ਨਵਾਂਸ਼ਹਿਰ 28 ਅਕਤੂਬਰ (ਹਰਿੰਦਰ ਸਿੰਘ) ਰਾਹੋਂ ਰੋਡ ਸਥਿਤ ਦੋਆਬਾ ਆਰੀਆ ਸੀਨੀਅਰ ਸੈਕੰਡਰੀ ਸਕੂਲ ਵਿਖੇ ਚਲ ਰਹੇ ਐਨ ਐਸ ਐਸ ਕੈਂਪ ਦੇ ਚੌਥੇ ਦਿਨ ਦੌਰਾਨ ਵਲੰਟੀਅਰਾਂ ਨੇ ਸਵੇਰੇ ਦੌੜ ਲਗਾ ਕੇ ਕਸਰਤ ਕੀਤੀ ਉਪਰੰਤ ਨਾਸ਼ਤਾ ਕੀਤਾ। ਇਸ ਮੌਕੇ ਪ੍ਰਿੰਸੀਪਲ ਰਜਿੰਦਰ ਸਿੰਘ ਗਿੱਲ ਨੇ ਦੱਸਿਆ ਕਿ ਅੱਜ ਬਲੱਡ ਬੈਂਕ ਨਵਾਂ ਸ਼ਹਿਰ ਤੋਂ ਟੀਮ ਆਈ ਅਤੇ ਉਸਨੇ ਸਾਰੇ ਬੱਚਿਆਂ ਦਾ ਬਲੱਡ ਗਰੁੱਪ ਚੈੱਕ ਕੀਤਾ ਅਤੇ ਵਿਦਿਆਰਥੀਆਂ ਨੂੰ ਇਸ ਬਾਰੇ ਜਾਣਕਾਰੀ ਦਿੱਤੀ ਗਈ ਪ੍ਰੋਗਰਾਮ ਆਫਿਸਰ ਐਚ ਓ ਡੀ ਗੁਰਪ੍ਰੀਤ ਕੌਰ ਨੇ ਗੁਰਿੰਦਰ ਸਿੰਘ ਤੂਰ ਤੇ ਉਨਾਂ ਦੀ ਟੀਮ ਦਾ ਬਲੱਡ ਗਰੁੱਪ ਚੈਕ ਕਰਨ ਲਈ ਧੰਨਵਾਦ ਕੀਤਾ। ਇਸ ਤੋਂ ਬਾਅਦ ਸੰਤੋਸ਼ ਰਾਣੀ ਨੇ ਰਾਹੋਂ ਰੋਡ ਤੇ ਖੇਡ ਮੈਦਾਨ ਦੇ ਐਨ ਐਸ ਐਸ ਦੇ ਵਲੰਟੀਅਰਜ਼ ਵੱਲੋਂ ਟੋਏ ਭਰੇ ਗਏ ਫਿਰ ਸਫਾਈ ਕੀਤੀ ਗਈ ਅਤੇ ਵਿਦਿਆਰਥੀਆਂ ਨੂੰ ਆਲੇ ਦੁਆਲੇ ਦੀ ਸਫਾਈ ਕਰਨ ਬਾਰੇ ਜਾਗਰੂਕ ਕੀਤਾ ਗਿਆ। ਸ਼ਾਮ ਨੂੰ ਬੱਚਿਆਂ ਨੇ ਸੱਭਿਆਚਾਰ ਗਤੀਵਿਧੀਆਂ ਕਰਕੇ ਮਨ ਪਰਚਾਵੇ ਦਾ ਪ੍ਰੋਗਰਾਮ ਕੀਤਾ ਗਿਆ। ਇਸ ਮੌਕੇ ਵਾਈਸ ਪ੍ਰਿੰਸੀਪਲ ਇੰਦਰਜੀਤ ਕੌਰ ਲੈਕਚਰਾਰ ਅਮਨ, ਲੈਕਚਰਾਰ ਸਰਬਜੀਤ ਕੌਰ, ਲੈਕਚਰਾਰ ਹਿਨਾ, ਲੈਕਚਰਾਰ ਸਿਰਜਣਾ, ਜਸਪਾਲ ਸਿੰਘ,ਮਹਿੰਦਰ ਪਾਲ ਆਦਿ ਪਤਵੰਤੇ ਹਾਜ਼ਰ ਸਨ।

