ਨਵਾਂਸ਼ਹਿਰ 19 ਨਵੰਬਰ (ਹਰਿੰਦਰ ਸਿੰਘ) ਨਵਾਂਸ਼ਹਿਰ ਦੇ ਗੁਰੂ ਅੰਗਦ ਨਗਰ ਦੇ ਵਸਨੀਕ ਜੋਗਾ ਸਿੰਘ ਸਹਿਕਾਰੀ ਸਭਾ ਕਰੀਮਪੁਰ ਦੇ ਸਾਬਕਾ ਸਕੱਤਰ ਅਤੇ ਉਨ੍ਹਾ ਪਤਨੀ ਭੁਪਿੰਦਰ ਕੌਰ ਨੂੰ ਪਛਾਣ ਪੱਤਰ ਭੇਟ ਸ਼ਹੀਦ ਭਗਤ ਸਿੰਘ ਨਗਰ ਦੇ ਜੀ.ਏ. ਟੂ ਡੀ.ਸੀ ਜਗਦੀਪ ਸਿੰਘ ਨੇ ਕੀਤੇ । ਜਿਨ੍ਹਾਂ ਨੇ ਮੌਤ ਤੋਂ ਬਾਅਦ ਆਪਣੇ ਸਰੀਰ ਦਾਨ ਕਰਨ ਦਾ ਪ੍ਰਣ ਲਿਆ ਹੈ ।ਇਸ ਮੌਕੇ, ਜਗਦੀਪ ਸਿੰਘ , ਜੀ.ਏ. ਟੂ ਡੀ.ਸੀ, ਨੇ ਕਿਹਾ ਕਿ ਮੌਤ ਤੋਂ ਬਾਅਦ ਸਰੀਰ ਦਾ ਸਸਕਾਰ ਕਰਨ ਦੀ ਬਜਾਏ, ਇਸਨੂੰ ਮੈਡੀਕਲ ਕਾਲਜ ਨੂੰ ਦਾਨ ਕਰਨਾ ਮੈਡੀਕਲ ਵਿਦਿਆਰਥੀਆਂ ਲਈ ਬਹੁਤ ਲਾਭਦਾਇਕ ਹੋਵੇਗਾ। ਦੋਆਬਾ ਸੇਵਾ ਸਮਿਤੀ ਦੇ ਜਨਰਲ ਸਕੱਤਰ ਰਤਨ ਕੁਮਾਰ ਜੈਨ ਅਤੇ ਮਾਸਟਰ ਹੁਸਨ ਲਾਲ ਨੇ ਦੱਸਿਆ ਕਿ ਮੌਤ ਤੋਂ ਬਾਅਦ ਸਵੈ-ਇੱਛਾ ਨਾਲ ਆਪਣੇ ਸਰੀਰ ਦਾਨ ਕਰਨ ਦੀ ਇੱਛਾ ਰੱਖਣ ਵਾਲਿਆਂ ਦੇ ਫਾਰਮ ਭਰੇ ਜਾਂਦੇ ਹਨ ਅਤੇ ਪਿਮਸ ਮੈਡੀਕਲ ਕਾਲਜ ਹਸਪਤਾਲ ਜਲੰਧਰ ਭੇਜੇ ਜਾਂਦੇ ਹਨ, ਜਿੱਥੇ ਪਛਾਣ ਪੱਤਰ ਤਿਆਰ ਕੀਤੇ ਜਾਂਦੇ ਹਨ। ਉਨ੍ਹਾਂ ਦੱਸਿਆ ਕਿ ਅੱਜ 142 ਵੇਂ ਸ਼ਰੀਰ ਦਾਨੀ ਨੂੰ ਪਛਾਣ ਪੱਤਰ ਮਿਲਿਆ ਹੈ। ਦੋਆਬਾ ਸੇਵਾ ਸਮਿਤੀ ਨੇ ਉਨ੍ਹਾਂ ਲੋਕਾਂ ਦਾ ਧੰਨਵਾਦ ਕੀਤਾ ਜਿਨ੍ਹਾਂ ਨੇ ਆਪਣੇ ਸਰੀਰ ਦਾਨ ਕਰਕੇ ਸਮਾਜ ਸੇਵਾ ਵਿੱਚ ਯੋਗਦਾਨ ਪਾਇਆ। ਇਸ ਮੌਕੇ ਸਰੀਰ ਦਾਨ ਕਰਨ ਵਾਲੇ ਜੋਗਾ ਸਿੰਘ ਅਤੇ ਭੁਪਿੰਦਰ ਕੌਰ ਨੇ ਕਿਹਾ ਕਿ ਜੇਕਰ ਮੌਤ ਤੋਂ ਬਾਅਦ ਕੋਈ ਵਿਦਿਆਰਥੀ ਉਨ੍ਹਾ ਦੇ ਸਰੀਰ ਤੋਂ ਸਿੱਖਿਆ ਲੈ ਕੇ ਡਾਕਟਰ ਬਣ ਜਾਂਦਾ ਹੈ ਅਤੇ ਦੂਜੀਆਂ ਜਾਨਾਂ ਬਚਾਉਂਦਾ ਹੈ ਤਾਂ ਉਹ ਆਪਣਾ ਜਨਮ ਅਤੇ ਮੌਤ ਦੋਵੇਂ ਸਫਲ ਸਮਝਣਗੇ।ਅਤੇ ਇਹ ਫਾਰਮ ਸਮਾਜ ਸੇਵਾ ਵਿੱਚ ਯੋਗਦਾਨ ਪਾਉਣ ਲਈ ਭਰਿਆ ਗਿਆ ਹੈ। ਇਸ ਮੌਕੇ ਦੋਆਬਾ ਸੇਵਾ ਸਮਿਤੀ ਦੇ ਸਕੱਤਰ ਰਤਨ ਕੁਮਾਰ ਜੈਨ, ਮਾਸਟਰ ਹੁਸਨ ਲਾਲ, ਅਸ਼ੋਕ ਸ਼ਰਮਾ ਸੇਵਾਮੁਕਤ ਬੈਂਕ ਮੈਨੇਜਰ, ਜਗਜੀਤ ਰਾਏ ਬੁੱਧੀ ਰਾਜਾ, ਅਸ਼ੋਕ ਸ਼ਰਮਾ ਸੇਵਾਮੁਕਤ ਸੁਪਰਡੈਂਟ ਮੌਜੂਦ ਸਨ।

