ਨਵਾਂਸ਼ਹਿਰ 30 ਅਕਤੂਬਰ (ਹਰਿੰਦਰ ਸਿੰਘ) ਸਹਾਇਕ ਇੰਜੀਨੀਅਰ ਦਿਹਾਤੀ ਉਪ ਮੰਡਲ ਤੋਂ ਪ੍ਰਾਪਤ ਸੂਚਨਾ ਅਨੁਸਾਰ ਆਮ ਪਬਲਿਕ ਨੂੰ ਸੂਚਿਤ ਕੀਤਾ ਜਾਂਦਾ ਹੈ ਕਿ 132 ਕੇ.ਵੀ ਸ/ਸ ਨਵਾਂਸ਼ਹਿਰ ਤੋਂ ਚਲਦੇ 11 ਕੇ.ਵੀ ਬਰਨਾਲਾ ਫੀਡਰ,11 ਕੇ.ਵੀ ਲੰਗੜੋਆ ਫੀਡਰ, 11 ਕੇ.ਵੀ ਕਰਿਆਮ ਫੀਡਰ,11 ਕੇ.ਵੀ. ਸਿੰਬਲੀ ਫੀਡਰ,11 ਕੇ.ਵੀ ਅਲੀਪੁਰ ਫੀਡਰ, 11 ਕੇ.ਵੀ ਮਹਿੰਦੀਪੁਰ ਫੀਡਰ ਅਤੇ 66 ਕੇ.ਵੀ ਭੀਣ ਸ/ਸ ਤੋਂ ਚਲਦੇ 11 ਕੇ.ਵੀ ਘਟਾਰੋਂ ਫੀਡਰ,11 ਕੇ.ਵੀ ਕੋਟ ਪੱਤੀ ਫੀਡਰ,11 ਕੇ.ਵੀ ਮੁਬਾਰਕਪੁਰ ਫੀਡਰ, 11 ਕੇ.ਵੀ ਮੂਸਾਪੁਰ ਫੀਡਰ,11 ਕੇ.ਵੀਮਹਾਲੋਂ ਫੀਡਰ,11 ਕੇ.ਵੀ ਅਮਰਗੜ ਫੀਡਰ,11 ਕੇ.ਵੀ ਜੱਬੋਵਾਲ ਫੀਡਰ, 11 ਕੇ.ਵੀ ਭੀਣ ਫੀਡਰ,11 ਕੇ.ਵੀ ਗੁਜ਼ਰਪੁਰ ਫੀਡਰ ਤੇ ਸ਼ੱਟ ਡਾਊਨ ਮੁਤਾਬਕ ਮੇਨਟੀਨੈਸ ਕਰਨ ਹਿੱਤ ਮਿਤੀ 01 ਨਵੰਬਰ 2025 ਨੂੰ ਬਿਜਲੀ ਸਪਲਾਈ ਬੰਦ ਕੀਤੀ ਜਾਣੀ ਹੈ। ਇਨ੍ਹਾਂ ਫੀਡਰਾਂ ਅਧੀਨ ਚਲਦੇ ਪਿੰਡ ਅਮਰਗੜ, ਭੰਗਲ ਕਲਾਂ, ਕਰਿਆਮ, ਜੱਬੋਵਾਲ,ਅਲਾਚੌਰ, ਗੋਲੇਵਾਲ, ਚੂਹੜਪੁਰ, ਮਹਿੰਦੀਪੁਰ, ਭੀਣ, ਗੁਜ਼ਰਪੁਰ,ਪੱਲੀ ਉੱਚੀ, ਮੁਬਾਰਕਪੁਰ, ਮੂਸਾਪੁਰ, ਸੋਨਾ, ਲੰਗੜੋਆ,ਮਹਾਲੋਂ,ਪੱਲੀ ਝਿੱਕੀ, ਬਰਨਾਲਾ ਕਲਾਂ,ਬਘੌਰਾਂ, ਲੋਧੀਪੁਰ,ਘਟਾਰੋਂ,ਰੁੜਕੀ’ ਖਾਸ, ਕਰੀਹਾ,ਮੱਲਪੁਰ ਅੜਕਾਂ,ਜੇਠੂਮਜਾਰਾ, ਪੁਨੂੰ ਮਜਾਰਾ,ਸਲੋਹ,ਅਲੀਪੁਰ ਅਤੇ ਸਿੰਬਲੀ ਦੇ ਘਰਾਂ/ਮੋਟਰਾਂ ਦੀ ਬਿਜਲੀ ਸਪਲਾਈ ਸਮਾਂ ਸਵੇਰੇ 10:00 ਵਜੇ ਤੋਂ ਸ਼ਾਮ 04:00 ਵਜੇ ਤੱਕ ਬੰਦ ਰਹੇਗੀ।
