ਸਮੂਹਿਕ ਤੌਰ ਤੇ ਹੰਭਲਾ ਮਾਰਨ ਨਾਲ ਹੀ ਭਾਰਤ ਨਸ਼ਾ ਮੁਕਤ ਹੋਵੇਗਾ: ਚਮਨ ਸਿੰਘ ਪ੍ਰੋਜੈਕਟ ਡਾਇਰੈਕਟਰ

ਨਵਾਂਸਹਿਰ 19 ਨਵੰਬਰ (ਹਰਿੰਦਰ ਸਿੰਘ) ਰੈੱਡ ਕਰਾਸ ਨਸ਼ਾ ਪੀੜ੍ਹਿਤਾ ਲਈ ਏਕੀਕ੍ਰਿਤ ਮੁੜ ਵਸੇਬਾ ਕੇਂਦਰ (IRCA), ਨਵਾਂਸ਼ਹਿਰ ਵਲੋਂ ਸ. ਸ਼ਿਵਦੁਲਾਰ ਸਿੰਘ ਢਿੱਲੋਂ(Retd. IAS) ਸਕੱਤਰ,ਇੰਡੀਅਨ ਰੈੱਡ ਕਰਾਸ ਸੁਸਾਇਟੀ, ਪੰਜਾਬ ਸਟੇਟ ਬਰਾਂਚ, ਚੰਡੀਗੜ੍ਹ ਅਤੇ ਮਨਿਸਟਰੀ ਆੱਫ ਸ਼ੋਸ਼ਲ ਜਸਟਿਸ ਐਂਡ ਇੰਮਪਾਵਰਮੈੰਟ, ਨਵੀਂ ਦਿੱਲੀ ਦੇ ਦਿਸ਼ਾ ਨਿਰਦੇਸ਼ਾ ਅਨੁਸਾਰ ਨਸ਼ਾ ਮੁਕਤ ਭਾਰਤ ਅਭਿਆਨ (NMBA) ਦੀ 5ਵੀਂ ਵਰ੍ਹੇਗੰਢ ਦੇ ਮੌਕੇ ਤੇ ਰੈਡ ਰੋਜ ਪਬਲਿਕ ਸਕੂਲ, ਨਵਾਂਸ਼ਹਿਰ ਵਿਖੇ ਸਹੁੰ ਚੁੱਕ ਸਮਾਗਮ ਅਤੇ ਨਸ਼ਾ ਵਿਰੋਧੀ ਰੈਲੀ ਦਾ ਆਯੋਜਨ ਕੀਤਾ।ਜਿਸ ਦੀ ਪ੍ਰਧਾਨਗੀ ਊਸ਼ਾ ਰਾਣੀ ਮੁੱਖ ਅਧਿਆਪਕਾ ਨੇ ਕੀਤੀ। ਇਸ ਮੌਕੇ ਤੇ ਚਮਨ ਸਿੰਘ ਪ੍ਰੋਜੈਕਟ ਡਾਇਰੈਕਟਰ ਵਲੋਂ ਵਿਦਿਆਰਥੀਆਂ ਨੂੰ ਸੰਬੋਧਨ ਕਰਦਿਆ ਕਿਹਾ ਕਿ ਦੇਸ਼ ਨੂੰ ਨਸ਼ਾ ਮੁਕਤ ਕਰਨ ਲਈ ਨਸ਼ਾ ਮੁਕਤ ਭਾਰਤ ਮੁਹਿੰਮ 15 ਅਗਸਤ 2020 ਨੂੰ ਸ਼ੁਰੂ ਕੀਤੀ ਗਈ। ਇਹ ਸਕੀਮ ਦੇਸ਼ ਵਿੱਚ ਸਭ ਤੋਂ ਵੱਧ ਨਸ਼ਾ ਕਰਨ ਵਾਲੇ 272 ਜਿਲਿਆ ਵਿੱਚ ਸ਼ੁਰੂ ਕੀਤੀ ਗਈ। ਜਿਹੜੇ ਜਿਲੇ ਸਭ ਤੋਂ ਸੰਵੇਦਨਸ਼ੀਲ ਪਾਏ ਗਏ, ਇਨਾ ਦਾ ਡਾਟਾ ਨਾਰਕੋਟਿਕਸ ਕੰਟਰੋਲ ਬਿਊਰੋ ਵਲੋਂ ਸਾਝਾਂ ਕੀਤਾ ਗਿਆ। ਜਿਨਾ ਵਿੱਚ ਸ਼ਹੀਦ ਭਗਤ ਸਿੰਘ ਜਿਲ੍ਹਾ ਵੀ ਸ਼ਾਮਿਲ ਸੀ। ਦੇਸ਼ ਵਿੱਚ ਨੌਜਵਾਨ ਪੀੜੀ ਵਿੱਚ ਨਸ਼ਾਖੋਰੀ ਇੱਕ ਗੰਭੀਰ ਸਮੱਸਿਆ ਬਣ ਰਹੀ ਹੈ, ਜਿਸ ਦੇ ਨਤੀਜੇ ਨਾ ਸਿਰਫ ਨਸ਼ਿਆ ਦੀ ਵਰਤੋ ਕਰਨ ਵਾਲੇ ਵਿਅਕਤੀ ਲਈ ਸਗੋਂ ਪਰਿਵਾਰ ਅਤੇ ਸਮਾਜ ਲਈ ਵੀ ਖਤਰਨਾਕ ਹਨ। ਉਨਾ ਕਿਹਾ ਕਿ ਨਸ਼ਾ ਇੱਕ ਅਜਿਹਾ ਮਾਨਸਿਕ ਰੋਗ ਹੈ ਜੋ ਮਨੁੱਖ ਨੂੰ ਹੌਲੀ ਹੌਲੀ ਮੌਤ ਵਲ ਲੈ ਕੇ ਜਾਦਾ ਹੈ। ਉਨਾ ਨੇ ਨਸ਼ਿਆ ਦੇ ਦੁਰਪ੍ਰਭਾਵਾਂ ਬਾਰੇ ਵੀ ਜਾਣਕਾਰੀ ਵੀ ਸਾਂਝੀ ਕੀਤੀ ਅਤੇ ਨਸ਼ੇ ਨੂੰ ਛੱਡਣ ਦੀ ਸ਼ੁਰੂਆਤ ਆਪਣੇ ਘਰ ਤੋਂ ਕਰਨ ਲਈ ਕਿਹਾ। ਇਸ ਮੁਹਿੰਮ ਦਾ ਮੁੱਖ ਮੰਤਵ ਨਸ਼ੇ ਦੇ ਆਦੀ ਲੋਕਾਂ ਦਾ ਇਲਾਜ ਕਰਨਾ ਅਤੇ ਇਸ ਦੇ ਪ੍ਰਤੀ ਸਮਾਜ ਵਿੱਚ ਜਾਗਰੂਕਤਾ ਪੈਦਾ ਕਰਨਾ ਹੈ। ਇਸ ਮੌਕੇ ਤੇ ਕੇਂਦਰ ਵਿੱਖੇ ਦਾਖਿਲ ਮਰੀਜਾਂ ਨੂੰ ਵੀ ਇਸ ਮੁਹਿੰਮ ਬਾਰੇ ਜਾਣਕਾਰੀ ਸਾਝੀਂ ਕੀਤੀ। ਅਤੇ ਸਮੂਹ ਸਟਾਫ ਸਮੇਤ ਮਰੀਜਾਂ ਨੇ ਪ੍ਰਣ ਲਿਆ ਕਿ ਉਹ ਹਮੇਸ਼ਾ ਨਸ਼ੇ ਤੋਂ ਦੂਰ ਰਹਿਣਗੇ ਅਤੇ ਚੰਗੇ ਸਮਾਜ ਦੀ ਸਿਰਜਣਾ ਆਪਣਾ ਬਣਦਾ ਯੋਗਦਾਨ ਪਾਉਣਗੇ। ਇਸ ਮੌਕੇ ਤੇ ਜਸਵਿੰਦਰ ਕੌਰ, ਕਮਲਜੀਤ ਕੌਰ, ਪਰਵੇਸ਼ ਕੁਮਾਰ ਆਈ ਆਰ ਸੀ ਏ ਸਟਾਫ, ਸਕੂਲ ਸਟਾਫ ਸੁਰਿੰਦਰ ਕੌਰ, ਨੀਰਜ, ਗੀਤਾ, ਹਰਜਿੰਦਰ ਕੌਰ, ਅਮਨਦੀਪ ਕੌਰ, ਮੋਨਿਕਾ ਰਾਣੀ, ਅਨੂ,ਮੀਨਾ,ਪ੍ਰੀਤੀ, ਗੁਰਪ੍ਰੀਤ ਕੌਰ ਅਤੇ ਵਿਦਿਆਰਥੀ ਇਸ ਮੌਕੇ ‘ਤੇ ਮੌਜੂਦ ਸਨ।

Leave a Reply

Your email address will not be published. Required fields are marked *

error: Content is protected !!