ਸਤਿਕਾਰ ਦੇਣ ਅਤੇ ਆਗਿਆਕਾਰੀ ਬਣਨ ਨਾਲ ਤੇ ਬੁਢਾਪੇ ਵਿੱਚ ਨਿਮਰਤਾ ਨਾਲ ਸੰਭਾਲ ਤੇ ਮਾਪਿਆਂ ਨੂੰ ਸਕੂਨ ਮਿਲਦਾ ਹੈ- ਬਲਵੀਰ ਸਿੰਘ ਉਸਮਾਨਪੁਰ

ਨਵਾਂਸ਼ਹਿਰ 13 ਨਵੰਬਰ ( ਹਰਿੰਦਰ ਸਿੰਘ) ਸਥਾਨਕ ਸਮਾਜ ਸੇਵੀ ਸੰਸਥਾ ਦੇ ਭੱਟੀ ਮੈਮੋਰੀਅਲ ਹਾਲ ਵਿੱਚ ਪ੍ਰਸਿੱਧ ਪ੍ਰਵਾਸੀ ਸ਼ਖ਼ਸੀਅਤ ਸਵ: ਮਹਿੰਦਰ ਸਿੰਘ ਉਸਮਾਨਪੁਰ ਦੀ ਯਾਦਗਾਰੀ ਤਸਵੀਰ ਸਥਾਪਿਤ ਹੋਣ ਵੇਲੇ ਉਹਨਾਂ ਦੇ ਅਮਰੀਕਾ ਤੋਂ ਪੁੱਜੇ ਸਪੁੱਤਰਾਂ ਬਲਵੀਰ ਸਿੰਘ, ਹਰਜਾਪ ਸਿੰਘ ਅਤੇ ਨੂੰਹਾਂ ਮੈਰੀ ਕੌਰ ਤੇ ਗੁਰਜੀਤ ਕੌਰ ਨੇ ਜੋਤ ਪ੍ਰਜਲਣ ਕਰਨ ਦੀ ਰਸਮ ਉਪ੍ਰੰਤ ਤਸਵੀਰ ਸਾਹਮਣੇ ਸ਼ਰਧਾ ਪੂਰਬਕ ਫੁੱਲਾਂ ਦੀਆਂ ਪੰਖੜੀਆਂ ਅਰਪਿਤ ਕੀਤੀਆਂ। ਉਹਨਾਂ ਮਹਿੰਦਰ ਸਿੰਘ ਉਸਮਾਨਪੁਰ ਵਲੋਂ ਆਪਣੇ ਇਲਾਕੇ ਲਈ ਕਮਿਊਨਿਟੀ ਹਾਲ, ਸੋਲਰ ਪਾਵਰ ਪਲਾਂਟ, ਨੇੜੇ ਤੇੜੇ ਦੇ ਪਿੰਡਾਂ ਨੂੰ ਮੁਫਤ ਐਂਬੂਲੈਂਸ ਸੇਵਾ ਤੇ ਖੇਡਣ ਲਈ ਹਰ ਤਰ੍ਹਾਂ ਦਾ ਸਮਾਨ ਮੁੱਹਈਆ ਕਰਵਾਇਆ ਜਾਂਦਾ ਹੈ। ਪਿੰਡ ਦੇ ਲੋੜਵੰਦਾਂ ਨੂੰ ਮਾਸਿਕ ਪੈਨਸ਼ਨ ਦੇਣ ਦੀ ਸੇਵਾ ਪਿਛਲੇ ਦਸ ਸਾਲ ਤੋਂ ਚੱਲ ਰਹੀ ਹੈ। ਸਿੱਟੇ ਵਜੋਂ ਕੇਂਦਰ ਸਰਕਾਰ ਦੀ ਯੋਜਨਾ ਅਨਤੋਦਿਆ ਦੇ ਸਰਵੇ ਵਿੱਚ ਪਿੰਡ ਪੰਜਾਬ ਚੋਂ ਪਹਿਲੇ ਨੰਬਰ ਤੇ ਅਤੇ ਕੌਮੀ ਪੱਧਰ ਤੇ ਸੱਤਵਾਂ ਰੈਂਕ ਮਿਲ੍ਹਿਆ ਹੈ। ਇਸ ਮੌਕੇ ਅਮਰੀਕਾ ਤੋਂ ਪੁੱਜੇ ਬਲਵੀਰ ਸਿੰਘ ਉਸਮਾਨਪੁਰ ਨੇ ਆਖਿਆ ਕਿ ਬੱਚਿਆਂ ਦਾ ਪਾਲਣ ਪੋਸਣ ਤਪੱਸਿਆ ਵਾਂਗ ਹੈ। ਇਸ ਤਪੱਸਿਆ ਦਾ ਮੁੱਲ ਬੱਚੇ ਉਹਨਾਂ ਨੂੰ ਸਤਿਕਾਰ ਦੇ ਕੇ, ਆਗਿਆਕਾਰੀ ਬਣਕੇ ਤੇ ਨਿਮਰਤਾ ਸਹਿਤ ਬੁਢਾਪਾ ਕਟਵਾਉਣ ਨਾਲ੍ਹ ਹੀ ਚੁਕਾ ਸਕਦੇ ਹਨ। ਉਹਨਾਂ ਕਿਹਾ ਅੱਜ ਬਹੁ-ਸੰਮਤੀ ਬੱਚਿਆਂ ਦੀ ਮਾਪਿਆਂ ਪ੍ਰਤੀ ਪਹੁੰਚ ਵਿੱਚ ਨਿਘਾਰ ਆ ਰਿਹਾ । ਇਸ ਨਿਘਾਰ ਵਾਰੇ ਸਰਕਾਰ ਤੇ ਸਮਾਜ ਸੇਵੀ ਸੰਸਥਾਵਾਂ ਨੂੰ ਖੋਜ ਭਰਪੂਰ ਕੰਮ ਕਰਕੇ ਜਾਗਰੂਕਤਾ ਲਹਿਰ ਚਲਾਉਣੀ ਚਾਹੀਦੀ ਹੈ। ਇਸ ਮੌਕੇ ਐਸ.ਕੇ.ਸਰੀਨ, ਜੀ.ਐਸ.ਤੂਰ, ਜੇ.ਐਸ.ਗਿੱਦਾ, ਸੁਰਿੰਦਰ ਕੌਰ ਤੂਰ, ਅੰਜੂ ਸਰੀਨ, ਡਾ:ਅਜੇ ਬੱਗਾ, ਡਾ: ਨਿੱਕੀਤਾ ਪੁਰੀ, ਮੈਨੇਜਰ ਮਨਮੀਤ ਸਿੰਘ ਤੋਂ ਇਲਾਵਾ ਬਲਵੀਰ ਸਿੰਘ, ਮੈਰੀ ਕੌਰ, ਹਰਜਾਠ ਸਿੰਘ, ਗੁਰਜੀਤ ਕੌਰ, ਡੀ ਐਸ ਪੀ ਲਖਬੀਰ ਸਿੰਘ, ਹਰਭਜਨ ਸਿੰਘ, ਸੰਦੀਪ ਮਝੂਰ, ਬਲਵੀਰ ਸਿੰਘ, ਸ੍ਰੀ ਰਾਜਪਾਲ ਸਿੰਘ ਯੂ.ਐਸ.ਏ.ਹਾਜਰ ਸਨ। ਉਸਮਾਨਪੁਰੀ ਪ੍ਰੀਵਾਰਕ ਮੈਂਬਰਾਂ ਤੇ ਉਹਨਾਂ ਨਾਲ੍ਹ ਆਏ ਸ਼ੁੱਭ ਚਿੰਤਕਾਂ ਦਾ ਸਨਮਾਨ ਕੀਤਾ ਗਿਆ।

Leave a Reply

Your email address will not be published. Required fields are marked *

error: Content is protected !!