ਨਵਾਂਸ਼ਹਿਰ, 28 ਅਕਤੂਬਰ (ਹਰਿੰਦਰ ਸਿੰਘ) ਸਿਵਲ ਸਰਜਨ ਸ਼ਹੀਦ ਭਗਤ ਸਿੰਘ ਨਗਰ ਡਾਕਟਰ ਗੁਰਿੰਦਰਜੀਤ ਸਿੰਘ ਦੇ ਦਿਸ਼ਾ ਨਿਰਦੇਸ਼ਾਂ ਤਹਿਤ ਡਿਪਟੀ ਸਮੂਹ ਸਿਖਿਆ ਤੇ ਸੂਚਨਾ ਅਫ਼ਸਰ ਤਰਸੇਮ ਲਾਲ ਵਲੋਂ ਚੰਡੀਗੜ ਰੋਡ ਤੇ ਐਸ ਓ ਈ ਸਕੂਲ ਨਵਾਂਸ਼ਹਿਰ ਕੋਲ ਮਜ਼ਦੂਰ ਭਰਾਵਾਂ ਨੂੰ ਸਿਹਤ ਪ੍ਰੋਗਰਾਮਾਂ ਸਬੰਧੀ ਜਾਗਰੂਕ ਕੀਤਾ ਗਿਆ ਅਤੇ ਤੰਬਾਕੂ ਫਰੀ ਯੂਥ ਕੰਮਪੇਨ ਤਹਿਤ ਜਾਗਰੂਕ ਕਰਦਿਆਂ ਪ੍ਰਣ ਦਿਵਾਇਆ ਗਿਆ।ਇਸ ਦੇ ਨਾਲ ਹੀ ਡਿਪਟੀ ਸਮੂਹ ਸਿਖਿਆ ਤੇ ਸੂਚਨਾਂ ਅਫ਼ਸਰ ਤਰਸੇਮ ਲਾਲ ਨੇ ਨੈਸ਼ਨਲ ਵਾਇਰਲ ਹੈਪੇਟਾਈਟਸ ਕੰਟਰੋਲ ਪ੍ਰੋਗਰਾਮ, ਐਮਰਜੈਂਸੀ ਸਰਵਿਸ 108 ਡੈਗੂ, ਚਿਟਨਗੂਨੀਆ, ਮਲੇਰੀਆ ਦਾ ਇਲਾਜ ਮੁਫ਼ਤ,ਆਯੂਰਵੈਦਾ ਪੰਜਾਬ, ਨੈਸ਼ਨਲ ਟੀਬੀ ਕੰਟਰੋਲ ਪ੍ਰੋਗਰਾਮ, ਪੰਜਾਬ ਸਟੇਟ ਏਡਜ਼ ਕੰਟਰੋਲ ਪ੍ਰੋਗਰਾਮ ਮੁੱਖਮੰਤਰੀ ਪੰਜਾਬ ਕੈਂਸਰ ਰਾਹਤ ਕੋਸ਼ ਸਬੰਧੀ ਜਾਗਰੂਕ ਕੀਤਾ ਗਿਆ ਅਤੇ ਪ੍ਰਣ ਦਿਵਾਉਂਦਿਆਂ ਕਿਹਾ ਕਿ “ਮੈਂ ਵਾਅਦਾ ਕਰਦਾਂ ਹਾਂ ਕਿ ਮੈਂ ਪੂਰੀ ਜ਼ਿੰਦਗੀ ਕਿਸੇ ਵੀ ਤਰਾਂ ਦੇ ਤੰਬਾਕੂ ਪਦਾਰਥ ਦਾ ਕਿਸੀ ਵੀ ਰੂਪ ਵਿੱਚ ਵਰਤੋਂ ਨਹੀਂ ਨਹੀਂ ਕਰਾਂਗਾ।ਮੈਂ ਇਹ ਵੀ ਵਾਅਦਾ ਕਰਦਾਂ ਹਾਂ ਕਿ ਜੇਕਰ ਮੇਰੇ ਪਰਿਵਾਰ ਦਾ ਕੋਈ ਮੈਂਬਰ ਜਾਂ ਰਿਸ਼ਤੇਦਾਰ ਅਤੇ ਮਿੱਤਰ ਕਿਸੇ ਰੂਪ ਵਿੱਚ ਤੰਬਾਕੂ ਦੀ ਵਰਤੋਂ ਕਰਦਾ ਹੈ ਤਾਂ ਮੈਂ ਉਸ ਨੂੰ ਤੰਬਾਕੂ ਦੇ ਮਾੜੇ ਸੇਵਨ ਬਾਰੇ ਜਾਗਰੂਕ ਕਰਾਂਗਾ ਅਤੇ ਉਸ ਦੀ ਇਸ ਆਦਤ ਨੂੰ ਛੁਡਵਾਉਣ ਵਿੱਚ ਮੱਦਦ ਕਰਾਂਗਾ।”ਤਰਸੇਮ ਲਾਲ ਨੇ ਕਿਹਾ ਕਿ ਜੇਕਰ ਯੂਥ ਅਤੇ ਮਜ਼ਦੂਰ ਭਰਾ ਸਿਹਤ ਵਿਭਾਗ ਮੁਤਾਬਕ ਤੰਬਾਕੂ ਪਦਾਰਥਾਂ ਦੇ ਮਾੜੇ ਸੇਵਨ ਦੇਂ ਮਾੜੇ ਪ੍ਰਭਾਵਾਂ ਬਾਰੇ ਜਾਗਰੂਕ ਰਹਿਣ ਤਾ ਉਹ ਸਿਹਤ ਮੰਦ ਰਹਿ ਸਕਦੇ ਹਨ।ਇਸ ਮੌਕੇ ਸੁਭਾਸ਼ ਕੁਮਾਰ,ਪ੍ਰੇਮ, ਰਾਮ ਪ੍ਰਸਾਦ, ਰਣਜੀਤ ਕੁਮਾਰ, ਸੁਰੇਸ਼ ਕੁਮਾਰ, ਕਮਾਲ, ਸਿਆਮਵੀਰ ਅਤੇ ਮਜ਼ਦੂਰ ਭਰਾਵਾਂ ਵਲੋਂ ਸੰਪੂਰਨ ਸਹਿਯੋਗ ਦਿੱਤਾ ਗਿਆ।

