ਰਾਜਪੁਰਾ ਕੈਮਿਸਟ ਐਂਡ ਡਰੱਗ ਐਸੋਸੀਏਸ਼ਨ ਦੀ ਹੋਈ ਸਲਾਨਾ ਮੀਟਿੰਗ

ਰਾਜਪੁਰਾ,17 ਨਵੰਬਰ (ਹਰਿੰਦਰ ਸਿੰਘ): ਰਾਜਪੁਰਾ ਦੇ ਕੈਮਿਸਟ ਐਂਡ ਡਰੱਗ ਐਸੋਸੀਏਸ਼ਨ ਦੀ ਸਲਾਨਾ ਮੀਟਿੰਗ ਦਾ ਪ੍ਰੋਗਰਾਮ ਹਿਮਾਚਲ ਪ੍ਰਦੇਸ਼ ਤੇ ਇੱਕ ਨਿੱਜੀ ਹੋਟਲ ਵਿੱਚ ਪ੍ਰਧਾਨ ਜਗਦੀਸ਼ ਚੌਧਰੀ ਅਤੇ ਪਟਿਆਲਾ ਕੈਮਿਸਟ ਐਸੋਸੀਏਸ਼ਨ ਦੇ ਪ੍ਰਧਾਨ ਸੰਜੀਵ ਚੌਧਰੀ ਦੀ ਅਗਵਾਈ ਵਿੱਚ ਹੋਈ ਜਿਸ ਵਿੱਚ ਲਗਭਗ ਸਾਰੇ ਮੈਂਬਰਾਂ ਨੇ ਹਿੱਸਾ ਲਿੱਤਾ ਅਤੇ ਸਲਾਨਾ ਮੀਟਿੰਗ ਵਿੱਚ ਵਿਸ਼ੇਸ਼ ਤੌਰ ਤੇ ਪੰਜਾਬ ਕੈਮਿਸਟ ਐਸੋਸੀਏਸ਼ਨ ਦੇ ਜਨਰਲ ਸੈਕਟਰੀ ਜੀ.ਐਸ ਚਾਵਲਾ ਅਤੇ ਪੰਜਾਬ ਕੈਮਿਸਟ ਐਸੋਸੀਏਸ਼ਨ ਦੇ ਖਜਾਨਚੀ ਅਮਰਦੀਪ ਸਿੰਘ, ਡਿਸਟਰਿਕਟ ਪਟਿਆਲਾ ਕੈਮਿਸਟ ਐਸੋਸੀਏਸ਼ਨ ਦੇ ਫਾਇਨੇਸ ਸੈਕਟਰੀ ਵਿਸ਼ਾਲ ਮਿੱਤਲ ਅਤੇ ਪੰਜਾਬ ਕੈਮਿਸਟ ਐਸੋਸੀਏਸ਼ਨ ਦੇ ਕਾਰਜਕਾਰਨੀ ਮੈਂਬਰ ਅਰਵਿੰਦ ਮਿੱਤਲ ਨੇ ਵਿਸ਼ੇਸ਼ ਤੌਰ ਤੇ ਸ਼ਿਰਕਤ ਕੀਤੀ। ਇਸ ਮੀਟਿੰਗ ਦੀ ਸਟੇਜ ਦੀ ਕਾਰਵਾਈ ਰਾਜਪੁਰਾ ਕੈਮਿਸਟ ਐਸੋਸੀਏਸ਼ਨ ਦੇ ਐਡਵਾਈਜਰ ਅਤੇ ਜਿਲ੍ਹਾ ਪਟਿਆਲਾ ਕੈਮਿਸਟ ਐਸੋਸੀਏਸ਼ਨ ਦੇ ਪ੍ਰਧਾਨ ਸੰਜੀਵ ਚੌਧਰੀ ਨੇ ਕੀਤੀ ਅਤੇ ਆਏ ਹੋਏ ਵਿਸ਼ੇਸ਼ ਮਹਿਮਾਨਾਂ ਦੇ ਨਾਲ ਉਹਨਾਂ ਨੇ ਸਾਰੇ ਮੈਂਬਰਾਂ ਦਾ ਇਸ ਮੀਟਿੰਗ ਵਿੱਚ ਪਹੁੰਚਣ ਲਈ ਸਵਾਗਤ ਅਤੇ ਧੰਨਵਾਦ ਕੀਤਾ। ਇਸ ਦੌਰਾਨ ਰਾਜਪੁਰਾ ਦੇ ਕੈਮਿਸਟਾਂ ਵੱਲੋਂ ਕੰਮ ਦੌਰਾਨ ਆਉਣ ਵਾਲੀਆਂ ਮੁਸ਼ਕਿਲਾਂ ਬਾਰੇ ਜਨਰਲ ਸੈਕਟਰੀ ਜੀ.ਐਸ ਚਾਵਲਾ ਨੂੰ ਜਾਣੂ ਕਰਵਾਇਆ। ਇਸ ਦੌਰਾਨ ਜੀ.ਐਸ ਚਾਵਲਾ ਨੇ ਕੈਮਿਸਟ ਭਰਾਵਾਂ ਨੂੰ ਕਮ ਦੌਰਾਨ ਆਉਣ ਵਾਲੀਆਂ ਪ੍ਰੇਸ਼ਾਨੀਆ ਦੇ ਉੱਤਰ ਦਿੰਦੇ ਦੱਸਿਆ ਕਿ ਸਾਰੇ ਕੈਮਿਸਟਾਂ ਨੂੰ ਕਿਸੇ ਤੋਂ ਨਾ ਡਰਨ ਦੀ ਜਰੂਰਤ ਹੈ ਨਾ ਹੀ ਕਿਸੇ ਤੋਂ ਦਬਨ ਦੀ ਜਰੂਰਤ ਹੈ ਤੇ ਤੁਸੀਂ ਆਪਣਾ ਕੰਮ ਬਿਲਿੰਗ ਤੇ ਕਰੋ ਆਪਣੇ ਕੰਮ ਨੂੰ ਪਾਰਦਰਸ਼ੀ ਰੱਖੋ ਤਾਂ ਕਿ ਸਾਡੇ ਉੱਤੇ ਕੋਈ ਵੀ ਉਂਗਲੀ ਨਾ ਚਕ ਸਕੇ ਉਹਨਾਂ ਨੇ ਕੈਮਿਸਟ ਭਰਾਵਾਂ ਨੂੰ ਭਰੋਸਾ ਦਿੰਦੇ ਹੋਏ ਇਹ ਵੀ ਕਿਹਾ ਕਿ ਹੋਰ ਜਿੰਨੇ ਵੀ ਆਪਣੇ ਵਿਚਾਰ ਹਨ ਤੇ ਜੌ ਵੀ ਮੰਗਾ ਹਨ ਉਸ ਬਾਰੇ ਆਪਾਂ ਚਰਚਾ ਕਰਕੇ ਪੰਜਾਬ ਸਰਕਾਰ ਦੇ ਹੈਲਥ ਮਨੀਸਟਰ ਨਾਲ ਮਿਲ ਕੇ ਉਹਨਾਂ ਨੂੰ ਇਹਨਾਂ ਸਮੱਸਿਆਵਾਂ ਤੇ ਮੰਥਨ ਕਰਾਂਗੇ ਜਿਸਤੋਂ ਬਾਅਦ ਉਸ ਦਾ ਹੱਲ ਕੱਢਿਆ ਜਾਵੇਗਾ। ਜ਼ਿਕਰ ਉਹ ਗੱਲ ਹੈ ਕੀ ਇਸ ਮੌਕੇ ਪੰਜਾਬ ਕੈਮਿਸਟ ਐਸੋਸੀਏਸ਼ਨ ਦੇ ਜਨਰਲ ਸੈਕਟਰੀ ਜੀ.ਐਸ ਚਾਵਲਾ ਅਤੇ ਪੰਜਾਬ ਕੈਮਿਸਟ ਐਸੋਸੀਏਸ਼ਨ ਦੇ ਖਜਾਨਚੀ ਅਮਰਦੀਪ ਸਿੰਘ ਵਲੋਂ ਡਾ. ਸੰਜੀਵ ਚੌਧਰੀ ਨੂੰ ਪੰਜਾਬ ਕੈਮਿਸਟ ਐਸੋਸੀਏਸ਼ਨ ਦਾ ਵਾਈਸ ਪ੍ਰਧਾਨ ਨਿਯੁਕਤ ਕੀਤਾ ਗਿਆ।ਇਸ ਮੌਕੇ ਤੇ ਜਰਨਲ ਸੈਕਟਰੀ ਸੰਜੀਵ ਵਧਵਾ,ਚੇਅਰਮੈਨ ਭਗਵਾਨ ਦਾਸ ਜੋਲੀ,ਪੈਟਰਨ ਡਾ.ਲਾਜਪਤ ਚਪੁ,ਐਡਵਾਈਜ਼ਰ ਕ੍ਰਿਸ਼ਨ ਕਪੂਰ,ਕੈਸ਼ੀਅਰ ਰਾਜੇਸ਼ ਤਨੇਜਾ ਗੋਲਡੀ,ਪੀ.ਆਰ.ਓ ਸੰਜੇ ਕੌਸ਼ਲ,ਵਾਈਸ ਪ੍ਰੈਜੀਡੈਂਟ ਅਨਿਲ ਕੁਮਾਰ, ਵਾਈਸ ਪ੍ਰੈਸੀਡੈਂਟ ਦਿਨੇਸ਼ ਮਿੱਤਲ,ਵਾਈਸ ਚੇਅਰਮੈਨ ਬਚਿੱਤਰ ਸਿੰਘ,ਕਾਰਜਗਾਨੀ ਮੈਂਬਰ ਸਤੀਸ਼ ਕੁਮਾਰ,ਮਲਕੀਤ ਸਿੰਘ ਸਮੇਤ ਰਾਜਪੁਰਾ ਕੈਮਿਸਟ ਐਸੋਸੀਏਸ਼ਨ ਦੇ ਸਾਰੇ ਮੈਂਬਰ ਸਾਹਿਬਾਨ ਹਾਜ਼ਿਰ ਰਹੇ ਅਤੇ ਇਸ ਸਲਾਨਾ ਮੀਟਿੰਗ ਵਿੱਚ ਭਾਗ ਲੈਕੇ ਇਸਨੂੰ ਸਫਲ ਬਣਾਇਆ।

Leave a Reply

Your email address will not be published. Required fields are marked *

error: Content is protected !!