ਸਰਕਾਰਾਂ ਦੇ ਕੰਮ ਹੁਣ ਸਮਾਜ ਸੇਵੀ ਸੰਸਥਾਵਾਂ ਕਰਨਗੀਆਂ – ਥਾਂਦੀ, ਆਪ ਦੇ ਵਿਕਾਸ ਕਾਰਜਾਂ ਦੇ ਦਾਅਵੇ ਨਿਕਲੇ ਖੋਖਲੇ – ਖਾਲਸਾ, ਸ਼੍ਰੀ ਗੁਰੂ ਰਾਮਦਾਸ ਸੇਵਾ ਸੁਸਾਇਟੀ ਨੇ ਅੰਬੇਡਕਰ ਚੌਂਕ ਨਵਾਂਸ਼ਹਿਰ ਵਿਖੇ ਲੁੱਕ ਨਾਲ ਸੜਕ ਦੇ ਖੱਡੇ ਭਰੇ

ਨਵਾਂਸ਼ਹਿਰ 30 ਅਕਤੂਬਰ (ਹਰਿੰਦਰ ਸਿੰਘ) ਸਮੇਂ ਦੀਆਂ ਸਰਕਾਰਾਂ ਲੋਕਾਂ ਨੂੰ ਚੋਣਾਂ ਮੌਕੇ ਝੂਠ ਬੋਲ ਕੇ ਵੱਖ ਵੱਖ ਤਰ੍ਹਾਂ ਦੇ ਖੋਖਲੇ ਵਾਅਦੇ ਅਤੇ ਦਾਅਵੇ ਕਰਨ ਦੇ ਦਮਗਜੇ ਮਾਰਕੇ ਆਪਣੀ ਪਿੱਠ ਥਾਪੜਨ ਤੋਂ ਇਲਾਵਾ ਕੁਝ ਨਹੀਂ ਕਰ ਰਹੀਆਂ।ਇਸ ਲਈ ਹੁਣ ਸਰਕਾਰਾਂ ਦੇ ਕੰਮ ਹੁਣ ਸਮਾਜ ਸੇਵੀ ਸੰਸਥਾਵਾਂ ਕਰਨਗੀਆਂ। ਉਕਤ ਵਿਚਾਰਾਂ ਦਾ ਪ੍ਰਗਟਾਵਾ ਸ੍ਰੀ ਗੁਰੂ ਰਾਮਦਾਸ ਸੇਵਾ ਸੋਸਾਇਟੀ ਦੇ ਪ੍ਰਧਾਨ ਸੁਖਵਿੰਦਰ ਸਿੰਘ ਥਾਂਦੀ ਨੇ ਕੀਤਾ।ਸੁਖਵਿੰਦਰ ਸਿੰਘ ਥਾਂਦੀ ਨੇ ਦੱਸਿਆ ਕਿ ਸ਼ਹਿਰ ਵਿੱਚ ਹਰ ਰੋਜ਼ ਕੋਈ ਨਾ ਕੋਈ ਵਿਅਕਤੀ ਸੜਕ ਦੇ ਖਤਰਨਾਕ ਪਏ ਖੱਡਿਆਂ ਵਿੱਚ ਡਿੱਗ ਕੇ ਜ਼ਖਮੀ ਹੋ ਰਿਹਾ ਹੈ। ਜਿਸ ਨਾਲ ਰਾਹਗੀਰਾਂ ਦਾ ਜਾਨੀ ਤੇ ਮਾਲੀ ਨੁਕਸਾਨ ਹੁੰਦਾ ਰਹਿੰਦਾ ਹੈ। ਸਰਕਾਰ ਤੋਂ ਖਫਾ ਹੋਏ ਲੋਕਾਂ ਨੇ ਸਮਾਜ ਸੇਵੀ ਸੰਸਥਾਵਾਂ ਅੱਗੇ ਗੁਹਾਰ ਲਗਾਈ।ਇਸ ਬੇਨਤੀ ਨੂੰ ਪ੍ਰਵਾਨ ਕਰਦਿਆਂ ਸ਼੍ਰੀ ਗੁਰੂ ਰਾਮਦਾਸ ਸੇਵਾ ਸੁਸਾਇਟੀ ਨੇ ਪਹਿਲ ਦੇ ਆਧਾਰ ਤੇ ਅਜ ਸਵੇਰੇ ਅੰਬੇਡਕਰ ਚੌਂਕ ਨਜ਼ਦੀਕ ਬਸ ਅੱਡਾ ਨਵਾਂਸ਼ਹਿਰ ਵਿਖੇ ਖਤਰਨਾਕ ਵੱਡੇ ਵੱਡੇ ਖੱਡਿਆਂ ਨੂੰ ਲੁੱਕ ਅਤੇ ਬਜ਼ਰੀ ਨਾਲ ਪੱਕੇ ਤੋਰ ਨਾਲ ਭਰ ਕੇ ਇੱਕ ਮਿਸਾਲ ਪੇਸ਼ ਕੀਤੀ ਹੈ। ਖੱਡਿਆਂ ਨੂੰ ਭਰਨ ਤੇ ਰਾਹਗੀਰਾਂ ਨੇ ਸ੍ਰੀ ਗੁਰੂ ਰਾਮਦਾਸ ਸੇਵਾ ਸੁਸਾਇਟੀ ਦੇ ਕੰਮ ਦੀ ਪ੍ਰਸ਼ੰਸਾ ਕੀਤੀ, ਕਿਉਂਕਿ ਬਹੁਤ ਸਾਰੇ ਲੋਕ ਡਿੱਗ ਕੇ ਜ਼ਖਮੀ ਹੋਏ ਹਨ। ਸੁਸਾਇਟੀ ਦੇ ਪ੍ਰਧਾਨ ਸੁਖਵਿੰਦਰ ਸਿੰਘ ਥਾਂਦੀ ਅਤੇ ਮੈਂਬਰ ਅਮਰਜੀਤ ਸਿੰਘ ਖਾਲਸਾ ਨੇ ਦੱਸਿਆ ਕਿ ਸੁਸਾਇਟੀ ਵੱਲੋ ਇਹ ਨਿਸ਼ਕਾਮ ਸੇਵਾ ਕੀਤੀ ਜਾਂਦੀ ਹੈ । ਉਹਨਾਂ ਦੱਸਿਆ ਸੁਸਾਇਟੀ ਵੱਲੋਂ ਸਮੇਂ ਸਮੇਂ ਤੇ ਪਿਛਲੇ 9 ਸਾਲਾਂ ਤੋ ਇਹ ਸੇਵਾ ਕੀਤੀ ਜਾ ਰਹੀ ਹੈ ।ਅੱਜ ਅੰਬੇਡਕਰ ਚੌਂਕ ਨਵਾਂਸ਼ਹਿਰ ਵਿਖੇ ਲੁੱਕ ਨਾਲ ਖੱਡੇ ਭਰੇ ਗਏ।ਸ਼ਹਿਰ ਦੇ ਲੋਕਾ ਦੀ ਭਲਾਈ ਲਈ ਅਜਿਹੇ ਕਾਰਜ ਜਾਰੀ ਰਹਿਣਗੇ।ਸੜਕ ਮੁਰੰਮਤ ਲਈ ਰੋਡ ਰੂਲ਼ਰ , ਗਟਕਾ, ਬਜ਼ਰੀ, ਰੇਤਾ, ਲੁੱਕ ਆਦਿ ਮਟੀਰੀਅਲ ਦਾ ਇਸਤੇਮਾਲ ਕੀਤਾ ਗਿਆ। ਇਸ ਮੌਕੇ ਸੁਸਾਇਟੀ ਪ੍ਰਧਾਨ ਸੁਖਵਿੰਦਰ ਸਿੰਘ ਥਾਂਦੀ ਵੱਲੋਂ ਲੋਕਾ ਨੂੰ ਸਹਿਯੋਗ ਕਰਨ ਲਈ ਵੀ ਬੇਨਤੀ ਕੀਤੀ ਗਈ ਹੈ ਕਿਉਕਿ ਇਸ ਵਿੱਚ ਖਰਚਾ ਬਹੁਤ ਆ ਰਿਹਾ ਹੈ ਜੋ ਕਿ ਸੁਸਾਇਟੀ ਦੇ ਬਜਟ ਦੇ ਅਨੁਕੂਲ ਨਹੀਂ ਹੈ।ਇਸ ਮੌਕੇ ਸੁਖਵਿੰਦਰ ਸਿੰਘ ਥਾਂਦੀ, ਅਮਰਜੀਤ ਸਿੰਘ ਖਾਲਸਾ, ਕਰਮਜੀਤ ਸਿੰਘ ਸੋਢੀ,ਜਸਵਿੰਦਰ ਸਿੰਘ, ਕੁਲਦੀਪ ਸਿੰਘ, ਦੀਪਕ ਆਦਿ ਸੇਵਾਵਾਂ ਨਿਭਾ ਰਹੇ ਹਨ।

Leave a Reply

Your email address will not be published. Required fields are marked *

error: Content is protected !!