ਦੋਆਬਾ ਸਿੱਖ ਨੈਸ਼ਨਲ ਸੀਨੀਅਰ ਸੈਕੰਡਰੀ ਸਕੂਲ ਵਿਖੇ “ਰਨ ਫਾਰ ਯੂਨਿਟੀ ” ਅਧੀਨ ਦੌੜ ਦਾ ਆਯੋਜਨ

ਨਵਾਂਸ਼ਹਿਰ 31 ਅਕਤੂਬਰ (ਹਰਿੰਦਰ ਸਿੰਘ) ਅੱਜ ਪੁਲਿਸ ਪ੍ਰਸ਼ਾਸਨ ਦੀ ਪਹਿਲ ਤੇ ਦੋਆਬਾ ਸਿੱਖ ਨੈਸ਼ਨਲ ਸੀਨੀਅਰ ਸੈਕੰਡਰੀ ਸਕੂਲ ਵਿਖੇ”ਰਨ ਫਾਰ ਯੂਨਿਟੀ” ਅਧੀਨ ਡੀ. ਐਸ. ਪੀ. ਸ੍ਰੀ ਰਾਜ ਕੁਮਾਰ, ਸਕੂਲ ਪ੍ਰਿੰਸੀਪਲਪਰਵਿੰਦਰ ਸਿੰਘ ਜੱਸੋਮਜਾਰਾ, ਐਸ.ਐਚ.ਓ. ਸਿਟੀ ਸ੍ਰੀ ਅਵਤਾਰ ਸਿੰਘ ਦੀ ਅਗਵਾਈ ਹੇਠ ਸਕੂਲ ਵਿਦਿਆਰਥੀਆਂ ਵੱਲੋਂ ਇੱਕ ਦੌੜ ਦਾ ਆਯੋਜਨ ਕੀਤਾ ਗਿਆ। ਰੈਲੀ ਨੂੰ ਸੰਬੋਧਨ ਕਰਦਿਆਂ ਡੀ.ਐਸ. ਪੀ. ਰਾਜ ਕੁਮਾਰ ਨੇ ਦੱਸਿਆ ਕਿ ਇਸ ਦਾ ਮੁੱਖ ਉਦੇਸ਼ ਭਾਰਤ ਵਿੱਚਏਕਤਾ ਅਤੇ ਅਖੰਡਤਾ ਨੂੰ ਮਜਬੂਤ ਕਰਨਾ ਹੈ । ਉਨ੍ਹਾਂ ਨੇ ਬੱਚਿਆਂ ਨੂੰ ਨਸ਼ਿਆਂ ਅਤੇ ਸਾਈਬਰ ਕ੍ਰਾਈਮ ਤੋਂ ਵੀ ਸੁਚੇਤ ਕੀਤਾ । ਐਸ.ਐਚ. ਓ. ਸਿਟੀ ਇੰਸਪੈਕਟਰ ਅਵਤਾਰ ਸਿੰਘ ਨੇ ਆਪਣੇ ਸੰਬੋਧਨ ਵਿੱਚ ਬੱਚਿਆਂ ਨੂੰ ਟਰੈਫਿਕ ਨਿਯਮਾਂ ਦੀ ਪਾਲਨ ਅਤੇ ਨਸ਼ਿਆਂ ਤੋਂ ਦੂਰ ਰਹਿਣ ਲਈ ਕਿਹਾ।ਏ. ਐਸ. ਆਈ.ਪ੍ਰਵੀਨ ਕੁਮਾਰ ਨੇ “ਰਨ ਫਾਰ ਯੂਨਿਟੀ” ਦੇ ਮੰਤਵ ਬਾਰੇ ਜਾਣਕਾਰੀ ਦਿੱਤੀ।ਸਕੂਲ ਪ੍ਰਿੰਸੀਪਲ ਪਰਵਿੰਦਰ ਸਿੰਘ ਜੱਸੋਮਜਾਰਾ ਨੇ ਆਏ ਹੋਏ ਮਹਿਮਾਨਾਂ ਦਾ ਸਵਾਗਤਕੀਤਾ ਅਤੇ ਡੀ.ਐਸ.ਪੀ. ਰਾਜ ਕੁਮਾਰ,ਐਸ.ਐਚ.ਓ. ਇੰਸਪੈਕਟਰ ਅਵਤਾਰ ਸਿੰਘ,ਟ੍ਰੈਫਿਕ ਇੰਚਾਰਜ ਸੁਭਾਸ਼ ਚੰਦਰ ਅਤੇ ਸਾਂਝ ਕੇਂਦਰ ਇੰਚਾਰਜ ਏ.ਐਸ.ਆਈ.ਗੁਰਦੀਪ ਸਿੰਘ ਨੂੰ ਸਨਮਾਨ ਚਿੰਨ੍ਹ ਦੇ ਕੇ ਸਨਮਾਨਿਤ ਕੀਤਾ। ਉਪਰੋਕਤ ਸ਼ਖਸੀਅਤਾ ਨੇ ਸਕੂਲ ਵਿੱਚ ਪੌਦੇ ਵੀ ਲਾਏ ।ਇਸ ਮੌਕੇ ਤੇ ਅਜੇ ਕੁਮਾਰ ਮੁਨਸ਼ੀ,ਸਾਂਝ ਕੇਂਦਰ ਨਵਾਂ ਸ਼ਹਿਰ ਦਾ ਸਮੁੱਚਾ ਸਟਾਫ, ਇੰਚਾਰਜ਼ ਟਰੈਫਿਕ ਮੀਡੀਆ ਸੈਲ, ਸਕੂਲ ਅਧਿਆਪਕ ਸਾਬਕਾ ਪ੍ਰਿੰਸੀਪਲਹਰਵਿੰਦਰ ਸਿੰਘ, ਸੁਰਜੀਤ ਸਿੰਘ, ਜਸਕਰਨ ਸਿੰਘ,ਮਹਿੰਦਰ ਪਾਲ ਸਿੰਘ,ਪ੍ਰਭਾਤ ਨਿਤਿਨ ਸਿੰਘ, ਜਸਕਰਨ ਸਿੰਘ ਚਾਹਲ ਆਦਿ ਹਾਜ਼ਰ ਸਨ।

Leave a Reply

Your email address will not be published. Required fields are marked *

error: Content is protected !!