ਤਰਨਤਾਰਨ ਜ਼ਿਮਨੀ ਚੋਣਾਂ ਵਿੱਚ ਮੈਡੀਕਲ ਪ੍ਰੈਕਟੀਸ਼ਨਰਜ਼ ਐਸੋਸੀਏਸ਼ਨ “ਆਪ” ਪਾਰਟੀ ਦਾ ਵਿਰੋਧ ਕਰੇਗੀ

ਨਵਾਂ ਸ਼ਹਿਰ 26 ਅਕਤੂਬਰ (ਹਰਿੰਦਰ ਸਿੰਘ) ਅੱਜ ਮੈਡੀਕਲ ਪ੍ਰੈਕਟੀਸ਼ਨਰ ਐਸੋਸੀਏਸ਼ਨ ਰਜਿ 295 ਜਿਲਾ ਸ਼ਹੀਦ ਭਗਤ ਸਿੰਘ ਨਗਰ ਦੀ ਮਾਸਿਕ ਮੀਟਿੰਗ ਲਿਵਾਸਾ ਹੋਸਪਿਟਲ ਵਿਖੇ ਡਾ ਕਸ਼ਮੀਰ ਸਿੰਘ ਢਿੱਲੋਂ ਦੀ ਪ੍ਰਧਾਨਗੀ ਹੇਠ ਹੋਈ । ਜਿਸ ਵਿੱਚ ਜਿਲ੍ਹੇ ਦੇ ਸਾਰੇ ਬਲਾਕਾਂ ਦੀ ਮੈਂਬਰਾਂ ਨੇ ਭਾਗ ਲਿਆ । ਬਲਾਕ ਅਹੁਦੇਦਾਰਾਂ ਨੇ ਆਪਣੇ ਬਲਾਕਾਂ ਦੀਆਂ ਮੁਸ਼ਕਲਾਂ ਸਾਂਝੀਆਂ ਕੀਤੀਆਂ । ਸੂਬਾ ਕਮੇਟੀ ਦੇ ਉਪ ਪ੍ਰਧਾਨ ਦਿਲਦਾਰ ਸਿੰਘ ਚਾਹਲ ਅਤੇ ਸੂਬਾ ਕਮੇਟੀ ਮੈਂਬਰ ਡਾ ਧਰਮਪਾਲ ਔੜ ਵਿਸ਼ੇਸ਼ ਤੌਰ ਤੇ ਸ਼ਾਮਿਲ ਹੋਏ ।ਡਾ ਧਰਮਪਾਲ ਨੇ ਬੋਲਦਿਆਂ ਕਿਹਾ ਕਿ ਮੈਡੀਕਲ ਪ੍ਰੈਕਟੀਸ਼ਨਰਾਂ ਦੀਆਂ ਕਈ ਦਹਾਕਿਆਂ ਤੋਂ ਲਟਕਦੀਆਂ ਮੰਗਾਂ ਅਤੇ ਸਰਕਾਰਾਂ ਦੀ ਮੈਂ ਨਾ ਮਾਨੂੰ ਵਾਲੀ ਨੀਤੀ ਤੋਂ ਜਾਣੂ ਕਰਾਇਆ। ਕੈਪਟਨ ਸਰਕਾਰ, ਬਾਦਲ ਸਰਕਾਰ, ਉਪਰੰਤ ਕੈਪਟਨ-ਚੰਨੀ ਸਰਕਾਰ ਨੇ ਉਨ੍ਹਾਂ ਦੀਆਂ ਮੰਗਾਂ ਨੂੰ ਮੰਨਣ ਦਾ ਭਰੋਸਾ ਦਿੱਤਾ, ਪਰ ਅਮਲੀ ਜਾਮਾ ਨਹੀਂ ਪਹਿਨਾਇਆ।ਉਨ੍ਹਾਂ ਕਿਹਾ ਕਿ ਲੁਧਿਆਣਾ ਜ਼ਿਮਨੀ ਚੋਣ ਦੌਰਾਨ ਆਗੂਆਂ ਨਾਲ ਮੀਟਿੰਗ ਵਿੱਚ ਮਸਲਾ ਹੱਲ ਕਰਨ ਦਾ ਯਕੀਨ ਦਿਵਾਇਆ ਸੀ । ਤਰਨ ਤਰਨ ਵਿੱਚ ਜਿਮਨੀ ਚੋਣ ਵਿੱਚ ਸੂਬੇ ਭਰ ਦੇ ਮੈਡੀਕਲ ਪ੍ਰੈਕਟੀਸ਼ਨਰ ਆਮ ਆਦਮੀ ਪਾਰਟੀ ਦੀ ਸਰਕਾਰ ਦਾ ਵਿਰੋਧ ਕਰਨਗੇ। ਮੀਟਿੰਗ ਵਿੱਚ ਡਾ ਟੇਕਚੰਦ ਜਿਲ੍ਹਾ ਚੇਅਰਮੈਨ,ਡਾ ਰਾਮਜੀਦਾਸ ਜਿਲ੍ਹਾ ਕੈਸ਼ੀਅਰ,ਡਾ ਵਿਮਲ ਜੀ ਜਿਲ੍ਹਾ ਵਾਈਸ ਕੈਸ਼ੀਅਰ,ਡਾ ਕੁਲਵੀਰ ਸਿੰਘ ਐਕਸ਼ਨ ਕਮੇਟੀ ,ਡਾ ਕਸ਼ਮੀਰ ਬੰਗਾ ਜਿਲ੍ਹਾ ਵਾਈਸ ਪ੍ਰਧਾਨ, ਡਾ ਧਰਮਜੀਤ ਜਿਲ੍ਹਾ ਸੈਕਟਰੀ,ਡਾ ਨਾਮਦੇਵ ਐਕਸ਼ਨ ਕਮੇਟੀ ਮੈਂਬਰ,ਡਾ ਸੰਦੀਪ ਜੋਸ਼ੀ ਜਿਲ੍ਹਾ ਵਾਈਸ, ਡਾ, ਜਗਦੀਸ਼ ਕਾਮਾਂ, ਡਾ ਮੰਗਲ ਬਲਾਕ ਬਹਿਰਾਮ ਕੈਸ਼ੀਅਰ, ਡਾ ਬਲਵੀਰ ਸਿੰਘ ਮਜਾਰੀ, ਬਲਾਚੌਰ ਤਹਿਸੀਲ ਦੇ ਪ੍ਰਧਾਨ ਡਾ ਤੇਜਿੰਦਰ ਜੋਤ ਸ਼ਾਮਿਲ ਹੋਏ ਆਦਿ ਹਾਜ਼ਰ ਹੋਏ।

Leave a Reply

Your email address will not be published. Required fields are marked *

error: Content is protected !!