ਨਵਾਂਸ਼ਹਿਰ: 31 ਅਕਤੂਬਰ (ਹਰਿੰਦਰ ਸਿੰਘ) 29 ਵੀਆਂ ਜ਼ਿਲ੍ਹਾ ਪੱਧਰੀ ਤਿੰਨ ਦਿਨਾਂ ਪ੍ਰਾਇਮਰੀ ਸਕੂਲ ਖੇਡਾਂ ਅੱਜ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਮੁਕੰਦਪੁਰ ਦੇ ਖੇਡ ਮੈਦਾਨ ਵਿਖੇ ਬੜੀ ਸ਼ਾਨੋ ਸ਼ੌਕਤ ਨਾਲ ਸਮਾਪਤ ਹੋਈਆਂ। ਜਿਨ੍ਹਾਂ ਵਿਚ ਕਬੱਡੀ ਨੈਸ਼ਨਲ ਤੇ ਸਰਕਲ,ਖੋ ਖੋ, ਫੁੱਟਬਾਲ,ਰੱਸਾ ਕੱਸੀ, ਬੈਡਮਿੰਟਨ, ਸ਼ਤਰੰਜ, ਜਿਮਨਾਸਟਿਕ,ਮਿੰਨੀ ਹੈਂਡਬਾਲ ਯੋਗ ਕਲਾਸਿਕ,ਆਰਟਿਸਟਿਕ ਤੇ ਰਿਧਮਿਕ ਅਤੇ ਕਰਾਟੇ ਆਦਿ ਤੋਂ ਇਲਾਵਾ ਵੱਖ ਵੱਖ ਵਰਗਾਂ ਦੀਆਂ ਅਥਲੈਟਿਕਸ ਈਵੈਂਟਸ ਕਰਵਾਈਆਂ ਗਈਆਂ।ਅੱਜ ਖੇਡਾਂ ਦੀ ਸਮਾਪਤੀ ਦੇ ਆਖਰੀ ਦਿਨ ਇਸ ਮੌਕੇ ਤੇ ਮੁੱਖ ਮਹਿਮਾਨ ਵਜੋਂ ਹਰਜੋਤ ਕੌਰ ਲੋਹਟੀਆ ਮਹਿਲਾ ਵਿੰਗ ਰਾਜ ਸਕੱਤਰ ਨੇ ਵਿਸ਼ੇਸ਼ ਤੌਰ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ ਅਤੇ ਜੇਤੂ ਖਿਡਾਰੀਆਂ ਅਤੇ ਖੇਡਾਂ ਦੇ ਖੇਤਰ ਵਿੱਚ ਸੇਵਾਵਾਂ ਨਿਭਾਉਣ ਵਾਲੇ ਸਰੀਰਕ ਸਿੱਖਿਆ ਸਟਾਫ ਅਤੇ ਪਤਵੰਤਿਆਂ ਨੂੰ ਸਨਮਾਨ ਚਿੰਨ ਦਿੱਤੇ। ਇਸ ਤੋਂ ਪਹਿਲਾਂ ਦੋ ਦਿਨਾਂ ਦੀਆਂ ਖੇਡਾਂ ਵਿੱਚ ਹਲਕਾ ਇੰਚਾਰਜ ਬੰਗਾ ਕੁਲਜੀਤ ਸਰਹਾਲ ਅਤੇ ਵਿਧਾਇਕ ਬੰਗਾ ਡਾਕਟਰ ਸੁਖਵਿੰਦਰ ਸੁਖੀ ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ ਅਤੇ ਖਿਡਾਰੀਆਂ ਨੂੰ ਆਸ਼ੀਰਵਾਦ ਦਿੱਤਾ। ਜ਼ਿਲ੍ਹਾ ਸਿੱਖਿਆ ਅਫ਼ਸਰ ਅਨੀਤਾ ਸ਼ਰਮਾ ਦੀ ਅਗਵਾਈ ਹੇਠ ਉਪ ਜ਼ਿਲ੍ਹਾ ਸਿੱਖਿਆ ਅਫਸਰ ਲਖਬੀਰ ਸਿੰਘ ਅਤੇ ਸਾਬਕਾ ਉਪ ਜ਼ਿਲ੍ਹਾ ਸਿੱਖਿਆ ਅਫਸਰ ਅਮਰਜੀਤ ਖਟਕੜ ਨੇ ਮੁੱਖ ਮਹਿਮਾਨ ਹਰਜੋਤ ਲੋਹਟੀਆਂ ਨੂੰ ਜੀ ਆਇਆ ਆਖਿਆ। ਆਪਣੇ ਸੰਦੇਸ਼ ਵਿੱਚ ਅਮਰਜੀਤ ਖਟਕੜ੍ਹ ਨੇ ਦੱਸਿਆ ਕਿ ਇਹ ਤਿੰਨ ਦਿਨਾਂ ਟੂਰਨਾਮੈਂਟ ਵਿਭਾਗ ਦੀਆਂ ਹਦਾਇਤਾਂ ਅਨੁਸਾਰ ਅਤੇ ਇਲਾਕੇ ਦੇ ਵੱਖ ਵੱਖ ਐਨ ਆਰ ਆਈ ਪਰਿਵਾਰਾਂ ਦੇ ਸਹਿਯੋਗ ਨਾਲ ਨੇਪਰੇ ਚਾੜ੍ਹਿਆ ਗਿਆ। ਸਾਬਕਾ ਉਪ ਜ਼ਿਲ੍ਹਾ ਸਿੱਖਿਆ ਅਫਸਰ ਅਮਰਜੀਤ ਖੜਕੜ ਅਤੇ ਉਪ ਜ਼ਿਲ੍ਹਾ ਸਿੱਖਿਆ ਅਫਸਰ ਲਖਬੀਰ ਸਿੰਘ ਨੇ ਤਿੰਨ ਦਿਨਾਂ ਖੇਡਾਂ ਦੀ ਸਮਾਪਤੀ ਤੇ ਸਮੁੱਚੇ ਜੇਤੂ ਖਿਡਾਰੀਆਂ ਅਤੇ ਆਪਣੀਆਂ ਡਿਊਟੀਆਂ ਤਨ ਦੇਹੀ ਨਾਲ ਨਿਭਾਉਣ ਵਾਲੇ ਸਰੀਰਕ ਸਿੱਖਿਆ ਸਟਾਫ ਦਾ ਧੰਨਵਾਦ ਕੀਤਾ ਅਤੇ ਉਨ੍ਹਾਂ ਨੂੰ ਸਨਮਾਨ ਚਿੰਨ ਦੇ ਕੇ ਨਿਵਾਜਿਆ ਗਿਆ। ਇਸ ਮੌਕੇ ਤੇ ਜ਼ਿਲ੍ਹਾ ਟੂਰਨਾਮੈਂਟ ਕਮੇਟੀ ਅਤੇ ਜ਼ਿਲ੍ਹਾ ਸਪੋਰਟਸ ਕੋਆਰਡੀਨੇਟਰ ਮੈਡਮ ਦਵਿੰਦਰ ਕੌਰ ਨੇ ਟੂਰਨਾਮੈਂਟ ਦੇ ਵਧੀਆ ਸੰਚਾਲਨ ਕਰਨ ਅਤੇ ਸਮੁੱਚੀ ਟੂਰਨਾਮੈਂਟ ਕਮੇਟੀ ਦਾ ਧੰਨਵਾਦ ਕੀਤਾ। ਸਟੇਜ ਸਕੱਤਰ ਦੀ ਭੂਮਿਕਾ ਮਨਜੀਤ ਕੌਰ ਨੇ ਬਾਖੂਬੀ ਨਿਭਾਈ। ਟੂਰਨਾਮੈਂਟ ਦੇ ਖਰਚੇ ਲਈ ਪਿੰਡ ਦੇ ਵੱਖ ਵੱਖ ਐਨ ਆਰ ਆਈ ਵੀਰਾਂ ਵੱਲੋਂ ਮਾਲੀ ਸਹਾਇਤਾ ਕੀਤੀ ਗਈ। ਅੱਜ ਦੇ ਨਤੀਜਿਆਂ ਵਿੱਚ ਕਬੱਡੀ ਨੈਸ਼ਨਲ ਵਿਚ ਬਲਾਚੌਰ 2 ਜੇਤੂ ਤੇ ਔੜ ਉਪ ਜੇਤੂ,ਸਰਕਲ ਵਿਚ ਔੜ ਜੇਤੂ ਤੇ ਬਲਾਚੌਰ 1 ਉਪ ਜੇਤੂ,ਖੋ ਖੋ ਵਿਚ ਨਵਾਂਸ਼ਹਿਰ ਜੇਤੂ ਤੇ ਮੁਕੰਦਪੁਰ ਉਪ ਜੇਤੂ, ਫੁੱਟਬਾਲ ਅੰਡਰ 11 ਸਾਲ ਵਿੱਚ ਮੁਕੰਦਪੁਰ ਜੇਤੂ ਅਤੇ ਨਵਾਂਸ਼ਹਿਰ ਉਪ ਜੇਤੂ,ਰੱਸਾ ਕੱਸੀ ਵਿਚ ਮੁਕੰਦਪੁਰ ਜੇਤੂ ਅਤੇ ਬੰਗਾ ਉਪ ਜੇਤੂ, ਬੈਡਮਿੰਟਨ ਵਿਚ ਮੁਕੰਦਪੁਰ ਜੇਤੂ ਅਤੇ ਬਲਾਚੌਰ 1 ਉਪ ਜੇਤੂ, ਸ਼ਤਰੰਜ ਵਿਚ ਬਲਾਚੌਰ 2 ਜੇਤੂ ਤੇ ਸੜੋਆ ਉਪ ਜੇਤੂ,ਮਿੰਨੀ ਹੈਂਡਬਾਲ ਵਿਚ ਬਲਾਚੌਰ 2 ਜੇਤੂ ਤੇ ਨਵਾਂਸ਼ਹਿਰ ਉਪ ਜੇਤੂ, ਜਿਮਨਾਸਟਿਕ ਵਿੱਚ ਮੁਕੰਦਪੁਰ ਜੇਤੂ,ਯੋਗ ਕਲਾਸਿਕ ਵਿਚ ਸੜੋਆ ਜੇਤੂ,ਯੋਗ ਆਰਟਿਸਟਿਕ ਵਿਚ ਬਲਾਚੌਰ 1 ਜੇਤੂ ਯੋਗ ਰਿਧਮਿਕ ਵਿਚ ਮੁਕੰਦਪੁਰ ਜੇਤੂ, ਕਰਾਟੇ ਚੈਂਪੀਅਨਸ਼ਿਪ ਵਿੱਚ ਮੁਕੰਦਪੁਰ,ਔੜ ਤੇ ਮਨਰਾਜ ਦੀਆਂ ਟੀਮਾਂ ਜੇਤੂ ਰਹੀਆਂ।ਇਸ ਮੌਕੇ ਤੇ ਵੱਖ-ਵੱਖ ਸਕੂਲਾਂ ਦੇ ਅਧਿਆਪਕ ਵਿਦਿਆਰਥੀ ਅਤੇ ਸਟੇਟ ਅਵਾਰਡ ਜੇਤੂ ਅਧਿਆਪਕ ਅਤੇ ਆਸ ਪਾਸ ਦੇ ਪਿੰਡਾਂ ਦੇ ਪੰਚ ਸਰਪੰਚ ਅਤੇ ਹੋਰ ਮੋਹਤਬਰ ਹਾਜ਼ਰ ਰਹੇ।ਗੁਰਪਾਲ ਸਿੰਘ ਪੁਹਾਰੀ ਬਲਾਕ ਪ੍ਰਾਇਮਰੀ ਅਫਸਰ, ਲਖਵੀਰ ਸਿੰਘ ਉਪ ਜ਼ਿਲ੍ਹਾ ਸਿੱਖਿਆ ਅਫਸਰ, ਅਮਰਜੀਤ ਖਟਕੜ ਸਾਬਕਾ ਜਿਲਾ ਸਿੱਖਿਆ ਅਫਸਰ, ਬਲਜਿੰਦਰ ਸਿੰਘ ਬਿਰਖ ਬਲਾਚੌਰ, ਨਿਰਮਲ ਨਵਾਂਗਰਾਂ, ਰਵੀ ਕੁਮਾਰ, ਗਿਆਨ ਕਟਾਰੀਆ, ਬੀ ਐਨ ਓ ਅਮਰ ਕਟਾਰੀਆ, ਬੀ ਐਨ ਓ ਰਾਜ ਕੁਮਾਰ, ਧਰਿੰਦਰ ਬੱਧਣ ਬੀ ਐਨ ਓ,ਕੁਲਦੀਪ ਸਿੰਘ ਭੱਦੀ, ਨਾਗੇਸ਼ ਸ਼ਰਮਾ ਬਲਾਚੌਰ, ਰਾਜ ਕੁਮਾਰ ਕੁਲਥਮ, ਰਾਜ ਕੁਮਾਰ ਕਜਲਾ, ਕਜਲਾ,ਦਵਿੰਦਰ ਕੌਰ ਬੀ ਐਨ ਓ ਮਨਪ੍ਰੀਤ ਕੌਰ ਸੋਢੀਆਂ, ਅਨੁਰਾਧਾ ਪਰਮਜੀਤ ਕੌਰ,ਗਗਨਦੀਪ ਸਿੰਘ ਗੁਰਸੇਵਕ ਸਿੰਘ, ਸਰਦੂਲ ਸਿੰਘ, ਹਰਵਿੰਦਰ ਸਿੰਘ, ਪ੍ਰਦੀਪ ਸਿੰਘ, ਪ੍ਰਦੀਪ ਕੁਮਾਰ, ਰਮਨ ਸਿੰਘ, ਰਮਨਦੀਪ ਸਿੰਘ, ਕਿਸ਼ਨ ਚੰਦ ਖਟਕੜ੍ਹ,ਰਜਿੰਦਰ ਕੁਮਾਰ ਮੁਕੰਦਪੁਰ ਜਗਦੀਪ ਸਿੰਘ, ਅਸ਼ਵਨੀ ਕੁਮਾਰ ਜ਼ਿਲ੍ਹਾ ਨੋਡਲ ਅਫਸਰ,ਅਮਰ ਕਟਾਰੀਆਂ, ਕੁਲਦੀਪ ਸਿੰਘ,ਰਾਮ ਲਾਲ, ਅਨੁਰਾਧਾ, ਮਨਪ੍ਰੀਤ ਕੌਰ, ਅਮਨਦੀਪ ਸਿੰਘ, ਸੁਰਿੰਦਰ ਪਾਲ, ਮਨੋਹਰ ਲਾਲ,ਪੂਨਮ ਰਾਣੀ,ਸਟੇਜ ਸਕੱਤਰ ਮਨਪ੍ਰੀਤ ਕੌਰ,ਆਦਿ ਹਾਜ਼ਰ ਸਨ



