ਖੂਨ ਦਾਨ ਸੇਵਾ ਧਰਮ,ਜਾਤ- ਪਾਤ, ਬਰਾਦਰੀ,ਅਮੀਰੀ- ਗਰੀਬੀ,ਰੰਗ -ਰੂਪ ਅਤੇ ਭਿੰਨ- ਭੇਦ ਤੋਂ ਰਹਿਤ ਹੈ – ਭਾਈ ਸਰਬਜੀਤ ਸਿੰਘ

ਨਵਾਂਸ਼ਹਿਰ 6 ਨਵੰਬਰ ( ਹਰਿੰਦਰ ਸਿੰਘ ) ਪ੍ਰਸਿੱਧ ਕਥਾ ਵਾਚਕ ਗਿਆਨੀ ਸਰਬਜੀਤ ਸਿੰਘ ਲੁਧਿਆਣਾ ਜੋ ਕਿ ਖੁਦ ਵੀ ਖੂਨਦਾਨੀ ਹਨ ਖੂਨਦਾਨ ਸੇਵਾ ਨੂੰ ਸਮਰਪਿਤ ਸਥਾਨਕ ਬੀ ਡੀ ਸੀ ਬਲੱਡ ਸੈਂਟਰ ਤੋਂ ਦਿਨ ਰਾਤ ਹੁੰਦੀ ਸੇਵਾ ਨੂੰ ਵੇਖਣ ਲਈ ਸਦਭਾਵਨਾ ਤੌਰ ਤੇ ਪਧਾਰੇ । ਇਸ ਮੌਕੇ ਜੀ.ਐਸ.ਤੂਰ, ਜੇ.ਐਸ. ਗਿੱਦਾ,ਮਾਸਟਰ ਨਰਿੰਦਰ ਸਿੰਘ ਭਾਰਟਾ, ਤ੍ਰਲੋਚਨ ਸਿੰਘ ਭਾਰਟਾ ਤੇ ਹਰਮੀਤ ਸਿੰਘ ਜਰਮਨ ਹਾਜਰ ਸਨ। ਮੈਨੇਜਰ ਮਨਮੀਤ ਸਿੰਘ ਤੇ ਟੈਕਨੀਕਲ ਸੁਪਰਵਾਈਜ਼ਰ ਰਾਜਿੰਦਰ ਠਾਕੁਰ ਵਲੋਂ ਭਵਨ ਦੀਆਂ ਵੱਖ ਵੱਖ ਸਾਖਾਂਵਾ ਵਾਰੇ ਗਿਆਨੀ ਜੀ ਨਾਲ ਜਾਣਕਾਰੀ ਸਾਂਝੀ ਕੀਤੀ ਗਈ। ਉਹਨਾਂ ਨੂੰ ਦੱਸਿਆ ਗਿਆ ਕਿ ਇਸ ਸੰਸਥਾ ਵਲੋਂ ਕਰੀਬ 40 ਸਾਲ ਤੋਂ ਕੀਤੇ ਕਾਰਜਾਂ ਦੇ ਫਲਸਰੂਪ ਅੱਜ ਖੂਨਦਾਨ ਪ੍ਰਤੀ ਵਿਸ਼ਾਲ ਜਾਗਰੂਕਤਾ ਇਸ ਪੱਧਰ ਤੱਕ ਫੈਲ ਚੁੱਕੀ ਹੈ ਕਿ ਕਈ ਵਾਰ ਤਾਂ ਇੱਕੋ ਦਿਨ ਇੱਕ ਤੋਂ ਵੱਧ ਖੂਨਦਾਨ ਕੈਂਪ ਆਯੋਜਿਤ ਕਰਨ ਲਈ ਤਾਰੀਖਾਂ ਤੈਅ ਕਰਨਗੀਆਂ ਔਖੀਆਂ ਹੋ ਜਾਂਦੀਆਂ ਹਨ। ਇਹ ਵੀ ਦੱਸਿਆ ਗਿਆ ਕਿ ਹੁਣ ਇੱਕ ਖੂਨਦਾਨੀ ਚਾਰ ਜਾਨਾਂ ਬਚਾਅ ਸਕਦਾ ਹੈ। ਉਹਨਾਂ ਨਾਲ -ਬਲੱਡ ਯੂਨਿਟ ਸੇਵਾ ਤੇ ਬਲੱਡ-ਸੈੱਲਜ਼ ਸੈਪਰੇਟਰ ਯੂਨਿਟ ਸੇਵਾ ਦੇ ਅੰਤਰ ਵਾਰੇ ਜਾਣਕਾਰੀ ਸਾਂਝੀ ਕੀਤੀ ਗਈ। ਗਿਆਨੀ ਸਰਬਜੀਤ ਸਿੰਘ ਵਲੋਂ ਦੱਸਿਆ ਗਿਆ ਕਿ ਗੁਰਬਾਣੀ ਸਾਨੂੰ ਸੇਵਾ-ਭਾਵਨਾ ਨਾਲ ਜੀਉਣ ਦੀ ਪ੍ਰੇਰਨਾ ਕਰਦੀ ਹੈ। ਖੂਨਦਾਨ ਇਹੋ ਸਿਹਾ ਸੇਵਾ-ਖੇਤਰ ਹੈ ਜੋ ਸਾਨੂੰ ਕਿਸੇ ਧਰਮ, ਜਾਤ-ਬਰਾਦਰੀ, ਅਮੀਰੀ-ਗਰੀਬੀ ਰੰਗ-ਰੂਪ ਤੇ ਰੁਤਬੇ ਦਾ ਫਰਕ ਕੀਤੇ ਬਿਨਾਂ ਸੇਵਾ ਦੇ ਅਦਾਨ-ਪ੍ਰਦਾਨ ਨਾਲ੍ਹ ਜੋੜਦਾ ਹੈ। ਉਹਨਾਂ ਨੇ ਸੰਸਥਾ ਦੁਆਰਾ ਨਿਭਾਈਆਂ ਜਾ ਰਹੀਆਂ ਸੇਵਾਵਾਂ ਦੀ ਪ੍ਰਸੰਸਾ ਕੀਤੀ ਤੇ ਆਪਣੇ ਵਲੋਂ ਸਮੂਹ ਪ੍ਰੇਰਕਾਂ ਤੇ ਖੂਨਦਾਨੀਆਂ ਨੂੰ ਸੁੱਭ ਕਾਮਨਾਵਾਂ ਦਿੱਤੀਆਂ। ਸੰਸਥਾ ਵਲੋਂ ਗਿਆਨੀ ਸਰਬਜੀਤ ਸਿੰਘ ਲੁਧਿਆਣੇ ਵਾਲ੍ਹਿਆਂ ਨੂੰ ਤੇ ਹਰਮੀਤ ਸਿੰਘ ਜਰਮਨ ਨੂੰ ਸਨਮਾਨਿਤ ਕੀਤਾ ਗਿਆ।

Leave a Reply

Your email address will not be published. Required fields are marked *

error: Content is protected !!