰੁਸਤਮ -ਏ – ਹਿੰਦ, ਭਾਰਤ ਕੇਸਰੀ, ਭਾਰਤ ਕੁਮਾਰ, ਸ਼ਾਨੇ ਭਾਰਤ, ਪੰਜਾਬ ਕੇਸਰੀ, ਰੁਸਤਮ ਏ ਪੰਜਾਬ, ਪੰਜਾਬ ਕੁਮਾਰ, ਕਰਵਾਏ ਜਾਂਦੇ ਹਨ, ਫਾਊਡੇਸ਼ਨ ਵਲੋਂ ਸਮੂਹ ਭਾਰਤ ਵਿਚ ਕੁਸ਼ਤੀ ਸਬੰਧੀ ਸਰਵੇ ਕਰਨ ਉਪਰੰਤ ਸੰਸਥਾ ਨੂੰ ਰਾਸ਼ਰੀਆ ਗੌਰਵ ਪੁਰਸਕਾਰ ਦਿੱਤਾ ਗਿਆ ! ਕੁਸ਼ਤੀ ਸੰਸਥਾ ਦੀ ਇਸ ਪ੍ਰਾਪਤੀ ਨਾਲ ਕੁਸ਼ਤੀ ਜਗਤ ਵਿਚ ਖੁਸ਼ੀ ਦੀ ਲਹਿਰ ਹੈ ਇਸ ਮੌਕੇ ਤੇ ਰੁਸਤਮ ਏ ਹਿੰਦ ਕੁਸ਼ਤੀ ਸੰਸਥਾ ਦੇ ਰਾਸ਼ਟਰੀ ਚੇਅਰਮੈਨ ਭਲਵਾਨ ਭੁਪਿੰਦਰ ਪਾਲ ਸਿੰਘ ਜਾਡਲਾ ਨੇ ਸਮੂਹ ਫਾਊਡੇਸ਼ਨ ਦਾ ਧੰਨਵਾਦ ਕੀਤਾ ਅਤੇ ਅਗੇ ਤੋਂ ਕੁਸ਼ਤੀ ਨੂੰ ਹੋਰ ਬੁਲੰਦੀਆਂ ਤੇ ਲਿਜਾਉਣ ਦੋ ਗੱਲ ਆਖੀ ! ਇਸ ਮੌਕੇ ਕਿ ਕੁਸ਼ਤੀ ਸੰਸਥਾ ਦੇ ਰਾਸ਼ਟਰੀ ਲੀਗਲ ਸਲਾਹਕਾਰ ਐਡਵੋਕੇਟ ਨਿਰਾਜ ਭੱਲਾ, ਰਾਸ਼ਟਰੀ ਮੀਤ ਪ੍ਰਧਾਨ ਜੋਬਨ ਸਿੰਘ ਰਾਠੌਰ, ਸੂਬਾ ਹਿਮਾਚਲ ਪ੍ਰਦੇਸ਼ ਦਾ ਪ੍ਰਧਾਨ ਸਾਗਰ ਕਾਂਗੜਾ, ਸੂਬਾ ਹਰਿਆਣਾ ਦਾ ਪ੍ਰਧਾਨ ਸੁਸ਼ੀਲ ਕੁਮਾਰ ਕੈਂਥਲ, ਸੂਬਾ ਰਾਜਸਥਾਨ ਦਾ ਪ੍ਰਧਾਨ ਸੁੱਖਾ ਸਿੰਘ, ਸੂਬਾ ਪੰਜਾਬ ਦਾ ਸੀਨੀਅਰ ਮੀਤ ਪ੍ਰਧਾਨ ਅਬਦੁਲ ਮਜੀਦ, ਸੂਬਾ ਮੀਤ ਪ੍ਰਧਾਨ ਮਹੀਪਾਲ ਲੌਡੂਵਾਲ, ਸੂਬਾ ਕੋਚ ਅਤੇ ਜਨਰਲ ਸਕੱਤਰ ਪ੍ਰਿੰਸ ਨਾਹਰ ਚੰਗਿਆੜਾ, ਆਦਿ ਹਾਜਰ ਸਨ !



