ਭੰਗਲ ਖੁਰਦ ਦੀ ਸਾਨੀਆ ਨੇ ਕਿੱਕ ਬਾਕਸਿੰਗ ਵਿੱਚ ਕੀਤਾ ਪੰਜਾਬ ਚੋਂ ਤੀਜਾ ਸਥਾਨ ਹਾਸਲ

ਨਵਾਂਸ਼ਹਿਰ 19 ਨਵੰਬਰ (ਹਰਿੰਦਰ ਸਿੰਘ) 69 ਵੀਆਂ ਪੰਜਾਬ ਰਾਜ ਅੰਤਰ ਜਿਲਾ ਸਕੂਲ ਖੇਡਾਂ ਜੋ ਕਿ ਸੰਗਰੂਰ ਜ਼ਿਲ੍ਹੇ ਵਿੱਚ ਕਰਵਾਈਆਂ ਜਾ ਰਹੀਆਂ ਹਨ।ਇਸ ਵਿੱਚ ਕਿੱਕ ਬਾਕਸਿੰਗ ਵਿੱਚ ਅੰਡਰ 14 ਸਾਲ ਉਮਰ ਵਰਗ ਲੜਕੀਆਂ 42 ਕਿਲੋ ਭਾਰ ਵਿੱਚ ਸਰਕਾਰੀ ਸਮਾਰਟ ਮਿਡਲ ਸਕੂਲ ਭੰਗਲ ਖੁਰਦ ਦੀ ਵਿਦਿਆਰਥਣ ਸਾਨੀਆ ਨੇ ਮੁੱਖ ਅਧਿਆਪਕ ਪਰਵਿੰਦਰ ਸਿੰਘ ਭੰਗਲ ਸਟੇਟ ਐਵਾਰਡੀ ਦੀ ਪ੍ਰੇਰਣਾ ਸਦਕਾ ਅਤੇ ਕੋਚ ਵਿਸ਼ਾਲ ਖਾਤੀ ਦੀ ਅਗਵਾਈ ਹੇਠ ਪੰਜਾਬ ਭਰ ਵਿੱਚ ਤੀਸਰਾ ਸਥਾਨ ਪ੍ਰਾਪਤ ਕਰਕੇ ਕਾਂਸੇ ਦਾ ਤਮਗਾ ਜਿੱਤ ਕੇ ਆਪਣੇ ਸਕੂਲ ਅਤੇ ਜ਼ਿਲ੍ਹੇ ਦਾ ਨਾਮ ਰੌਸ਼ਨ ਕੀਤਾ। ਸਕੂਲ ਇੰਚਾਰਜ ਨੀਰਜ ਕੁਮਾਰੀ ਸਟੇਟ ਐਵਾਰਡ ਜੇਤੂ ਅਤੇ ਸਟਾਫ ਮੈਂਬਰਾਂ ਵੱਲੋਂ ਵਿਦਿਆਰਥਣ ਅਤੇ ਕੋਚ ਨੂੰ ਮੁਬਾਰਕਬਾਦ ਅਤੇ ਭਵਿੱਖ ਲਈ ਸ਼ੁਭਕਾਮਨਾਵਾਂ ਦਿੱਤੀਆਂ।

Leave a Reply

Your email address will not be published. Required fields are marked *

error: Content is protected !!