ਨਸ਼ਾ ਕਿਸੇ ਵੀ ਸਮੱਸਿਆ ਦਾ ਹੱਲ ਨਹੀਂ – ਚਮਨ ਸਿੰਘ ਪ੍ਰੋਜੈਕਟ ਡਾਇਰੈਕਟਰ

ਨਵਾਂਸ਼ਹਿਰ 19 ਨਵੰਬਰ (ਹਰਿੰਦਰ ਸਿੰਘ) ਰੈੱਡ ਕਰਾਸ ਨਸ਼ਾ ਪੀੜ੍ਹਤਾਂ ਲਈ ਏਕੀਕ੍ਰਿਤ ਮੁੜ ਵਸੇਬਾ ਕੇਂਦਰ ਨਵਾਂਸ਼ਹਿਰ ਵੱਲੋਂ ਮਿਤੀ 19 ਨਵੰਬਰ ਨੂੰ ਸਰਕਾਰੀ ਹਾਈ ਅਤੇ ਪ੍ਰਾਇਮਰੀ ਸਕੂਲ, ਪਿੰਡ ਗੜ੍ਹੀ ਮੱਟੋਂ (ਹੁਸ਼ਿਆਰਪੁਰ) ਵਿਖੇ “ਨਸ਼ਾ ਮੁਕਤ ਭਾਰਤ ਅਭਿਆਨ” ਤਹਿਤ ਨਸ਼ਾ ਵਿਰੋਧੀ ਜਾਗਰੂਕਤਾ ਕੈਂਪ ਲਗਾਇਆ ਗਿਆ।ਇਸ ਕੈਂਪ ਦੀ ਪ੍ਰਧਾਨਗੀ ਦਿਲਦਾਰ ਸਿੰਘ ਮੁੱਖ ਅਧਿਆਪਕ ਨੇ ਕੀਤੀ। ਇਸ ਮੌਕੇ ਤੇ ਚਮਨ ਸਿੰਘ ਪ੍ਰੋਜੈਕਟ ਡਾਇਰੈਕਟਰ ਨੇ ਵਿਦਿਆਰਥੀਆਂ ਨੂੰ ਸੰਬੋਧਨ ਹੁੰਦਿਆਂ ਦੱਸਿਆ ਕਿ ਸਭ ਤੋਂ ਪਹਿਲਾਂ ਰੈੱਡ ਕਰਾਸ ਦੀ ਸਥਾਪਨਾ ਬਾਰੇ ਦੱਸਦਿਆ ਕਿਹਾ ਕਿ ਰੈੱਡ ਕਰਾਸ ਸੰਸਥਾਂ ਦੁਨੀਆਂ ਵਿੱਚ ਬਿਨਾ ਕਿਸੇ ਭੇਦਭਾਵ ਤੇ ਸਮਾਜਿਕ ਕਲਿਆਣ ਦਾ ਕੰਮ ਕਰਦੀ ਹੈ।ਉਨਾ ਨੇ ਅੱਜ ਦੇ ਨਸ਼ਾ ਵਿਰੋਧੀ ਜਾਗਰੂਕਤਾ ਕੈੰਪ ਬਾਰੇ ਜਾਣਕਾਰੀ ਦਿੱਤੀ ਕਿ ਨਸ਼ੇ ਨੂੰ ਖਤਮ ਕਰਨ ਲਈ ਜਿੱਥੇ ਅੱਜ ਭਾਹਤ ਸਰਕਾਰ ਅਤੇ ਪੰਜਾਬ ਸਰਕਾਰ ਵੱਖ-ਵੱਖ ਢੰਗ ਨਾਲ ਦੇਸ਼ ਨੂੰ ਨਸ਼ਾ ਮੁਕਤ ਕਰਨ ਲਈ ਕਾਰਜ ਕਰ ਰਹੇ ਹਨ, ਉੱਥੇ ਇੰਡੀਅਨ ਰੈੱਡ ਕਰਾਸ ਪੰਜਾਬ ਸਟੇਟ ਬਰਾਂਚ ਚੰਡੀਗੜ੍ਹ ਦੀ ਅਗਵਾਈ ਵਿੱਚ ਮਨਿਸਟਰੀ ਆੱਫ ਸ਼ੋਸ਼ਲ ਜਸਟਿਸ, ਭਾਰਤ ਸਰਕਾਰ ਦੇ ਸਹਿਯੋਗ ਨਾਲ ਨੌਜਵਾਨਾਂ ਨੂੰ ਨਸ਼ਾ ਮੁਕਤ ਕਰਨ ਦਾ ਉਪਰਾਲਾ ਕਰ ਰਹੀ ਹੈ। ਉਨਾ ਨੇ ਵਿਦਿਆਰਥੀਆਂ ਨੂੰ ਨਸ਼ਿਆਂ ਦੇ ਦੁਰਪ੍ਰਭਾਵਾ ਬਾਰੇ ਵਿਸਥਾਰ ਜਾਣਕਾਰੀ ਦਿੱਤੀ ਉੱਥੇ ਇਸ ਤੋਂ ਦੂਰ ਰਹਿਣ ਬਾਰੇ ਵੀ ਨੁਕਤੇ ਸਾਂਝੇ ਕੀਤੇ। ਉਨਾ ਨੇ ਵਿਦਿਆਰਥੀਆਂ ਨੂੰ ਆਪਣੀ ਮੰਜਿਲ ਤੇ ਪੰਹੁਚਣ ਲਈ ਸਖਤ ਮਿਹਨਤ ਕਰਨ ਵਿੱਚ ਵਿਸ਼ਵਾਸ ਕਰਨਾ ਚਾਹੀਦਾ ਹੈ ਨਾ ਕਿ ਕਿਸੇ ਗਲਤ ਰਸਤੇ ਨੂੰ ਅਪਣਾਉਣਾ ਚਾਹੀਦਾ ਹੈ। ਉਨਾ ਨੇ ਵਿਦਿਆਰਥੀਆਂ ਨੂੰ ਕਿਹਾ ਕਿ ਬੱਚੇ ਅਣਜਾਣਤਾ ਵਿੱਚ . ਆਪਣੇ ਵੱਡੇ ਸਾਥੀਆਂ ਦੇ ਲਾਲਚ ਵਿੱਚ ਆਦਿਨਸ਼ੇ ਦੀ ਵਰਤੋਂ ਕਰਨ ਲੱਗ ਜਾਦੇ ਹਨ, ਜਿਸਨੂੰ ਕਿ ਬਾਦ ਵਿੱਚ ਛੱਡਣਾ ਬਹੁਤ ਮੁਸ਼ਕਲ ਹੋ ਜਾਦਾ ਹੈ। ਨਸ਼ਿਆ ਦੀ ਵਰਤੋਂ ਨਾਲ ਉਨਾ ਨੇ ਨਸ਼ਿਆ ਦੀ ਵਰਤੋਂ ਨਾਲ ਹੋਣ ਵਾਲੀਆਂ ਬਿਮਾਰੀਆਂ ਬਾਰੇ ਵੀ ਜ਼ਿਕਰ ਕਰਦਿਆ ਦੱਸਿਆ ਕਿ ਕਾਲਾ ਪੀਲੀਆਂ ਅਤੇ ਐਚ ਆਈ ਵੀ ਵਰਗੇ ਵਾਇਰਸ ਨੌਜਵਾਨਾਂ ਨੂੰ ਪ੍ਰਭਾਵਿਤ ਕਰ ਚੁੱਕੇ ਹਨ, ਜੋ ਕਿ ਬਹੁਤ ਹੀ ਖਤਰਨਾਕ ਹਨ। ਨਸ਼ੇ ਦੀ ਵਰਤੋਂ ਨਾਲ ਸਮਾਜ ਦਾ ਤਾਣਾ ਬਾਣਾ ਉਲਝ ਰਿਹਾ ਹੈ ਅਤੇ ਆਰਥਿਕ ਮੰਦਹਾਲੀ ਹੈ ਅਤੇ ਮਾਨਸਿਕ ਬਿਮਾਰੀਆਂ ਦਾ ਸ਼ਿਕਾਰ ਹੋ ਰਹੇ ਹਨ। ਉਨਾ ਨੇ ਬੱਚਿਆਂ ਨੂੰ ਸਮਝਾਇਆ ਕਿ ਤੁਸੀ ਕਿਸੇ ਦੇ ਲਾਲਚ ਵਿੱਚ ਆ ਕੇ ਕਿਸੇ ਵੀ ਤਰਾ ਦਾ ਨਸ਼ਾ ਜਿਵੇ ਤੰਬਾਕੂ, ਸ਼ਰਾਬ, ਭੰਗ, ਹੈਰੋਇਨ, ਆਦਿ ਨਾ ਲੈਣ। ਸਾਡੀ ਜਿੰਦਗੀ ਅਨਮੋਲ ਦਾਤ ਹੈ, ਇਸ ਨੂੰ ਨਸ਼ਿਆ ਤੋਂ ਬਚਾ ਕੇ ਰੱਖਣਾ ਹੈ। ਉਨਾ ਨੇ ਕਿਹਾ ਕਿ ਸੁਪਨੇ ਪੂਰੇ ਕਰਨ ਲਈ ਮਾਨਸਿਕ ਤੰਦਰੁਸਤੀ ਵੀ ਜਰੂਰੀ ਹੈ। ਕਿਉਕਿ ਨਸ਼ਾ ਕਰਨ ਵਾਲੇ ਲੋਕ ਮਾਨਸਿਕ ਤੌਰ ਤੇ ਬਿਮਾਰ ਹੋ ਜਾਦੇ ਹਨ। ਉਹ ਆਪਣੇ ਸੁਪਨੇ ਪੂਰੇ ਨਹੀਂ ਕਰ ਸਕਦੇ। ਇਹ ਵੀ ਦੱਸਿਆ ਕਿ ਨਸ਼ੇ ਤੋ ਮੁਕਤੀ ਪਾਉਣ ਲਈ ਇਸ ਦੀ ਸ਼ੁਰੂਆਤ ਸਾਨੂੰ ਆਪਣੇ ਘਰ ਤੋਂ ਹੀ ਕਰਨੀ ਚਾਹੀਦੀ ਹੈ। ਜੇਕਰ ਕੋਈ ਪਰਿਵਾਰਕ ਮੈਂਬਰ ਨਸ਼ਾ ਕਰਦਾ ਹੈ ਤਾਂ ਉਨਾ ਨੂੰ ਉਸ ਦੇ ਮਾਰੂ ਸਿਟਿਆ ਤੋਂ ਜਾਣੂ ਕਰਵਾਉਣਆ ਚਾਹੀਦਾ ਹੈ। ਉਨਾ ਨੇ ਨਸ਼ਾ ਮੁਕਤ ਭਾਰਤ ਅਭਿਆਨ ਦੀ ਪੰਜਵੀ ਵਰੇਗੰਢ ਦੇ ਮੌਕੇ ਤੇ ਇਸ ਮੁਹਿਮ ਦੀ ਸ਼ੁਰੂਆਤ ਬਾਰੇ ਵਿਸਥਾਰਪੂਰਵਕ ਦੱਸਿਆ ਕਿ ਇਸ ਮੁਹਿੰਮ ਦੀ ਸ਼ੁਰੂਆਤ 15 ਅਗਸਤ 2020 ਨੂੰ ਹੋਈ । ਇਹ ਸਕੀਮ ਭਾਰਤ ਦੇ 272 ਜਿਲਿਆਂ ਵਿੱਚ ਲਾਗੂ ਕੀਤੀ ਗਈ । ਇਸ ਸਕੀਮ ਦਾ ਮੁਖ ਮੰਤਵ ਨਸ਼ਿਆਂ ਦੀ ਸਪਲਾਈ ਨੂੰ ਰੋਕਣਾ ਅਤੇ ਨਸ਼ੇ ਦੇ ਪ੍ਰਤੀ ਲੋਕਾਂ ਨੂੰ ਵੱਧ ਤੋਂ ਵੱਧ ਜਾਗਰੂਕ ਕਰਨਾ ਹੈ ਅਤੇ ਨਸ਼ੇ ਤੋਂ ਪੀੜਤ ਲੋਕਾਂ ਦਾ ਸਿਹਤ ਵਿਭਾਗ ਵਲੋਂ ਇਲਾਜ ਕਰਵਾਉਣਾ ਹੈ। ਇਸ ਮੁਹਿੰਮ ਤਹਿਤ ਵਿਦਿਆਰਥੀਆਂ ਅਤੇ ਮੌਜੂਦ ਸਟਾਫ ਮੈਂਬਰਾਂ ਨੇ ਇਸ ਅਭਿਆਨ ਤਹਿਤ ਪ੍ਰਣ ਲਿਆ ਕਿ ਅਸੀ ਸਾਰੇ ਹੀ ਇੱਕ ਜੁੱਟ ਹੋ ਕੇ ਪਰਿਵਾਰ ਅਤੇ ਦੋਸਤਾਂ ਨੂੰ ਨਸ਼ਾ ਮੁਕਤ ਕਰਨ ਦੇ ਨਾਲ ਨਾਲ ਖੁਦ ਵੀ ਨਸ਼ਾ ਮੁਕਤ ਹੋਵਾਗੇ ਕਿਉਕਿ ਤਬਦੀਲੀ ਦੀ ਸ਼ੁਰੂਆਤ ਆਪਣੇ ਆਪ ਤੋਂ ਹੀ ਹੋਣੀ ਚਾਹੀਦੀ ਹੈ ਅਤੇ ਆਪਣੇ ਰਾਜ ਨੂੰ ਨਸ਼ਾ ਮੁਕਤ ਕਰਾਂਗੇ।ਇਸ ਮੌਕੇ ਤੇ ਦਿਲਦਾਰ ਸਿੰਘ ਮੁੱਖ ਅਧਿਆਪਕ ਨੇ ਵਿਦਿਆਰਥੀ ਨੂੰ ਨਸ਼ੇ ਦੇ ਪ੍ਰਤੀ ਜਾਗਰੂਕ ਕੀਤਾ ਅਤੇ ਰੈੱਡ ਕਰਾਸ ਟੀਮ ਦਾ ਧੰਨਵਾਦ ਕਰਦਿਆ ਕਿਹਾ ਸਾਡਾ ਸਟਾਫ ਅਤੇ ਵਿਦਿਆਰਥੀ ਵੀ ਨਸ਼ਾ ਮੁਕਤ ਭਾਰਤ ਅਭਿਆਨ ਅਤੇ ਯੁੱਧ ਨਸ਼ਿਆ ਵਿਰੁੱਧ ਵਿੱਚ ਆਪਣਾ ਯੋਗਦਾਨ ਪਾਉਣਗੇ। ਇਸ ਮੌਕੇ ਤੇ ਸ਼੍ਰੀ ਪਰਜਿੰਦਰ ਸਿੰਘ(ਅਧਿਆਪਕ) ਨੇ ਸਟੇਜ ਦਾ ਬਾਖੂਬੀ ਸੰਚਾਲਨ ਕੀਤਾ ਅਤੇ ਵਿਦਿਆਰਥੀਆਂ ਨੂੰ ਨਸ਼ਿਆਂ ਤੋਂ ਦੂਰ ਰਹਿਣ ਦੀ ਅਪੀਲ ਕੀਤੀ। ਉਨਾ ਨੇ ਵਿਸ਼ਵਾਸ ਦਿਵਾਇਆ ਕਿ ਭਵਿੱਖ ਵਿੱਚ ਵੀ ਨਸ਼ਾ ਵਿਰੋਧੀ ਜਾਗਰੂਕਤਾ ਕੈੰਪ ਲਗਵਾਉਦੇ ਰਹਿਣਗੇ। ਇਸ ਮੌਕੇ ਤੇ ਪਰਵੇਸ਼ ਕੁਮਾਰ, ਸਕੂਲ ਸਟਾਫ ਮੈੰਬਰ ਰਮਨਦੀਪ, ਸੁਨੀਤਾ ਦੇਵੀ, ਰੰਜਨਾ ਰਾਣੀ, ਗੁਰਦੀਪ ਕੌਰ, ਇੰਦਰਜੀਤ ਸਿੰਘ, ਕੁਲਦੀਪ ਸਿੰਘ, ਆਗਣਵਾੜੀ ਵਰਕਰ , ਪ੍ਰਾਇਮਰੀ ਸਕੂਲ ਦੇ ਸਟਾਫ ਮੈਂਬਰ ਅਤੇ ਵਿਦਿਆਰਥੀ ਹਾਜਿਰ ਸਨ।

Leave a Reply

Your email address will not be published. Required fields are marked *

error: Content is protected !!