ਲੱਕੀ ਲੱਧੜ ਜਿਲ੍ਹਾ ਯੂਥ ਪ੍ਰਧਾਨ ਆਮ ਆਦਮੀ ਪਾਰਟੀ ਨੇ ਯੂਥ ਕਲੱਬਾਂ ਨਾਲ ਕੀਤੀਆਂ ਮੀਟਿੰਗਾਂ

ਨਵਾਂਸ਼ਹਿਰ,16 ਨਵੰਬਰ (ਹਰਿੰਦਰ ਸਿੰਘ) ਲੱਕੀ ਲੱਧੜ ਜ਼ਿਲ੍ਹਾ ਯੂਥ ਪ੍ਰਧਾਨ ਆਮ ਆਦਮੀ ਪਾਰਟੀ‌ ਵਲੋਂ ਹਲਕੇ ਨਵਾਂਸ਼ਹਿਰ ਦੇ ਕਲੱਬਾਂ ਨਾਲ ਮੀਟਿੰਗਾਂ ਕੀਤੀਆਂ ਗਈਆਂ। ਅੱਜ ਮੀਡੀਆ ਨਾਲ ਗੱਲਬਾਤ ਕਰਦਿਆਂ ਲੱਕੀ ਲੱਧੜ ਜ਼ਿਲ੍ਹਾ ਯੂਥ ਪ੍ਰਧਾਨ ਆਮ ਆਦਮੀ ਪਾਰਟੀ ਨੇ ਦੱਸਿਆ ਕਿ ਨਵਾਂਸ਼ਹਿਰ ਹਲਕੇ ਦੇ ਵੱਖ ਵੱਖ ਪਿੰਡਾਂ‌ ਦੇ ਯੂਥ ਕਲੱਬਾਂ ਦੇ ਨਾਲ ਮੀਟਿੰਗਾਂ ਕੀਤੀਆਂ ਗਈਆਂ। ਉਨ੍ਹਾਂ ਅੱਗੇ ਕਿਹਾ ਕਿ ਹਲਕਾ ਨਵਾਂਸ਼ਹਿਰ ਦੇ ਪਿੰਡ ਜਾਡਲਾ, ਸਲੋਹ ਅਤੇ ਮਹਾਲੋ” ਚ ਯੂਥ ਕਲੱਬ ਦੀਆਂ ਮੀਟਿੰਗਾਂ ਕੀਤੀਆਂ ਗਈਆਂ।ਜਿਸ ਵਿੱਚ ਸੰਗਠਨ ਇੰਚਾਰਜ ਗਗਨ ਅਗਨੀਹੋਤਰੀ,ਬਲਵਿੰਦਰ ਕੁਮਾਰ ਐਮ ਸੀ, ਸਰਪੰਚ ਵਨੀਤ ਜਾਡਲਾ, ਚੇਅਰਮੈਨ ਬਲਾਚੌਰ ਸੇਠੀ ਊਧਨੋਵਾਲ ,ਮਲਵਿੰਦਰ ਮਹਾਲੋਂ, ਏ. ਆਈ. ਐੱਸ ਪ੍ਰਵੀਨ ਕੁਮਾਰ, ਐਡਵੋਕੇਟ ਗਗਨਦੀਪ ਸਿੰਘ,ਐਡਵੋਕੇਟ ਗਗਨ ਦੀਵਾਨ ਤਿੰਨਾਂ ਪਿੰਡਾਂ ਦੇ ਯੂਥ ਦੇ ਕਲੱਬ ਪ੍ਰਧਾਨ ਅਤੇ ਮੈਂਬਰ ਹਾਜ਼ਰ ਸਨ। ਪੰਜਾਬ ਸਰਕਾਰ ਵੱਲੋਂ ਪਿੰਡਾਂ ਚ ਨੌਜਵਾਨਾਂ ਲਈ ਬਣਾਏ ਜਾ ਰਹੇ ਖੇਡ ਮੈਦਾਨਾਂ ਸੰਬੰਧੀ ਵਿਚਾਰ ਚਰਚਾ ਕੀਤੀ ਗਈ ਤੇ ਜਲਦ ਹੀ ਪੰਜਾਬ ਸਰਕਾਰ ਜ਼ਿਲ੍ਹੇ ਵਿੱਚ ਸ਼ਾਨਦਾਰ ਖੇਡ ਸਟੇਡੀਅਮ ਬਨਾਣ ਜਾ ਰਹੀ ਹੈ । ਇਹਨਾਂ ਮੀਟਿੰਗਾਂ ਵਿੱਚ ਪਿੰਡਾਂ ਦੇ ਨੋਜਵਾਨ ਪੀੜੀ ਨੇ ਵੱਧ ਚੜ੍ਹ ਕੇ ਹਿੱਸਾ ਲਿਆ। ਨੋਜਵਾਨ ਸਰਕਾਰ ਦੇ ਕੰਮਾਂ ਤੋਂ ਖੁਸ਼ ਹੋ ਕੇ ਅਤੇ ਪੰਜਾਬ ਦੇ ਮਾਨਯੋਗ ਮੁੱਖ ਮੰਤਰੀ ਸ਼੍ਰੀ ਭਗਵੰਤ ਸਿੰਘ ਮਾਨ ਜੀ ਦੇ ਦਿਸ਼ਾ ਨਿਰਦੇਸ਼ਾਂ ਤਹਿਤ ਜੋ ਵੀ ਪਿੰਡਾਂ ਵਿੱਚ ਵਿਕਾਸ ਕਾਰਜਾਂ ਨੂੰ ਦੇਖਦੇ ਹੋਏ ਆਮ ਆਦਮੀ ਪਾਰਟੀ ਵੱਧ ਤੋਂ ਵੱਧ ਜੁਆਇਨ ਕਰ ਰਹੇ ਹਨ। ਆਉਣ ਵਾਲੇ ਦਿਨਾਂ ਵਿੱਚ ਹੋਰ ਵੀ ਕਾਫੀ ਨੋਜਵਾਨ ਆਮ ਆਦਮੀ ਪਾਰਟੀ ਜੁਆਇਨ ਕਰ ਰਹੇ ਹਨ।‌

Leave a Reply

Your email address will not be published. Required fields are marked *

error: Content is protected !!